ਭਾਰਤੀ ਮਹਿਲਾ ਹਾਕੀ ਟੀਮ ਨੇ ਅਰਜਨਟੀਨਾ ਜੂ. ਨਾਲ ਖੇਡਿਆ ਡ੍ਰਾ

0
263

ਭਾਰਤੀ ਮਹਿਲਾ ਹਾਕੀ ਟੀਮ ਨੇ ਅਰਜਨਟੀਨਾ ਜੂ. ਨਾਲ ਖੇਡਿਆ ਡ੍ਰਾ

ਬੁਏਨਸ ਆਇਰਸ। ਭਾਰਤੀ ਮਹਿਲਾ ਹਾਕੀ ਟੀਮ ਤੇ ਅਰਜਨਟੀਨਾ ਦੀ ਜੂਨੀਅਰ ਮਹਿਲਾ ਟੀਮ ਵਿਚਾਲੇ ਮੈਚ 2-2 ਦੀ ਬਰਾਬਰੀ ’ਤੇ ਖਤਮ ਹੋਇਆ। ਸ਼ਰਮੀਲਾ ਦੇਵੀ ਅਤੇ ਦੀਪ ਗ੍ਰੇਸ ਏਕਾ ਨੇ ਇਕ-ਇਕ ਗੋਲ ਕੀਤਾ। ਭਾਰਤੀ ਟੀਮ ਨੇ ਪਹਿਲੇ ਕੁਆਰਟਰ ਤੋਂ ਹਮਲਾਵਰ ਖੇਡ ਦੀ ਸ਼ੁਰੂਆਤ ਕੀਤੀ ਅਤੇ ਅੱਠਵੇਂ ਅਤੇ ਨੌਵੇਂ ਮਿੰਟ ਵਿੱਚ ਲਗਾਤਾਰ ਦੋ ਪੈਨਲਟੀ ਕਾਰਨਰ ਹਾਸਲ ਕੀਤੇ।

ਹਾਲਾਂਕਿ, ਟੀਮ ਇਸ ਮੌਕੇ ਦਾ ਲਾਭ ਉਠਾਉਣ ਵਿੱਚ ਅਸਫਲ ਰਹੀ। ਅਰਜਨਟੀਨਾ ਨੂੰ ਵੀ 11 ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਮਿਲਿਆ ਪਰ ਗੋਲਕੀਪਰ ਸਵਿਤਾ ਨੇ ਰੋਕ ਲਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.