ਪਰਮਾਤਮਾ ਦੇ ਪਿਆਰ ’ਚ ਛੁਪੀਆਂ ਹਨ ਬੇਅੰਤ ਖੁਸ਼ੀਆਂ : ਪੂਜਨੀਕ ਗੁਰੂ ਜੀ

0
351

ਪਰਮਾਤਮਾ ਦੇ ਪਿਆਰ ’ਚ ਛੁਪੀਆਂ ਹਨ ਬੇਅੰਤ ਖੁਸ਼ੀਆਂ : ਪੂਜਨੀਕ ਗੁਰੂ ਜੀ

ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਮਾਲਕ ਦੇ ਪਿਆਰ ’ਚ ਅਨੋਖਾ ਨਸ਼ਾ ਹੈ ਉਸ ਦੀ ਮੁਹੱਬਤ ’ਚ ਬੇਇੰਤਹਾ ਖੁਸ਼ੀਆਂ ਹਨ ਜਿਨ੍ਹਾਂ ਦੇ ਚੰਗੇ ਭਾਗ ਹਨ, ਚੰਗੇ ਕਰਮ ਹਨ ਜਾਂ ਆਪਣੇ ਭਾਗਾਂ ਨੂੰ ਜੋ ਚੰਗਾ ਬਣਾ ਲੈਂਦੇ ਹਨ, ਮਾਲਕ ਦਾ ਪਿਆਰ ਮੁਹੱਬਤ ਮੋਹਲੇਧਾਰ ਵਰਸਦਾ ਉਨ੍ਹਾਂ ਨੂੰ ਮਹਿਸੂਸ ਹੁੰਦਾ ਹੈ ਅਤੇ ਉਹ ਤਮਾਮ ਖੁਸ਼ੀਆਂ ਦੇ ਜਾਂਦਾ ਹੈ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਮਾਲਕ ਦਾ ਰਹਿਮੋ-ਕਰਮ ਹਰ ਸਮੇਂ ਮੋਹਲੇਧਾਰ ਵਰਸ ਰਿਹਾ ਹੈ

ਅਜਿਹਾ ਕੋਈ ਸਮਾਂ ਨਹੀਂ ਹੁੰਦਾ ਜਦੋਂ ਉਸ ਦਾ ਰਹਿਮੋ-ਕਰਮ ਨਾ ਵਰਸ ਰਿਹਾ ਹੋਵੇ ਜ਼ਬਰਦਸਤ ਵਰਸ ਰਿਹਾ ਹੈ, ਹਰ ਪਲ ਵਰਸ ਰਿਹਾ ਹੈ ਅਤੇ ਕੋਈ ਜਗ੍ਹਾ ਅਜਿਹੀ ਨਹੀਂ ਜਿੱਥੇ ਉਹ ਨਾ ਵਰਸ ਰਿਹਾ ਹੋਵੇ ਪਰ ਜਿਨ੍ਹਾਂ ਦੇ ਭਾਗ ਚੰਗੇ ਹਨ, ਕਰਮਾਂ ਵਾਲੇ ਹਨ, ਨਸੀਬਾਂ ਵਾਲੇ ਜੀਵ, ਉਸ ਮਾਲਕ ਦੀ ਕਿਰਪਾ ਦ੍ਰਿਸ਼ਟੀ ਨੂੰ ਪਾਉਂਦੇ ਹਨ ਦਇਆ ਮਿਹਰ ਰਹਿਮਤ ਨੂੰ ਪਾਉਂਦੇ ਹਨ ਅਤੇ ਸਾਰੀਆਂ ਖੁਸ਼ੀਆਂ ਨਾਲ ਮਾਲਾਮਾਲ ਹੋ ਜਾਂਦੇ ਹਨ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜੇਕਰ ਤੁਸੀਂ ਮਾਲਕ ਦੀਆਂ ਸਾਰੀਆਂ ਖੁਸ਼ੀਆਂ ਪ੍ਰਾਪਤ ਕਰਨਾ ਚਾਹੁੰਦੇ ਹੋ, ਉਸ ਦੀ ਦਇਆ ਮਿਹਰ ਰਹਿਮਤ ਦੇ ਕਾਬਲ ਬਣਨਾ ਚਾਹੁੰਦੇ ਹੋ ਤਾਂ ਸਿਮਰਨ ਕਰੋ, ਆਪਣੇ ਹਿਰਦੇ ਨੂੰ ਮਾਲਕ ਲਈ ਤਿਆਰ ਕਰੋ ਜੋ ਵੀ ਬੁਰੀਆਂ ਆਦਤਾਂ ਹਨ, ਜੋ ਵੀ ਗੁਨਾਹ ਤੁਹਾਥੋਂ ਹੋ ਚੁੱਕੇ ਹਨ, ਸਿਮਰਨ ਅਤੇ ਸੇਵਾ ਦੁਆਰਾ ਉਨ੍ਹਾਂ ਦਾ ਖ਼ਾਤਮਾ ਹੋ ਸਕਦਾ ਹੈ ਅਤੇ ਤੁਸੀਂ ਮਾਲਕ ਦੀ ਦਇਆ ਮਿਹਰ ਦੇ ਕਾਬਲ ਬਣ ਸਕਦੇ ਹੋ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਪਰਮਾਤਮਾ, ਵਾਹਿਗੁਰੂ, ਗੌਡ, ਖੁਦਾ, ਰਾਮ ਕਦੇ ਕਿਸੇ ਦਾ ਬਾਹਰੀ ਦਿਖਾਵਾ ਨਹੀਂ ਦੇਖਦਾ ਜਿਨ੍ਹਾਂ ਦੀ ਭਾਵਨਾ ਸ਼ੁੱਧ ਹੈ, ਚਾਹੇ ਉਹ ਗਰੀਬ ਹੈ ਜਾਂ ਸਾਰੀ ਦੁਨੀਆਂ ਦਾ ਰਾਜਾ ਹੈ

ਉਸ ਨੂੰ ਹੀ ਮਾਲਕ ਮਿਲਦਾ ਹੈ ਗਰੀਬ, ਆਰਥਿਕ ਤੌਰ ’ਤੇ ਕਮਜ਼ੋਰ ਲੋਕਾਂ ਨੇ ਪਰਮਾਤਮਾ ਨੂੰ ਪਾਇਆ ਅਤੇ ਰਾਜੇ-ਮਹਾਰਾਜੇ ਵੀ ਮਾਲਕ ਦੇ ਭਗਤ ਕਹਾਏ ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਮਾਲਕ ਕਿਸੇ ਵੀ ਤਰ੍ਹਾਂ ਦੇ ਦਿਖਾਵੇ ਨਾਲ ਰਿਝਦਾ ਨਹੀਂ, ਮਿਲਦਾ ਨਹੀਂ ਉਹ ਉਸ ਨੂੰ ਮਿਲਦਾ ਹੈ ਜਿਨ੍ਹਾਂ ਦੀ ਭਾਵਨਾ ਸ਼ੁੱਧ ਹੁੰਦੀ ਹੈ, ਜੋ ਮਾਲਕ ਲਈ ਵੈਰਾਗ ਨਾਲ ਤੜਫ਼ਦੇ ਹਨ ਉਨ੍ਹਾਂ ਨੂੰ ਉਹ ਦਰਸ਼-ਦੀਦਾਰ ਨਾਲ ਜਰੂਰ ਨਿਵਾਜ਼ਦਾ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.