50 ਹਜਾਰ ਰੁਪਏ ਵਪਾਸ ਕਰਕੇ ‘ਇੰਸਾਂ’ ਨੇ ਦਿਖਾਈ ਇਨਸਾਨੀਅਤ

0
3
Death Stray Cattle, Father Coma, Father, Demanded, 30 Lakh Rupees

50 ਹਜਾਰ ਰੁਪਏ ਵਪਾਸ ਕਰਕੇ ‘ਇੰਸਾਂ’ ਨੇ ਦਿਖਾਈ ਇਨਸਾਨੀਅਤ

ਬਠਿੰਡਾ, (ਅਸ਼ੋਕ ਗਰਗ) ਡੇਰਾ ਸੱਚਾ ਸੌਦਾ ਦੀ ਪਵਿੱਤਰ ਸਿੱਖਿਆ ‘ਤੇ ਚਲਦਿਆਂ ਬਠਿੰਡਾ ਸ਼ਹਿਰ ‘ਚ ਇੱਕ ਡੇਰਾ ਸ਼ਰਧਾਲੂ ਨੇ ਸੜਕ ਤੋਂ ਮਿਲੇ 50 ਹਜਾਰ ਰੁਪਏ ਅਸਲੀ ਮਾਲਕ ਨੂੰ ਵਾਪਸ ਕਰਕੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ ਹੈ
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਗੁਲਾਬਗੜ੍ਹ ਵਾਸੀ ਹਰਦੀਪ ਸਿੰਘ ਇੰਸਾਂ ਪੁੱਤਰ ਜੀਤ ਸਿੰਘ ਸਥਾਨਕ ਹਾਜੀ ਰਤਨ ਚੌਂਕ ਕੋਲ ਪੈਦਲ ਜਾ ਰਿਹਾ ਸੀ ਇਸ ਦੌਰਾਨ ਉਸ ਨੂੰ ਇੱਕ ਸੁਨਿਆਰੇ ਦੀ ਦੁਕਾਨ ਮੂਹਰੇ ਡਿੱਗੇ ਪਏ 50 ਹਜਾਰ ਰੁਪਏ ਮਿਲ ਗਏ ਹਰਦੀਪ ਸਿੰਘ ਇੰਸਾਂ ਨੇ ਇਹ ਰੁਪਏ ਚੁੱਕ ਕੇ ਜਦੋਂ ਦੁਕਾਨ ਅੰਦਰ ਜਾ ਕੇ ਦੁਕਾਨਦਾਰ ਨੂੰ ਰੁਪਇਆਂ ਬਾਰੇ ਪੁੱਛਿਆਂ ਤਾਂ ਦੁਕਾਨ ‘ਚ ਬੈਠੀ ਇੱਕ ਔਰਤ ਅਮਰਜੀਤ ਕੌਰ ਪਤਨੀ ਗੁਰਮੀਤ ਸਿੰਘ ਵਾਸੀ ਪੁਲਿਸ ਲਾਈਨ ਬਠਿੰਡਾ ਆਪਣੇ ਰੁਪਏ ਡਿੱਗ ਜਾਣ ਬਾਰੇ ਦੁਕਾਨਦਾਰ ਨੂੰ ਦੱਸ ਰਹੀ ਰਹੀ ਸੀ

Death Stray Cattle, Father Coma, Father, Demanded, 30 Lakh Rupees

ਜੋ ਆਪਣੀ ਲੜਕੀ ਦੇ ਵਿਆਹ ਲਈ ਗਹਿਣੇ ਬਣਾਉਣ ਆਈ ਸੀ ਅਤੇ ਕਾਫੀ ਪ੍ਰੇਸ਼ਾਨ ਸੀ ਇਸ ਦੌਰਾਨ ਹਰਦੀਪ ਸਿੰਘ ਨੇ ਤੁਰੰਤ ਦੁਕਾਨਦਾਰ ਦੀ ਹਾਜਰੀ ਵਿੱਚ ਅਮਰਜੀਤ ਕੌਰ ਨੂੰ 50 ਹਜਾਰ ਰੁਪਏ ਵਾਪਸ ਕਰ ਦਿੱਤੇ ਦੁਕਾਨਦਾਰ ਲਖਵਿੰਦਰ ਸਿੰਘ ਲੱਖਾ ਅਤੇ ਅਮਰਜੀਤ ਕੌਰ ਨੇ ਹਰਦੀਪ ਸਿੰਘ ਇੰਸਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਦੇ ਯੁੱਗ ਵਿੱਚ ਬਹੁਤ ਘੱਟ ਅਜਿਹੇ ਇਮਾਨਦਾਰ ਲੋਕ ਹਨ ਅਤੇ ਹਰ ਇੱਕ ਇਨਸਾਨ ਨੂੰ ਅਜਿਹੀ ਇਮਾਨਦਾਰੀ ਦਿਖਾਉਣੀ ਚਾਹੀਦੀ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.