ਕੌਮਾਂਤਰੀ ਕਬੱਡੀ ਖਿਡਾਰੀ ਮਾਣਕ ਜੋਧਾ ਦੀ ਸੜਕ ਹਾਦਸੇ ’ਚ ਮੌਤ

0
95
Kabaddi Manak Jodha

ਕੌਮਾਂਤਰੀ ਕਬੱਡੀ ਖਿਡਾਰੀ ਮਾਣਕ ਜੋਧਾ ਦੀ ਸੜਕ ਹਾਦਸੇ ’ਚ ਮੌਤ

ਲੁਧਿਆਣਾ। ਕਬੱਡੀ ਦੇ ਸਟਾਰ ਖਿਡਾਰੀ ਮਾਣਕ ਜੋਧਾ (44) ਦਾ ਬੀਤੀ ਰਾਤ ਇੱਕ ਸੜਕ ਹਾਦਸੇ ’ਚ ਮੌਤ ਹੋ ਗਈ। ਜਾਣਕਾਰੀ ਅਨੁਸਾਰ ਖਿਡਾਰੀ ਜੋਧਾ ਬੀਤੀ ਰਾਤ ਜਦੋਂ ਸਕੂਟਰ ਰਾਹੀਂ ਆਪਣੇ ਘਰ ਨੂੰ ਵਾਪਸ ਪਰਤ ਰਹੇ ਸਨ ਤਾਂ ਉਨ੍ਹਾਂ ਦਾ ਸਕੂਟਰ ਤਿਲਕਣ ਕਾਰਨ ਉਨ੍ਹਾਂ ਦਾ ਸਿਰ ਸੜਕ ’ਤੇ ਵੱਜਿਆ ਜਿਸ ਕਾਰਨ ਮੌਕੇ ’ਤੇ ਹੀ ਉਨ੍ਹਾਂ ਦੀ ਮੌਤ ਹੋ ਗਈ।

 Kabaddi Manak Jodha

ਉਹ ਆਪਣੇ ਪਿੱਛੇ ਪਤਨੀ ਤੇ ਦੋ ਇੱਕ ਪੁੱਤਰ, ਇੱਕ ਪੁੱਤਰੀ ਛੱਡ ਗਏ ਹਨ। ਉਨ੍ਹਾਂ ਦੇ ਦੇਹਾਂਤ ਦੀ ਖਬਰ ਮਿਲਦਿਆਂ ਹੀ ਸਮੁੱਚੇ ਖੇਡ ਜਗਤ ’ਚ ਸੋਗ ਦੀ ਲਹਿਰ ਫੈਲ ਗਈ। ਮਾਣਕ ਜੋਧਾ ਸ਼ਾਨਦਾਰ ਖਿਡਾਰੀ ਸਨ ਉਨ੍ਹਾਂ ਕੌਮਾਂਤਰੀ ਪੱਧਰ ’ਤੇ ਇੰਗਲੈਂਡ, ਅਮਰੀਕਾ, ਕੈਨੇਡਾ ਵਰਗੇ ਮੁਲਕਾਂ ’ਚ ਆਪਣੀ ਧਾਕ ਜਮਾਈ। ਉਨ੍ਹਾਂ ਦਾ ਅੰਤਿਮ ਸਸਕਾਰ ਅੱਜ 12 ਵਜੇ ਉਨ੍ਹਾਂ ਦੇ ਜੱਦੀ ਪਿੰਡ ਜੋਧਾ ਵਿਖੇ ਹੋਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.