ਆਈਪੀਐਲ : ਦਿੱਲੀ ਨੂੰ ਹਰਾ ਕੇ ਮੁੰਬਈ ਛੇਵੀਂ ਵਾਰ ਫਾਈਨਲ ‘ਚ

0
43
IPL

ਦਿੱਲੀ ਨੂੰ 57 ਦੌੜਾਂ ਨਾਲ ਹਰਾਇਆ

ਦੁਬਈ। ਆਈਪੀਐਲ ‘ਚ ਮੁੰਬਈ ਇੰਡੀਅਨਸ਼ ਦੇ ਖਿਡਾਰੀਆਂ ਦੇ ਸ਼ਾਨਦਾਰ ਪ੍ਰਦਰਸ਼ਨ ‘ਤੇ ਦਮ ‘ਤੇ ਦਿੱਲੀ ਨੂੰ ਹਰਾ ਕੇ ਫਾਈਨਲ ‘ਚ ਜਗ੍ਹਾ ਬਣਾ ਲਈ ਹੈ।

IPL

ਸ਼ਾਨਦਾਰ ਫਾਰਮ ‘ਚ ਚੱਲ ਰਹੇ ਬੱਲੇਬਾਜ਼ ਸੂਰਿਆ ਕੁਮਾਰ ਯਾਦਵ (51) ਤੇ ਇਸ਼ਾਨ ਕਿਸ਼ਨ (ਨਾਬਾਦ 55) ਦੇ ਸ਼ਾਨਦਾਰ ਅਰਧ ਸੈਂਕੜਿਆਂ ਤੇ ਹਾਰਦਿਕ ਪਾਂਡਿਆ ਦੀ ਨਾਬਾਦ 37 ਦੌੜਾਂ ਦੀ ਤੂਫ਼ਾਨੀ ਪਾਰੀ ਤੋਂ ਬਾਅਦ ਜਸਪ੍ਰੀਤ ਬੁਮਰਾਹ ਤੇ ਟ੍ਰੇਂਟ ਬੋਲਟ ਦੀ ਘਾਤਕ ਗੇਂਦਬਾਜ਼ੀ ਨਾਲ ਮੁੰਬਈ ਇੰਡੀਅਨਸ਼ ਨੇ ਦਿੱਲੀ ਕੈਪੀਟਲਸ਼ ਨੂੰ ਆਈਪੀਐਲ ਦੇ ਪਹਿਲੇ ਕੁਆਲੀਫਾਇਰ ‘ਚ ਸ਼ੁੱਕਰਵਾਰ ਨੂੰ ਇੱਕ ਪਾਸੇ ਅੰਦਾਜ ‘ਚ 57 ਦੌੜਾਂ ਨਾਲ ਹਰਾ ਕੇ ਛੇਵੀਂ ਵਾਰ ਫਾਈਨਲ ‘ਚ ਜਗ੍ਹਾ ਬਣਾ ਲਈ। ਮੁੰਬਈ ਨੇ 20 ਓਵਰਾਂ ‘ਚ ਪੰਜ ਵਿਕਟਾਂ ‘ਤੇ 200 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ ਤੇ ਦਿੱਤਲੀ ਨੂੰ 20 ਓਵਰਾਂ ‘ਚ ਅੱਠ ਵਿਕਟਾਂ ‘ਤੇ 143 ਦੌੜਾਂ ‘ਤੇ ਰੋਕ ਦਿੱਤਾ। ਮੁੰਬਈ ਇਸ ਜਿੱਤ ਨਾਲ ਛੇਵੀਂ ਵਾਰ ਫਾਈਨਲ ‘ਚ ਪਹੁੰਚ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.