ਐਲਪੀਐਲ ‘ਚ ਕੈਂਡੀ ਟਸਕਰਸ ਲਈ ਖੇਡਣਗੇ ਇਰਫਾਨ ਪਠਾਣ

0
36
Irfan Pathan

ਐਲਪੀਐਲ ‘ਚ ਕੈਂਡੀ ਟਸਕਰਸ ਲਈ ਖੇਡਣਗੇ ਇਰਫਾਨ ਪਠਾਣ

ਨਵੀਂ ਦਿੱਲੀ । ਭਾਰਤੀ ਟੀਮ ਦੇ ਸਾਬਕਾ ਹਰਫਨਮੌਲਾ ਖਿਡਾਰੀ ਇਰਫਾਨ ਪਠਾਨ ਲੰਕਾ ਪ੍ਰੀਮੀਅਰ ਲੀਗ (ਐਲਪੀਐਲ) ਦੇ ਪਹਿਲੇ ਐਡੀਸ਼ਨ ਵਿੱਚ ਕੈਂਡੀ ਟਸਕਰਸ ਲਈ ਖੇਡਣਗੇ। ਇਰਫਾਨ ਅਤੇ ਟਸਕਰਸ ਦੇ ਕੋਚ ਹਸਨ ਤਿਲਕਰਤਨੇ ਨੇ ਵੈਬਸਾਈਟ ਈਐਸਪੀਐਨਕ੍ਰਿਕਇੰਫੋ ਨੂੰ ਕਰਾਰ ਦੀ ਜਾਣਕਾਰੀ ਦਿੱਤੀ ਹੈ।

Irfan Pathan

ਪਠਾਨ ਨੇ ਕਿਹਾ ਕਿ ਮੈਂ ਨਿਸ਼ਚਿਤ ਤੌਰ ‘ਤੇ ਇਸ ਲਈ ਤਿਆਰ ਹਾਂ। ਹਾਂ ਮੈਂ ਟੀ-20 ਕ੍ਰਿਕਟ ਤੋਂ ਸੰਨਿਆਸ ਲੈ ਚੁੱਕਾ ਹਾਂ, ਪਰ ਮੈਂ ਪੂਰੇ ਸੰਸਾਰ ਵਿੱਚ ਖੇਡ ਸਕਦਾ ਹਾਂ ਅਤੇ ਉਮੀਦ ਹੈ ਕਿ ਮੈਂ ਆਪਣੀ ਖੇਡ ਦਾ ਲੁਤਫ ਉਠਾਵਾਂ, ਜੋ ਮੈਂ ਪਿਛਲੇ ਦੋ ਸਾਲ ਤੋਂ ਨਹੀਂ ਕਰ ਸਕਿਆ। ਮੈਨੂੰ ਲੱਗਦਾ ਹੈ ਕਿ ਮੈਂ ਪਹਿਲਾਂ ਦੀ ਤਰ੍ਹਾਂ ਖੇਡ ਸਕਦਾ ਹਾਂ, ਪਰ ਮੈਨੂੰ ਹੌਲੀ-ਹੌਲੀ ਸ਼ੁਰੂਆਤ ਕਰਨੀ ਹੋਵੇਗੀ। ਵੇਖਦੇ ਹਾਂ ਇਹ ਕਿਵੇਂ ਹੁੰਦਾ ਹੈ, ਇਸ ਤੋਂ ਬਾਅਦ ਮੈਂ ਇਸਨੂੰ ਅੱਗੇ ਲੈ ਜਾਵਾਂਗਾ।

 ਇਸ ਤੋਂ ਪਹਿਲਾਂ ਮਨਪ੍ਰੀਤ ਬੋਰੀ ਅਤੇ ਮਾਨਵਿੰਦਰ ਬਿਸਲਾ ਨੇ ਕੋਲੰਬੋ ਕਿੰਗਸ ਦੇ ਨਾਲ ਕਰਾਰ ਕੀਤਾ ਸੀ। ਬਾਅਦ ਵਿੱਚ ਹਾਲਾਂਕਿ ਬਿਸਲਾ ਨੇ ਨਾਂਅ ਵਾਪਸ ਲੈ ਲਿਆ ਸੀ। ਬਿਸਲਾ ਤੋਂ ਇਲਾਵਾ, ਆਂਦਰੇ ਰਸੇਲ, ਫਾਫ ਡੂ ਪਲੇਸਿਸ, ਡੇਵਿਡ ਮਿਲਰ ਅਤੇ ਡੇਵਿਡ ਮਲਾਨ ਨੇ ਵੀ ਇਸ ਲੀਗ ਤੋਂ ਆਪਣਾ ਨਾਂਅ ਵਾਪਸ ਲੈ ਲਿਆ ਸੀ। ਇਹ ਟੂਰਨਾਮੈਂਟ 21 ਨਵੰਬਰ ਤੋਂ 13 ਦਸੰਬਰ ਦਰਮਿਆਨ ਦੋ ਮੈਦਾਨਾਂ-ਪਲੇਕਲ ਇੰਟਨੈਸ਼ਨਲ ਸਟੇਡੀਅਮ ਅਤੇ ਮਹਿੰਦਾ ਰਾਜਪਕਸ਼ੇ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਜਾਵੇਗਾ। 15 ਦਿਨ ਦੇ ਅੰਦਰ ਕੁੱਲ 23 ਮੈਚ ਖੇਡੇ ਜਾਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.