ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਲਗਵਾਈ ਕੋਰੋਨਾ ਦੀ ਵੈਕਸੀਨ

0
4
Israeli PM vaccine

ਕਿਹਾ, ਇਜ਼ਰਾਇਲ ਲਈ ਬਹੁਤ ਹੀ ਵੱਡਾ ਦਿਨ

ਤੇਲ ਅਵੀਵ। ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਕੋਰੋਨਾ ਵਾਇਰਸ (ਕੋਵਿਡ-19) ਦੀ ਵੈਕਸੀਨ ਲਗਵਾਉਣ ਵਾਲੇ ਦੇਸ਼ਾਂ ਦੇ ਪਹਿਲੇ ਨਾਗਰਿਕ ਬਣ ਗਏ ਹਨ। ਨੇਤਨਯਾਹੂ ਨੇ ਸ਼ਨਿੱਚਰਵਾਰ ਨੂੰ ਟੀਵੀ ’ਤੇ ਪ੍ਰਸਾਰਿਤ ਇੱਕ ਲਾਈਵ ਪ੍ਰੋਗਰਾਮ ਦੌਰਾਨ ਦਵਾਈ ਨਿਰਮਾਣ ਕੰਪਨੀ ਫਾਈਜਰ ਬਾਇਓਐਨਟੇਕ ਦੀ ਕੋਰੋਨਾ ਵੈਕਸੀਨ ਲਗਵਾਈ।

Israeli PM vaccine

ਇਜ਼ਰਾਇਲ ਦੇ ਪ੍ਰਧਾਨ ਮੰਤਰੀ ਨੇ ਇਸ ਮੌਕੇ ਕਿਹਾ ਕਿ ਇਹ ਇਜ਼ਰਾਇਲ ਲਈ ਬਹੁਤ ਹੀ ਵੱਡਾ ਦਿਨ ਹੈ। ਅਸੀਂ ਇਸ ਗੰਭੀਰ ਬਿਮਾਰੀ ਖਿਲਾਫ਼ ਪਿਛਲੇ ਕਰੀਬ ਇੱਕ ਸਾਲ ਤੋਂ ਲੜ ਰਹੇ ਹਾਂ। ਇਸ ਮਹੀਨੇ ਦੇ ਅੰਤ ਤੱਕ ਦੇਸ਼ ’ਚ ਕੋਰੋਨਾ ਵੈਕਸੀਨ ਦੀ ਲੱਖਾਂ ਖੁਰਾਕ ਮੁਹੱਈਆ ਹੋ ਜਾਣਗੀਆਂ। ਲੋਕਾਂ ਨੂੰ ਟੀਕਾਕਰਨ ਪ੍ਰਤੀ ਜਾਗਰੂਕ ਕਰਨ ਲਈ ਮੈਂ ਤੇ ਸਿਹਤ ਮੰਤਰੀ ਯੂਲੀ ਐਡਲਸਟੀਨ ਨੇ ਖੁਦ ਕੋਰੋਨਾ ਦੀ ਵੈਕਸੀਨ ਲਗਵਾਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.