ਸਤਿਸੰਗ ਸੁਣ ਕੇ ਬਚਨਾਂ ’ਤੇ ਅਮਲ ਕਰਨਾ ਜ਼ਰੂਰੀ: ਪੂਜਨੀਕ ਗੁਰੂ ਜੀ

0
351

ਸਤਿਸੰਗ ਸੁਣ ਕੇ ਬਚਨਾਂ ’ਤੇ ਅਮਲ ਕਰਨਾ ਜ਼ਰੂਰੀ: ਪੂਜਨੀਕ ਗੁਰੂ ਜੀ

ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾੳਂੁਦੇ ਹਨ ਕਿ ਸਤਿਸੰਗ ’ਚ ਹਰ ਜੀਵ ਨੂੰ ਅਨਮੋਲ ਖਜ਼ਾਨਾ ਮਿਲਦਾ ਹੈ ਸਤਿਸੰਗ ’ਚ ਆਉਣਾ ਬਹੁਤ ਵੱਡੀ ਗੱਲ ਹੈ ਪਰ ਸੁਣ ਕੇ ਅਮਲ ਕਮਾਉਣਾ ਇਹ ਅਸਲੀ ਗੱਲ ਹੈ ਜਦੋਂ ਜੀਵ ਬਚਨਾਂ ਨੂੰ ਇੱਕ ਕੰਨ ਰਾਹੀਂ ਸੁਣ ਕੇ ਦੂਜੇ ਕੰਨ ਰਾਹੀਂ ਕੱਢ ਦੇਵੇਗਾ ਤੇ ਅਮਲ ਨਹੀਂ ਕਰੇਗਾ ਤਾਂ ਉਸ ’ਤੇ ਮਾਲਕ ਦੀ ਰਹਿਮਤ ਨਹੀਂ ਹੋਵੇਗੀ ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਯਕੀਨ ਦੇ ਲਾਇਕ ਤਾਂ ਸਿਰਫ਼ ਉਹ ਮਾਲਕ ਰਹਿ ਗਿਆ ਹੈ, ਬਾਕੀ ਕਿਸੇ ਦਾ ਪਤਾ ਨਹੀਂ ਕਿ ਕਦੋਂ ਚਲਦਾ-ਚਲਦਾ ਪੈਸਾ ਖੋਟਾ ਹੋ ਜਾਵੇ, ਪਰ ਜੇਕਰ ਇਨਸਾਨ ਸਿਮਰਨ ਕਰੇ ਤੇ ਦ੍ਰਿੜ ਯਕੀਨ ਰੱਖੇ ਤਾਂ ਉਹ ਦੋਵਾਂ ਜਹਾਨਾਂ ’ਚ ਓੜ ਨਿਭਾ ਸਕਦਾ ਹੈ ਤੇ ਖੁਸ਼ੀਆਂ ਨਾਲ ਮਾਲਾਮਾਲ ਹੋ ਸਕਦਾ ਹੈ,

ਪਰ ਅੱਜ ਦਾ ਇਨਸਾਨ ਅਮਲ ਨੂੰ ਛੱਡ ਕੇ ਬਾਕੀ ਸਾਰੇ ਕੰਮ ਕਰਨ ਲਈ ਤਿਆਰ ਹੈ ਅੱਜ ਦਾ ਇਨਸਾਨ ਖੁਦ ਬੁਰੇ ਕਰਮ ਕਰਦਾ ਹੈ, ਜਨਮਾਂ-ਜਨਮਾਂ ਤੱਕ ਉਸ ਮਾਲਕ ਨੂੰ ਯਾਦ ਨਹੀਂ ਕਰਦਾ ਤੇ ਖੁਸ਼ੀਆਂ ਉਸ ਨੂੰ ਮਾਲਕ ਛੱਪਰ ਪਾੜ ਕੇ ਦੇ ਜਾਵੇ ਉਹ ਅਜਿਹਾ ਚਾਹੁੰਦਾ ਹੈ, ਪਰ ਇਹ ਕਿਵੇਂ ਸੰਭਵ ਹੈ ਜਿਹੋ ਜਿਹਾ ਬੀਜੋਗੇ, ਉਵੇਂ ਦਾ ਕੱਟੋਗੇ ਜ਼ਰੂਰ ਜਿਹੋ ਜਿਹੇ ਕਰਮ ਕਰੋਗੇ, ਉਸ ਤਰ੍ਹਾਂ ਭਰਨਾ ਜ਼ਰੂਰ ਪਵੇਗਾ ਇਸ ’ਚ ਸਮਾਂ ਜ਼ਰੂਰ ਲੱਗ ਜਾਂਦਾ ਹੈ ਇਸ ਲਈ ਕਦੇ ਵੀ ਬੁਰੇ ਕਰਮ ਨਾ ਕਰੋ, ਚੰਗੇ ਨੇਕ ਕਰਮ ਕਰੋ, ਮਾਲਕ ਤੋਂ ਮਾਲਕ ਨੂੰ ਮੰਗੋ ਤਾਂ ਕਿ ਤੁਸੀਂ ਉਸ ਦੀ ਕਿਰਪਾ ਦ੍ਰਿਸ਼ਟੀ ਦੇ ਕਾਬਲ ਬਣੋ ਤੇ ਉਹ ਤੁਹਾਨੂੰ ਦੋਵਾਂ ਜਹਾਨਾਂ ਦੀਆਂ ਖੁਸ਼ੀਆਂ ਨਾਲ ਮਾਲਾਮਾਲ ਕਰ ਦੇਵੇ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.