ਜਸਪ੍ਰੀਤ ਬੁਮਰਾਹ ਆਖਰੀ ਟੈਸਟ ਮੈਚ ’ਚੋਂ ਹੋਏ ਬਾਹਰ

0
19

ਪੇਟ ਦੀ ਇੰਜਰੀ ਨਾਲ ਜੂਝ ਰਹੇ ਹਨ ਬੁਮਰਾਹ

ਨਵੀਂ ਦਿੱਲੀ। ਅਸਟਰੇਲੀਆ ਦੌਰੇ ’ਤੇ ਮੌਜ਼ੂਦ ਟੀਮ ਇੰਡੀਆ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂਅ ਨਹੀਂ ਲੈ ਰਹੀਆਂ। ਇੱਕ ਤੋਂ ਬਾਅਦ ਇੱਕ ਕਈ ਖਿਡਾਰੀ ਜ਼ਖਮੀ ਹੋ ਕੇ ਬਾਹਰ ਹੋ ਚੁੱਕੇ ਹਨ।

Jasprit Bumrah

ਆਪਣੇ ਮੁੱਖ ਹਥਿਆਰਾਂ ਤੋਂ ਬਿਨਾ ਮੈਦਾਨ ’ਤੇ ਉਤਰੀ ਰਹੀ ਭਾਰਤੀ ਟੀਮ ਨੂੰ ਹੁਣ ਸਭ ਤੋਂ ਵੱਡਾ ਝਟਕਾ ਲੱਗਿਆ ਹੈ। ਖਬਰ ਹੈ ਕਿ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਬ੍ਰਿਸਬੇਨ ’ਚ ਹੋਣ ਵਾਲਾ ਆਖਰੀ ਟੈਸਟ ਮੈਚ ਨਹੀਂ ਖੇਡ ਸਕਣਗੇ। ਬੁਮਰਾਹ ਪੇਟ ਦੀ ਇੰਜਰੀ ਨਾਲ ਜੂਝ ਰਹੇ ਹਨ ਤੇ 15 ਤਾਰੀਕ ਤੋਂ ਸ਼ੁਰੂ ਹੋਣ ਵਾਲੇ ਆਖਰੀ ਤੇ ਫੈਸਲਾਕੁੰਨ ਟੈਸਟ ’ਚ ਨਹੀਂ ਖੇਡਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.