ਸਿਰ ‘ਤੇ ਬੂਟ ਰੱਖ ਕੇ ਸੰਤੁਲਨ ਬਣਾਉਣ ਕਰਕੇ 10 ਸਾਲ ਦੇ ਜਤਿਨ ਇੰਸਾਂ ਦਾ ‘ਇੰਡੀਆ ਬੁੱਕ ਆਫ਼ ਰਿਕਾਰਡ’ ਚ ਨਾਂਅ ਹੋਇਆ ਦਰਜ

0
71

ਸਿਰ ‘ਤੇ ਬੂਟ ਰੱਖ ਕੇ ਸੰਤੁਲਨ ਬਣਾਉਣ ਕਰਕੇ 10 ਸਾਲ ਦੇ ਜਤਿਨ ਇੰਸਾਂ ਦਾ ‘ਇੰਡੀਆ ਬੁੱਕ ਆਫ਼ ਰਿਕਾਰਡ’ ਚ ਨਾਂਅ ਹੋਇਆ ਦਰਜ

ਲੁਧਿਆਣਾ, (ਵਨਰਿੰਦਰ ਸਿੰਘ ਮਣਕੂ)। ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਨਰੇਸ਼ ਇੰਸਾਂ ਤੇ ਦਿਸ਼ਾ ਇੰਸਾਂ ਦਾ ਬੇਟਾ ਜਤਿਨ ਇੰਸਾਂ ਦਾ ਨਾਂਅ ‘ਇੰਡੀਆ ਬੁੱਕ ਆਫ਼ ਰਿਕਾਰਡ ’ਚ ਦਰਜ ਹੋਇਆ ਹੈ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨਰੇਸ਼ ਇੰਸਾਂ ਨੇ ਦੱਸਿਆ ਕਿ ਜਤਿਨ ਇੰਸਾਂ ਨਵੇਂ ਕੰਮ ਕਰਨ ਵਿੱਚ ਬਹੁਤ ਦਿਲਚਸਪੀ ਰੱਖਦਾ ਹੈ, ਅਤੇ ਉਸਨੂੰ ਦੇਖਦਿਆਂ ਅਸੀਂ ਉਸਨੂੰ ਹੋਰ ਹੱਲਾਸ਼ੇਰੀ ਦਿੱਤੀ ਤੇ ਇੰਡੀਆ ਬੁੱਕ ਆਫ਼ ਰਿਕਾਰਡ ਲਈ ਅਪਲਾਈ ਕਰਵਾਇਆ । ਉਨ੍ਹਾਂ ਦੱਸਿਆ ਕਿ ਜਤਿਨ ਇੰਸਾਂ ਨੇ 11 ਮਿੰਟ 32 ਸੈਕਿੰਡ ਸਿਰ ਦੇ ਉਪਰ ਬੂਟ ਰੱਖ ਕੇ ਸੰਤੁਲਨ ਬਣਾ ਕੇ ਰਿਕਾਰਡ ਕਾਇਮ ਕੀਤਾ ਹੈ । ਜਤਿਨ ਨੇ ਇਸ ਰਿਕਾਰਡ ਨੂੰ ਪ੍ਰਾਪਤ ਕਰਨ ਲਈ ਸਖਤ ਮਿਹਨਤ ਕੀਤੀ ਅਤੇ ਅੱਜ ਉਸਦਾ ਰਿਕਾਰਡ ਬਣ ਗਿਆ ਹੈ ।

ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ਸਦਕਾ ‘ਇੰਡੀਆ ਬੁੱਕ ਆਫ਼ ਰਿਕਾਰਡ’ ਚ ਨਾਂਅ ਹੋਇਆ ਦਰਜ

ਜਤਿਨ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੋਂ ਮਿਲੀਆਂ ਸਿੱਖਿਆਵਾਂ ਕਰਕੇ ਹੀ ਸਭ ਕੁਝ ਸੰਭਵ ਹੋ ਪਾਇਆ ਹੈ। ਗਰੂ ਜੀ ਦੁਆਰਾ ਦੱਸੇ ਗਏ ਧਿਆਨ (ਮੈਥਡ ਆਫ਼ ਮੈਡੀਟੇਸ਼ਨ) ਦੀ ਵਿਧੀ ਨੂੰ ਅਪਣਾ ਕੇ ਹੀ ਇਹ ਮੁਕਾਮ ਹਾਸਿਲ ਕੀਤਾ ਹੈ । ਜਤਿਨ ਇੰਸਾਂ ਨੇ ਦੱਸਿਆ ਕਿ ਇਸ ਮੁਕਾਮ ਤੱਕ ਪਹੁੰਚਣ ਲਈ (ਇਹ ਰਿਕਾਰਡ ਬਣਾਉਣ ਲਈ ) ਲੁਧਿਆਣਾ ਦੀ ਰਹਿਣ ਵਾਲੀ ਮੋਹਨੀਤ ਇੰਸਾਂ ਨੇ ਵੀ ਮੇਰੀ ਪੂਰੀ ਸਹਾਇਤਾ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮੋਹਨੀਤ ਇੰਸਾਂ ਨੇ ਮੇਰੇ ਤੋਂ ਇਲਾਵਾ ਹੋਰਾਂ ਦੀ ਵੀ ਬਹੁਤ ਸਹਾਇਤਾ ਕੀਤੀ ਹੈ, ਜਤਿਨ ਇੰਸਾਂ ਨੇ ਕਿਹਾ ਕਿ ਮੋਹਨੀਤ ਇੰਸਾਂ ਨੇ ਪਹਿਲਾਂ ਮੇਰੀ ਵੱਡੀ ਭੈਣ ਦਾ ਨਾਂਅ ‘ਇੰਡੀਆ ਬੁੱਕ ਆਫ਼ ਰਿਕਾਰਡ ’ਚ ਦਰਜ ਕਰਵਾਉਣ ਲਈ ਬਹੁਤ ਸਹਾਇਤਾ ਕੀਤੀ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.