ਜੀਪ ਖੂਹ ‘ਚ ਡਿੱਗੀ, 6 ਮੌਤਾਂ

0
31
Jeep Falls

ਤਿੰਨ ਵਿਅਕਤੀਆਂ ਨੂੰ ਸੁਰੱਖਿਅਤ ਕੱਢਿਆ

ਛਤਰਪੁਰ। ਮੱਧ ਪ੍ਰਦੇਸ਼ ਦੇ ਛਤਰਪੁਰ ਜ਼ਿਲ੍ਹੇ ਦੇ ਮਹਾਰਾਜਪੁਰ ਥਾਣਾ ਇਲਾਕੇ ‘ਚ ਇੱਕ ਜੀਪ ਦੇ ਖੂਹ ‘ਚ ਡਿੱਗ ਜਾਣ ਕਾਰਨ ਛੇ ਵਿਅਕਤੀਆਂ ਦੀ ਮੌਤ ਹੋ ਗਈ ਤੇ ਤਿੰਨ ਜਣਿਆਂ ਨੂੰ ਸੁਰੱਖਿਆ ਕੱਢ ਲਿਆ। ਪੁਲਿਸ ਸੂਤਰਾਂ ਅਨੁਸਾਰ ਮਹਾਰਾਜਪੁਰ ਥਾਣਾ ਖੇਤਰ ਦੇ ਦੀਵਾਨਜੀਕਾਪੁਰਾ ਦੇ ਨੇੜੇ ਉੱਤਰ ਪ੍ਰਦੇਸ਼ ਦੇ ਮਹੋਬਾ ਜ਼ਿਲ੍ਹੇ ਤੋਂ ਆਈ ਇੱਕ ਜੀਪ ਦੇਰ ਰਾਤ ਖੂਹ ‘ਚ ਡਿੱਗ ਗਈ। ਇਸ ਹਾਦਸੇ ‘ਚ ਛੇ ਵਿਅਕਤੀਆਂ ਦੀ ਮੌਤ ਹੋ ਗਈ ਤੇ ਤਿੰਨ ਵਿਅਕਤੀਆਂ ਨੂੰ ਸੁਰੱਖਿਅਤ ਕੱਢ ਲਿਆ ਗਿਆ।

Jeep Falls

ਉਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਤੇ ਸਭ ਨੂੰ ਹਸਪਤਾਲ ਲਿਜਾਇਾ ਗਿਆ ਹੈ। ਪੁਲਿਸ ਨੇ ਪਿੰਡ ਵਾਸੀਆਂ ਦੀ ਮੱਦਦ ਨਾਲ ਜੀਪ ਨੂੰ ਖੂਹ ‘ਚੋਂ ਕੱਢ ਲਿਆ ਹੈ। ਸੂਤਰਾਂ ਨੇ ਕਿਹਾ ਕਿ ਮ੍ਰਿਤਕਾਂ ਦੀ ਪਛਾਣ ਛੱਤਰਪਾਲ, ਰਾਜ ਕੁਸ਼ਵਾਹਾ ਤੇ ਘਣਸ਼ਿਆਮ ਵਜੋਂ ਹੋਈ ਹੈ। ਤਿੰਨ ਹੋਰ ਵਿਅਕਤੀਆਂ ਦੀ ਪਛਾਣ ਕੀਤੀ ਜਾ ਰਹੀ ਹੈ। ਦੱਸਿਆ ਗਿਆ ਹੈ ਕਿ ਇਹ ਸਾਰੇ ਉੱਤਰ ਪ੍ਰਦੇਸ਼ ਦੇ ਮਹੋਬਾ ਜ਼ਿਲ੍ਹਾ ਨਿਵਾਸੀ ਹਨ ਤੇ ਜ਼ਿਲ੍ਹੇ ‘ਚ ਇੱਕ ਬਾਰਾਤ ‘ਚ ਆਏ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.