ਕੌਰ ਸਿੰਘ ਨੇ ਪਦਮ ਸ੍ਰੀ, ਅਰਜਨ ਅਵਾਰਡ ਤੇ ਸਾਰੇ ਮੈਡਲ ਕੀਤੇ ਵਾਪਸ

0
48

ਕੌਰ ਸਿੰਘ ਨੇ ਪਦਮ ਸ੍ਰੀ, ਅਰਜਨ ਅਵਾਰਡ ਤੇ ਸਾਰੇ ਮੈਡਲ ਕੀਤੇ ਵਾਪਸ

ਸੰਗਰੂਰ। ਕਿਸਾਨ ਸੰਘਰਸ਼ ਦੇ ਚੱਲਦੇ ਜਿੱਥੇ ਕੇਂਦਰ ਸਰਕਾਰ ਵਲੋਂ ਦਿੱਤੇ ਮੈਡਲ ਅਤੇ ਸਨਮਾਨ ਪੰਜਾਬ ਦੇ ਵੱਖ-ਵੱਖ ਵਰਗਾਂ ਦੇ ਲੋਕ ਵਾਪਸ ਕਰ ਰਹੇ ਹਨ ਉੱਥੇ ਸੰਗਰੂਰ ਦੇ ਖਨਾਲ ਪਿੰਡ ਦੇ ਰਹਿਣ ਵਾਲੇ ਬਾਕਸਰ ਕੌਰ ਸਿੰਘ ਨੇ ਵੀ ਆਪਣਾ ਪਦਮ ਸ੍ਰੀ ਅਤੇ ਅਰਜੁਨ ਐਵਾਰਡ ਸਮੇਤ ਗੋਲਡ ਮੈਡਲ ਸਰਕਾਰ ਨੂੰ ਵਾਪਸ ਕਰ ਦਿੱਤੇ ਹਨ। ਕੌਰ ਸਿੰਘ ਸੰਗਰੂਰ ਦੇ ਪਿੰਡ ਖਨਾਲ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਨੇ ਸਾਲ 1979 ਤੋਂ ਲੈ ਕੇ ਸਾਲ 1983 ਤੱਕ 5 ਵਾਰ ਲਗਾਤਾਰ ਓਲਪੀਅਨ ‘ਚ ਗੋਲਡ ਮੈਡਲ ਜਿੱਤਿਆ ਸੀ ਅਤੇ ਉਨ੍ਹਾਂ ਨੂੰ 1982 ‘ਚ ਪਦਮ ਸ੍ਰੀ ਅਤੇ 1983 ‘ਚ ਅਰਜੁਨ ਐਵਾਰਡ ਨਾਲ ਨਵਾਜਿਆ ਗਿਆ ਸੀ

ਕੌਰ ਸਿੰਘ ਇਕ ਮਾਤਰ ਅਜਿਹੇ ਭਾਰਤੀ ਖ਼ਿਡਾਰੀ ਹਨ ਜੋ ਕਿ ਦਿੱਲੀ ਦੇ ਨੈਸ਼ਨਲ ਸਟੇਡੀਅਮ ‘ਚ ਹੋਏ ਮੈਚ ‘ਚ ਮੁਹੰਮਦ ਅਲੀ ਦੇ ਖ਼ਿਲਾਫ ਰਿੰਗ ‘ਚ ਉਤਰੇ ਸਨ ਅਤੇ ਉਸ ਸਮੇਂ 50000 ਲੋਕਾਂ ਨੇ ਮੈਚ ਦੇਖਿਆ ਸੀ। ਬੀਮਾਰ ਹੋਣ ਦੇ ਚੱਲਦੇ ਕੌਰ ਸਿੰਘ ਨੇ ਆਪਣੇ ਐਵਾਰਡ ਦੂਜੇ ਖਿਡਾਰੀਆਂ ਦੇ ਹੱਥ ਅਤੇ ਸਰਕਾਰ ਦੇ ਲਈ ਇਕ ਪੱਤਰ ਲਿਖ ਕੇ ਭੇਜਿਆ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਉਹ ਵੀ ਕਿਸਾਨ ਪਰਿਵਾਰ ਨਾਲ ਸਬੰਧ ਰੱਖਦੇ ਹਨ ਪਰ ਕੇਂਦਰ ਸਰਕਾਰ ਨੇ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਲਿਆ ਕੇ ਹਰ ਇਕ ਕਿਸਾਨ ਦੇ ਨਾਲ ਧੋਖਾ ਕੀਤਾ ਹੈ, ਜਿਸ ਨਾਲ ਉਨ੍ਹਾਂ ਨੇ ਮਨ ਨੂੰ ਕਾਫ਼ੀ ਦੁਖ ਹੋਇਆ ਹੈ, ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਕਿਸਾਨ ਸੰਘਰਸ਼ ਕਰ ਰਹੇ ਹਨ ਅਤੇ ਸੜਕਾਂ ‘ਤੇ ਹਨ ਪਰ ਕੇਂਦਰ ਸਰਕਾਰ ਨੇ ਕਿਸਾਨਾਂ ਦੀ ਇਕ ਨਾ ਸੁਣੀ। ਇਨ੍ਹਾਂ ਕਾਨੂੰਨਾਂ ਦੇ ਆ ਜਾਣ ਨਾਲ ਕਿਸਾਨ ਪੱਕੇ ਤੌਰ ‘ਤੇ ਹੀ ਸੜਕਾਂ ‘ਤੇ ਆ ਜਾਵੇਗਾ, ਜਿਸ ਕਾਰਨ ਉਨ੍ਹਾਂ ਨੇ ਇਹ ਐਵਾਰਡ ਕੇਂਦਰ ਸਰਕਾਰ ਨੂੰ ਵਾਪਸ ਕਰਨ ਦਾ ਫੈਸਲਾ ਕੀਤਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.