ਬਲਾਕ ਲਹਿਰਾਗਾਗਾ ਦੇ ਕੌਸ਼ੱਲਿਆ ਦੇਵੀ ਇੰਸਾਂ ਵੀ ਹੋਏ ਸਰੀਰਦਾਨੀਆਂ ‘ਚ ਸ਼ਾਮਲ

0
333

ਬਲਾਕ ਲਹਿਰਾਗਾਗਾ ਦੇ ਕੌਸ਼ੱਲਿਆ ਦੇਵੀ ਇੰਸਾਂ ਵੀ ਹੋਏ ਸਰੀਰਦਾਨੀਆਂ ‘ਚ ਸ਼ਾਮਲ

ਲਹਿਰਾਗਾਗਾ, (ਸੱਚ ਕਹੂੰ ਨਿਊਜ਼) ਬਲਾਕ ਲਹਿਰਾਗਾਗਾ ਦੇ ਲਾਲਾ ਹੰਸ ਰਾਜ ਦੀ ਪਤਨੀ ਤੇ ਸੋਮੀ ਇੰਸਾਂ ਤੇ ਵਿਨੋਦ ਕੁਮਾਰ ਦੀ ਮਾਤਾ ਕੌਸ਼ੱਲਿਆ ਦੇਵੀ ਇੰਸਾਂ ਡੇਰਾ ਸੱਚਾ ਸੌਦਾ ਦੀਆਂ ਸਿੱਖਿਆਵਾਂ ‘ਤੇ ਚੱਲਦੇ ਹੋਏ ਲੋਕਾਂ ਲਈ ਮਿਸਾਲ ਬਣ ਗਏ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ 134 ਮਾਨਤਾ ਭਲਾਈ ਦੇ ਕਾਰਜਾਂ ਦੇ ਵਿੱਚੋਂ ਸਭ ਤੋਂ ਵੱਡਾ ਦਾਨ ਸਰੀਰਦਾਨ ਕਰਨਾ ਹੈ ਪਰਿਵਾਰ ਨੇ ਦੇਹਾਂਤ ਉਪਰੰਤ ਮਾਤਾ ਕੌਸ਼ੱਲਿਆ ਦੇਵੀ ਦਾ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ ਇਸ ਮੌਕੇ ਪਰਿਵਾਰ ਨੇ ਆਖਿਆ ਕਿ ਜਿਉਂਦੇ ਜੀ ਗੁਰਦਾ ਦਾਨ ਮਰਨ ਉਪਰੰਤ ਸਰੀਰ ਦਾਨ ਕਰਨਾ ਹੀ ਸਾਡੇ ਗੁਰੂ ਜੀ ਨੇ ਸਿਖਾਇਆ ਹੈ

ਉਨ੍ਹਾਂ ਦੇ ਬਚਨਾਂ ‘ਤੇ ਅਮਲ ਕਰਦਿਆਂ ਅੱਜ ਅਸੀਂ ਆਪਣੇ ਮਾਤਾ ਜੀ ਦਾ ਸਰੀਰ ਨੈਸ਼ਨਲ ਕੈਪੀਟਲ ਮੈਡੀਕਲ ਕਾਲਜ ਹਾਪਰਾ ਮੇਰਠ ਯੂਪੀ  ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ ਹੈ ਮਾਤਾ ਜੀ ਦੀ ਪਵਿੱਤਰ ਦੇਹ ਨੂੰ ਪਵਿੱਤਰ ਨਾਅਰਾ ਲਾ ਕੇ ਅੰਤਿਮ ਵਿਦਾਇਗੀ ਦਿੱਤੀ ਗਈ ਤੇ ਮ੍ਰਿਤਕ ਦੇਹ ਨੂੰ ਐਂਬੂਲੈਂਸ ਰਾਹੀਂ ਸਮਾਜ ਸੇਵੀ ਅਤੇ ਸੀਨੀਅਰ ਕਾਂਗਰਸ ਆਗੂ ਬਰਿੰਦਰ ਗੋਇਲ ਐਡਵੋਕੇਟ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਇਸ ਮੌਕੇ ਵਰਿੰਦਰ ਗੋਇਲ ਐਡਵੋਕੇਟ ਨੇ ਆਖਿਆ ਕਿ ਧੰਨ ਨੇ ਇਹ ਯੋਧੇ ਜੋ ਮਰਨ ਉਪਰੰਤ ਆਪਣਾ ਸਰੀਰ ਦਾਨ ਕਰਦੇ ਹਨ

ਉਨ੍ਹਾਂ ਕਿਹਾ ਕਿ ਆਪਣੇ ਅੰਗ ਦਾ ਇੱਕ ਵੀ ਹਿੱਸਾ ਦਾਨ ਕਰਨਾ ਬਹੁਤ ਵੱਡੀ ਗੱਲ ਹੁੰਦੀ ਹੈ ਪਰ ਇਨ੍ਹਾਂ ਦੇ ਮਾਲਕ ਨੇ ਇਨ੍ਹਾਂ ਨੂੰ ਵੱਡੇ ਹੌਸਲੇ ਦਿੱਤੇ ਨੇ ਕਿ ਆਪਣਾ ਮਰਨ ਉਪਰੰਤ ਸਰੀਰ  ਦਾਨ ਤੇ ਜਿਉਂਦੇ ਜੀਅ ਗੁਰਦਾ ਦਾਨ ਕਰਦੇ ਹਨ ਵਰਿੰਦਰ ਗੋਇਲ ਨੇ ਆਖਿਆ ਕਿ ਸਮਾਜ ਦਾ ਭਲਾਈ ਦਾ ਵਰਿੰਦਰ ਗੋਇਲ ਨੇ ਆਖਿਆ ਕਿ ਸਮਾਜ ਭਲਾਈ ਦਾ ਕੋਈ ਵੀ ਕੰਮ ਹੋਵੇ ਡੇਰਾ ਪ੍ਰੇਮੀ ਹਰ ਕੰਮ  ਵਿੱਚ ਅੱਗੇ ਰਹਿੰਦੇ ਹਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ‘ਤੇ ਚੱਲਦੇ ਹੋਏ ਮਾਤਾ ਜੀ ਦੀਆਂ ਪੋਤੀਆਂ ਨੇ ਅਰਥੀ ਨੂੰ ਮੋਢਾ ਦਿੱਤਾ

ਇਸ ਮੌਕੇ ਬੀਬੀ ਰਾਜਿੰਦਰ ਕੌਰ ਭੱਠਲ ਦੇ ਸਲਾਹਕਾਰ ਸਨਮੀਕ ਸਿੰਘ ਹੈਨਰੀ ‘ਸੀਨੀਅਰ ਕਾਂਗਰਸ ਆਗੂ ਮਹੇਸ਼ ਕੁਮਾਰ ਨੀਟੂ, ਭਾਜਪਾ ਦੇ ਆਗੂ ਅਸ਼ਵਨੀ ਸਿੰਗਲਾ, ਜੀਪੀਐਫ ਧਰਮਸ਼ਾਲਾ ਦੇ ਖਜ਼ਾਨਚੀ ਵਿੱਕੀ ਸਿੰਗਲਾ, 45 ਮੈਂਬਰ ਰਤਨ ਲਾਲ ਇੰਸਾਂ, 25 ਮੈਂਬਰ ਓਮ ਪ੍ਰਕਾਸ਼ ਮੀਣਾ, ਗੁਲਜ਼ਾਰੀ ਲਾਲ ਕਾਕਾ, ਮਲਕੀਤ ਸਿੰਘ ਜੇਈ,  ਰਾਮ ਸਰੂਪ ਇੰਸਾਂ, ਗੁਰਪ੍ਰੀਤ ਇੰਸਾ ਗੁਰਦੀਪ ਇੰਸਾਂ ਅਮਰੀਕ ਸਿੰਘ , ਗੁਰਦੀਪ ਸਿੰਘ , ਗੁਰਮੇਲ ਇੰਸਾ (ਸਾਰੇ 15 ਮੈਂਬਰ), ਬਲਵੰਤ ਸਿੰਘ ਬਲਾਕ ਭੰਗੀਦਾਸ, ਸੁਖਪਾਲ ਸਿੰਘ, ਰਜਿੰਦਰ ਇੰਸਾਂ ਤਾਜੋ ਵਾਲੇ, ਰਜਿੰਦਰ ਸੋਨੂੰ, ਗੋਬਿੰਦ ਇੰਸਾਂ, ਸੋਹਨ ਲਾਲ ਕਾਕਾ, ਕਾਲਾ ਇੰਸਾਂ, ਲਖਵੀਰ ਇੰਸਾਂ, ਤੇਜਾ ਇੰਸਾਂ ਸਰਪੰਚ ਜਿੰਮੀ ਇੰਸਾਂ, ਹਰਪ੍ਰੀਤ ਇੰਸਾਂ ਜ਼ਿੰਮੇਵਾਰ ਸੇਵਾਦਾਰ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ, ਦੀਪੀ ਇੰਸਾਂ , ਰਾਜ ਕੁਮਾਰ ਪੁਰੀ, ਸੁਖਪਾਲ ਇੰਸਾਂ, ਬਲਵੰਤ ਇੰਸਾਂ, ਭੋਲਾ ਇੰਸਾਂ,  ਜਗਸੀਰ ਸਿੰਘ, ਬਲਦੀਪ ਇੰਸਾਂ, ਸਤੀਸ਼ ਇੰਸਾਂ, ਸੰਜੇ ਇੰਸਾਂ, ਗਾਂਧੀ ਇੰਸਾਂ,  ਕਾਲਾ ਇੰਸਾਂ, ਦਰਸ਼ਨ ਇੰਸਾਂ ਤੋ ਇਲਾਵਾ ਸਾਧ-ਸੰਗਤ ਵੀ ਹਾਜ਼ਰ ਸੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.