ਆਈਪੀਐਲ-13 ‘ਚ ਕੇ ਐਲ ਰਾਹੁਲ ਨੇ ਜਿੱਤੀ ਔਰੇਂਜ ਕੈਪ

0
35
Rahul Orange Camp

ਆਈਪੀਐਲ ‘ਚ ਬਣਾਈ ਸਭ ਤੋਂ ਵੱਧ 670 ਦੌੜਾਂ

ਦੁਬਈ। ਆਈਪੀਐਲ-13 ਦੇ ਪਲੇਆਫ਼ ‘ਚ ਨਹੀਂ ਪਹੁੰਚ ਸਕੀ ਕਿੰਗਜ਼ ਇਲੈਵਨ ਪੰਜਾਬ ਦੇ ਕਪਤਾਨ ਲੋਕੇਸ਼ ਰਾਹੁਲ ਨੇ ਇੱਕ ਸੈਸ਼ਨ ‘ਚ ਸਭ ਤੋਂ ਵੱਧ ਦੌੜਾਂ ਬਣਾਉਣ ਕੇ ਔਰੇਂਜ ਕੈਪ ਜਿੱਤ ਲਈ। ਆਈਪੀਐਲ ਦੀ ਮੰਗਲਵਾਰ ਨੂੰ ਸਮਾਪਤ ਹੋ ਗਈ ਹੈ ਤੇ ਮੁੰਬਈ ਇੰਡੀਅਨਸ ਨੇ ਦਿੱਲੀ ਕੇ ਕੈਪੀਟਲਸ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਪੰਜਵੀਂ ਵਾਰ ਖਿਤਾਬ ਜਿੱਤ ਲਿਆ।

ਪੰਜਾਬ ਦੇ ਕਪਤਾਨ ਰਾਹੁਲ ਨੇ 14 ਮੈਚਾਂ ‘ਚ 670 ਦੌੜਾਂ ਬਣਾਈਆਂ ਸਨ ਤੇ ਉਨ੍ਹਾਂ ਦਿੱਲੀ ਦੇ ਓਪਨਰ ਬੱਲੇਬਾਜ਼ ਸਿਖਰ ਧਵਨ ਤੋਂ ਹੀ ਖਤਰਾ ਸੀ। ਫਾਈਨਲ ਤੋਂ ਪਹਿਲਾਂ ਸਿਖ਼ਰ ਦੇ 603 ਦੌੜਾਂ ਸਨ ਪਰ ਫਾਈਨਲ ‘ਚ ਉਹ 15 ਦੌੜਾਂ ਬਣਾ ਕੇ ਆਊਟ ਹੋ ਗਏ। ਸਿਖਰ ਦੇ ਆਊਟ ਹੁੰਦੇ ਹੀ ਰਾਹੁਲ ਲਈ ਔਰੇਂਜ ਕੈਪ ਪੱਕੀ ਹੋ ਗਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.