ਕੋਲਕਾਤਾ ਨੂੰ ਚੇਨੱਈ ਤੋਂ ਰਹਿਣਾ ਪਵੇਗਾ ਚੌਕਸ

0
37
Kolkata IPL

ਪਲੇਆਫ ‘ਚ ਪਹੁੰਚਣ ਲਈ ਕੋਲਕਾਤਾ ਲਈ ਜਿੱਤ ਜ਼ਰੂਰੀ

ਦੁਬਈ। ਕੋਲਕਾਤਾ ਨਾਈਟ ਰਾਈਡਰਜ਼ ਨੂੰ ਆਈਪੀਐਲ ‘ਚ ਅੱਜ ਹੋਣ ਵਾਲੇ ਆਪਣੇ ਮਹੱਤਵਪੂਰਨ ਮੁਕਾਬਲੇ ‘ਚ ਚੇਨੱਈ ਸੁਪਰਕਿੰਗਜ਼ ਤੋਂ ਚੌਕਸ ਰਹਿਣਾ ਪਵੇਗਾ ਤਾਂ ਉਸ ਦੀਆਂ ਪਲੇਆਫ ਦੀਆਂ ਉਮੀਦਾਂ ਕਾਇਮ ਰਹਿ ਸਕਣਗੀਆਂ ਕੋਲਕਾਤਾ ਇਸ ਸਮੇਂ ਅੰਕ ਸੂਚੀ ‘ਚ 12 ਮੈਚਾਂ ‘ਚ ਛੇ ਜਿੱਤ, ਛੇ ਹਾਰ ਅਤੇ 12 ਅੰਕਾਂ ਨਾਲ ਪੰਜਵੇਂ ਸਥਾਨ ‘ਤੇ ਹੈ।

IPL 2020

Kolkata will have to be wary of Chennai

ਚੇਨੱਈ ਖਿਲਾਫ ਮੁਕਾਬਲੇ ‘ਚ ਜਿੱਤ ਉਸ ਨੂੰ ਪਲੇਆਫ ਦੀ ਦਹਿਲੀਜ਼ ‘ਤੇ ਲਿਆ ਖੜ੍ਹਾ ਕਰੇਗੀ ਹਾਲਾਂਕਿ ਕੋਲਕਾਤਾ ਨੂੰ ਪਲੇਆਫ ਯਕੀਨੀ ਕਰਨ ਲਈ ਉਸ ਨੂੰ ਆਪਣੇ ਬਚੇ ਹੋਏ ਦੋਵੇਂ ਮੈਚ ਜਿੱਤਣੇ ਪੈਣਗੇ ਕੋਲਕਾਤਾ ਨੇ ਚੇਨੱਈ ਤੋਂ ਬਾਅਦ ਰਾਜਸਥਾਨ ਰਾਇਲਜ਼ ਨਾਲ ਮੈਚ ਖੇਡਣਾ ਹੈ ਕੋਲਕਾਤਾ ਜੇਕਰ ਦੋ ਮੈਚਾਂ ‘ਚ ਇੱਕ ਮੈਚ ਹੀ ਜਿੱਤਦੀ ਹੈ ਤਾਂ ਉਸ ਦੇ 14 ਅੰਕ ਹੀ ਰਹਿ ਜਾਣਗੇ ਅਤੇ ਫਿਰ ਉਸ ਨੂੰ ਕੁਝ ਟੀਮਾਂ ਨਾਲ 14 ਅੰਕਾਂ ‘ਤੇ ਨੈੱਟ ਰਨ ਰੇਟ ਦੀ ਜਟਿਲਤਾ ‘ਚੋਂ ਲੰਘਣਾ ਪੈ ਸਕਦਾ ਹੈ। ਪਲੇਆਫ ਦੀ ਦੌੜ ‘ਚੋਂ ਲਗਭਗ ਬਾਹਰ ਹੋ ਚੁੱਕੀ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਾਲੀ ਚੇਨੱਈ ਦੀ ਟੀਮ ਹੁਣ ਆਪਣੇ ਬਚੇ ਦੋ ਮੈਚਾਂ ‘ਚੋਂ ਦੂਜੀਆਂ ਟੀਮਾਂ ਦੀ ਖੇਡ ਖਰਾਬ ਕਰ ਸਕਦੀ ਹੈ।

ਚੇਨੱਈ ਨੇ ਆਪਣੇ ਪਿਛਲੇ ਮੁਕਾਬਲੇ ‘ਚ ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਰਾਇਲ ਚੈਲੇਂਜਰਜ਼ ਬੰਗਲੌਰ ਨੂੰ ਹਰਾਇਆ ਸੀ ਅਤੇ ਹੁਣ ਉਹ ਕੋਲਕਾਤਾ ਲਈ ਵੀ ਪ੍ਰੇਸ਼ਾਨੀ ਖੜ੍ਹੀ ਕਰ ਸਕਦੀ ਹੈ ਚੇਨੱਈ ਕੋਲ ਹੁਣ ਗਵਾਉਣ ਲਈ ਕੁਝ ਨਹੀਂ ਹੈ ਜਦੋਂਕਿ ਹਾਰ ਨਾਲ ਕੋਲਕਾਤਾ ਦਾ ਸਫਰ ਮੁਸ਼ਕਲ ਹੋ ਸਕਦਾ ਹੈ। ਚੇਨੱਈ ਲਈ ਬਚੇ ਹੋਏ ਮੈਚ ਸਨਮਾਨ ਦੀ ਲੜਾਈ ਹੈ ਤਾਂ ਕਿ ਉਹ ਟੂਰਨਾਮੈਂਟ ਦੀ ਸਮਾਪਤੀ ਕੁਝ ਬਿਹਤਰ ਸਥਿਤੀ ਨਾਲ ਕਰੇ ਚੇਨੱਈ ਨੇ ਕੋਲਕਾਤਾ ਤੋਂ ਬਾਦ ਆਪਣਾ ਆਖਰੀ ਮੈਚ ਕਿੰਗਜ਼ ਇਲੈਵਨ ਪੰਜਾਬ ਨਾਲ ਖੇਡਣਾ ਹੈ।

Kolkata will have to be wary of Chennai

ਦੂਜੇ ਪਾਸੇ ਕੋਲਕਾਤਾ ਨੂੰ ਆਪਣੇ ਪਿਛਲੇ ਮੁਕਾਬਲੇ ‘ਚ ਕਿੰਗਜ਼ ਇਲੈਵਨ ਪੰਜਾਬ ਤੋਂ ਅੱਠ ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪੰਜਾਬ ਨੇ ਕੋਲਕਾਤਾ ਨੂੰ 9 ਵਿਕਟਾਂ ‘ਤੇ 149 ਦੌੜਾਂ ਦੇ ਸਕੋਰ ‘ਤੇ ਰੋਕਣ ਤੋਂ ਬਾਅਦ 18.5 ਓਵਰਾਂ ‘ਚ ਦੋ ਵਿਕਟਾਂ ‘ਤੇ 150 ਦੌੜਾਂ ਬਣਾ ਕੇ ਆਸਾਨ ਜਿੱਤ ਆਪਣੇ ਨਾਂਅ ਕੀਤੀ ਸੀ ਇਸ ਮੁਕਾਬਲੇ ‘ਚ ਕੋਲਕਾਤਾ ਦੀ ਬੱਲੇਬਾਜ਼ੀ ਕਾਫੀ ਨਿਰਾਸ਼ਾਜਨਕ ਰਹੀ ਸੀ। ਕੋਲਕਾਤਾ ਦੇ ਕਪਤਾਨ ਇਆਨ ਮੋਰਗਨ ਨੇ ਕਿਹਾ ਸੀ, ਇਸ ਸਾਲ ਇਹ ਇੱਕ ਚੁਣੌਤੀ ਹੈ ਕਿ ਇੱਕ ਮੈਦਾਨ ਤੋਂ ਦੂਜੇ ਮੈਦਾਨ ‘ਤੇ ਖੇਡਣਾ ਜਿੱਥੇ ਪਿੱਚ ਦਾ ਸੁਭਾਅ ਵੱਖ-ਵੱਖ ਹੈ ਉਮੀਦ ਹੈ ਕਿ ਅਸੀਂ ਅਗਲੇ ਮੈਚ ਲਈ ਦੁਬਈ ਦੀਆਂ ਸਥਿਤੀਆਂ ਨਾਲ ਤਾਲਮੇਲ ਬਿਠਾ ਲਵਾਂਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.