ਸੰਸਦ ਹਮਲੇ ਦੇ ਸ਼ਹੀਦਾਂ ਨੂੰ ਕੋਵਿੰਦ ਨੇ ਕੀਤਾ ਯਾਦ

0
2

ਰਾਸ਼ਟਰਪਤੀ ਵੱਲੋਂ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

ਨਵੀਂ ਦਿੱਲੀ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸੰਸਦ ਭਵਨ ‘ਤੇ 2001 ‘ਚ ਹੋਏ ਅੱਤਵਾਦੀ ਹਮਲੇ ‘ਚ ਸ਼ਹੀਦ ਵੀਰ ਸਪੂਤਾਂ ਨੂੰ ਯਾਦ ਕੀਤਾ ਤੇ ਸ਼ਰਧਾਂਜਲੀ ਦਿੱਤੀ।

ਸ੍ਰੀ ਕੋਵਿੰਦ ਨੇ ਸੰਸਦ ਹਮਲੇ ਦੀ ਬਸਤੀ ‘ਤੇ ਐਤਵਾਰ ਨੂੰ ਟਵੀਟ ਕਰਕੇ ਕਿਹਾ, ‘ਦੇਸ਼ ਉਨ੍ਹਾਂ ਵੀਰ ਸਪੂਤਾਂ ਨੂੰ ਯਾਦ ਕਰ ਰਿਹਾ ਹੈ, ਜਿਨ੍ਹਾਂ ਨੇ 2001 ‘ਚ ਅੱਜ ਹੀ ਦੇ ਦਿਨ ਸੰਸਦ ਦੀ ਰੱਖਿਆ ਕਰਦੇ ਹੋਏ ਆਪਣੀ ਜਾਨ ਦੀ ਕੁਰਬਾਨੀ ਦੇ ਦਿੱਤੀ।’  ਉਨ੍ਹਾਂ ਕਿਹਾ, ਲੋਕਤੰਤਰ ਦੇ ਮੰਦਰ ਦੀ ਰੱਖਿਆ ‘ਚ ਆਪਣੀ ਜਾਨ ਕੁਰਬਾਨ ਕਰਨ ਵਾਲੇ ਵੀਰ ਸਪੂਤਾਂ ਨੂੰ ਯਾਦ ਕਰਦਿਆਂ ਅੱਤਵਾਦ ਨੂੰ ਖਤਮ ਕਰਨ ਦਾ ਸਾਡਾ ਪ੍ਰਣ ਹੋਰ ਮਜ਼ਬੂਤ ਹੁੰਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.