ਜੀਵਨ ਤੋਂ ਸਿੱਖਿਆ

0
106

ਜੀਵਨ ਤੋਂ ਸਿੱਖਿਆ

ਇਸ਼ਨਾਨ ਪਿੱਛੋਂ ਪੰਡਤ ਜੀ ਗੁਣਗੁਣਾ ਰਹੇ ਸਨ ‘ਪ੍ਰੀਤੀ ਬੜੀ ਮਾਤਾ ਕੀ ਔਰ ਭਾਈ ਕਾ ਬਲ ਜੋਤੀ ਬੜੀ ਕਿਰਨੋਂ ਕੀ ਔਰ ਗੰਗਾ ਕਾ ਜਲ’ ਸੁਣ ਕੇ ਉੱਥੋਂ ਲੰਘ ਰਹੀ ਇੱਕ ਬਜ਼ੁਰਗ ਔਰਤ ਹੱਸ ਪਈ ਪੰਡਤ ਜੀ ਨੇ ਸਰਪੰਚ ਨੂੰ ਸ਼ਿਕਾਇਤ ਕਰ ਦਿੱਤੀ ਪੰਚਾਇਤ ਬੈਠੀ ਸਰਪੰਚ ਨੇ ਔਰਤ ਨੂੰ ਕਿਹਾ, ‘‘ਤੁਸੀਂ ਪੰਡਤ ਜੀ ਦਾ ਅਪਮਾਨ ਕੀਤਾ ਹੈ’’ ਔਰਤ ਕਹਿਣ ਲੱਗੀ, ‘‘ਮੈਂ ਪੰਡਤ ਜੀ ਦਾ ਅਪਮਾਨ ਕਿਉਂ ਕਰਾਂਗੀ?’’ ਪੰਡਤ ਜੀ ਕਹਿਣ ਲੱਗੇ, ‘‘ਕੱਲ੍ਹ ਸਵੇਰੇ ਤੁਸੀਂ ਜਦੋਂ ਹੱਸੇ ਸੀ, ਕੀ ਉਹ ਮੇਰਾ ਅਪਮਾਨ ਨਹੀਂ ਸੀ?’’ ਔਰਤ ਨੇ ਜਵਾਬ ਦਿੱਤਾ,

‘‘ਮੈਂ ਤੁਹਾਡੇ ’ਤੇ ਨਹੀਂ, ਤੁਹਾਡੀ ਗੱਲ ਸੁਣ ਕੇ ਹੱਸੀ ਸੀ’’ ਸਰਪੰਚ ਨੇ ਕਿਹਾ, ‘‘ਇਸ ’ਚ ਹੱਸਣ ਵਾਲੀ ਕੀ ਗੱਲ ਹੈ?’’ ਔਰਤ ਕਹਿਣ ਲੱਗੀ, ‘‘ਪੰਡਤ ਜੀ ਦੀ ਗੱਲ ਸੱਚ ਜਾਪਦੀ ਹੈ, ਪਰ ਅਜਿਹਾ ਨਹੀਂ ਹੈ ਉਨ੍ਹਾਂ ਵਰਗੇ ਗਿਆਨੀ ਇਹ ਗੱਲ ਕਰਨ ਤਾਂ ਇਸ ’ਤੇ ਮੈਨੂੰ ਹਾਸਾ ਆ ਗਿਆ’’ ਸਰਪੰਚ ਨੇ ਪੁੱਛਿਆ, ‘‘ਤਾਂ ਫ਼ਿਰ ਸੱਚਾਈ ਕੀ ਹੈ?’’ ਔਰਤ ਕਹਿਣ ਲੱਗੀ, ‘‘ਪ੍ਰੀਤੀ ਬੜੀ ਤ੍ਰੀਆ ਕੀ ਔਰ ਬਾਹੋਂ ਕਾ ਬਲ ਜੋਤੀ ਬੜੀ ਨੈਨੋਂ ਕੀ ਔਰ ਮੇਘੋਂ ਕਾ ਜਲ’’ ਗੱਲ ਜੇਕਰ ਪਿਤਾ-ਪੁੱਤਰ ’ਚ ਅੜ ਜਾਵੇ ਤਾਂ ਮਾਂ ਪੁੱਤ ਦਾ ਸਾਥ ਨਹੀਂ ਦਿੰਦੀ, ਪਰ ਪਤਨੀ ਹਰ ਹਾਲ ’ਚ ਸਾਥ ਦੇਵੇਗੀ ਜਦੋਂ ਵੈਰੀ ’ਕੱਲਿਆਂ ਨੂੰ ਘੇਰਾ ਪਾ ਲਵੇ ਤਾਂ ਭਾਈ ਦਾ ਨਹੀਂ, ਆਪਣੀਆਂ ਬਾਹਾਂ ਦਾ ਬਲ ਕੰਮ ਆਵੇਗਾ

ਜੋਤੀ ਅੱਖਾਂ ਦੀ ਇਸ ਲਈ ਵੱਡੀ ਹੈ ਕਿਉਂਕਿ ਜਦੋਂ ਅੱਖਾਂ ਹੀ ਨਾ ਹੋਣਗੀਆਂ ਤਾਂ ਸੂਰਜ ਦੀਆਂ ਕਿਰਨਾਂ ਦੀ ਰੋਸ਼ਨੀ ਜਾਂ ਅਸਮਾਨ ਦਾ ਹਨ੍ਹੇਰਾ ਸਭ ਇੱਕੋ-ਜਿਹਾ ਹੈ ਗੰਗਾ ਜੀ ਪਵਿੱਤਰ ਜ਼ਰੂਰ ਹਨ, ਪਰ ਉਹ ਬੱਦਲਾਂ ਵਾਂਗ ਨਾ ਤਾਂ ਹਰ ਕਿਸੇ ਦੀ ਪਿਆਸ ਬੁਝਾ ਸਕਦੀ ਹੈ ਤੇ ਨਾ ਹੀ ਸਿੰਚਾਈ ਕਰ ਸਕਦੀ ਹੈ’’ ਸਰਪੰਚ ਨੇ ਪੰਡਤ ਨੂੰ ਕਿਹਾ, ‘‘ਹੁਣ ਕੀ ਕਹੋਗੇ?’’ ਪੰਡਤ ਜੀ ਕਹਿਣ ਲੱਗੇ, ‘‘ਹੁਣ ਮੈਂ ਸਮਝ ਗਿਆ, ਕਿਤਾਬੀ ਗਿਆਨ ਕਾਫ਼ੀ ਨਹੀਂ’’

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.