ਝੂਠਾ ਹੈ ਹੰਸ ਰਾਜ, ਦੋਸ਼ ਬੇਬੁਨਿਆਦ

0
3040
Lie, Hans Raj, Blame, Unbounded

ਹੰਸ ਰਾਜ ਮਾਮਲੇ ਵਿੱਚ ਸੀਬੀਆਈ ਦੀ ਅਦਾਲਤ ਵਿੱਚ ਹੋਈ ਸੁਣਵਾਈ

ਬਚਾਅ ਪੱਖ ਵਲੋਂ ਕੀਤੀ ਗਈ 2 ਘੰਟੇ ਤੱਕ ਬਹਿਸ, ਦੋਸ਼ਾ ਨੂੰ ਠਹਿਰਾਇਆ ਗਲਤ

ਪੰਚਕੂਲਾ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼

ਹੰਸਰਾਜ ਵੱਲੋਂ ਲਗਾਏ ਗਏ ਨਿਪੁੰਸਕ ਮਾਮਲੇ ਵਿੱਚ ਬਚਾਅ ਪੱਖ ਦੇ ਵਕੀਲਾਂ ਨੇ ਹੰਸ ਰਾਜ ਨੂੰ ਨਾ ਸਿਰਫ਼ ਝੂਠਾ ਕਰਾਰ ਦਿੰਦੇ ਹੋਏ ਸੀਬੀਆਈ ਦੀ ਅਦਾਲਤ ਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਦੋਸ਼ ਮੁਕਤ ਕਰਨ ਦੀ ਅਪੀਲ ਕੀਤੀ ਹੈ। ਇਸ ਮਾਮਲੇ ਵਿੱਚ ਸੀਬੀਆਈ ਦੀ ਅਦਾਲਤ ਵਿੱਚ ਲਗਭਗ 2 ਘੰਟੇ ਦੋਸ਼ਾ ‘ਤੇ ਬਹਿਸ ਕਰਦੇ ਹੋਏ ਬਚਾਅ ਪੱਖ ਵਲੋਂ ਮਜ਼ਬੂਤੀ ਨਾਲ ਆਪਣਾ ਪੱਖ ਰੱਖਿਆ ਗਿਆ। ਜਿਸ ਤੋਂ ਬਾਅਦ ਕਾਪਿਲ ਰਾਠੀ ਦੀ ਸੀਬੀਆਈ ਅਦਾਲਤ ਵੱਲੋਂ ਮਾਮਲੇ ਦੀ ਸੁਣਵਾਈ 24 ਜੁਲਾਈ ਤੱਕ ਟਾਲ ਦਿੱਤੀ ਹੈ।

ਸੋਮਵਾਰ ਨੂੰ ਬਾਅਦ ਦੁਪਹਿਰ ਆਰ.ਸੀ. 1 ਵਿੱਚ ਸ਼ੁਰੂ ਹੋਈ ਸੁਣਵਾਈ ਦੌਰਾਨ ਪੇਸ਼ ਹੋਏ ਐਡਵੋਕੇਟਸ ਤਨਵੀਰ ਅਹਿਮਦ ਮੀਰ, ਧਰੁਵ ਗੁਪਤਾ, ਐਨ.ਪੀ.ਐਸ. ਵੜੈਚ ਅਤੇ ਸਰਬਜੀਤ ਵੜੈਚ ਨੇ ਆਪਣਾ ਪੱਖਾ ਰੱਖਦੇ ਹੋਏ ਕਿਹਾ ਕਿ ਹੰਸ ਰਾਜ ਵਲੋਂ ਜਿਹੜੇ ਵੀ ਦੋਸ਼ ਲਗਾਏ ਜਾ ਰਹੇ ਹਨ ਉਹ ਨਾ ਸਿਰਫ਼ ਗਲਤ ਹਨ, ਸਗੋਂ ਬੇਬੁਨਿਆਦ ਹਨ। ਕਿਉਂਕਿ ਇਸ ਮਾਮਲੇ ਵਿੱਚ ਹੰਸਰਾਜ ਨੂੰ 15 ਸਾਲ ਬਾਅਦ ਯਾਦ ਆਈ ਹੈ। ਬਚਾਅ ਪੱਖ ਦੇ ਵਕੀਲਾਂ ਨੇ ਕਿਹਾ ਕਿ ਹੰਸਰਾਜ ਵੱਲੋਂ ਝੂਠੀ ਕਹਾਣੀ ਤਿਆਰ ਕੀਤੀ ਗਈ ਹੈ, ਜਿਸ ‘ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਹੈ, ਇਸ ਲਈ ਇਸ ਮਾਮਲੇ ਨੂੰ ਰੱਦ ਕਰਦੇ ਹੋਏ ਗੁਰੂ ਜੀ ਸਣੇ ਸਾਰੇ ਵਿਅਕਤੀਆਂ ਨੂੰ ਦੋਸ਼ ਮੁਕਤ ਕੀਤਾ ਜਾਵੇ।

15 ਸਾਲ ਬਾਅਦ ਕਿਥੋਂ ਯਾਦ ਆਇਆ ਹੰਸਰਾਜ ਨੂੰ ਮਾਮਲਾ, ਝੂਠੀ ਕਹਾਣੀ ਬਨਾਉਣ ‘ਚ ਮਾਹਿਰ : ਤਨਵੀਰ

ਇਥੇ ਹੀ ਤਨਵੀਰ ਅਹਿਮਦ ਮੀਰ ਵਲੋਂ ਸੁਪਰੀਮ ਕੋਰਟ ਅਤੇ ਹਾਈ ਕੋਰਟ ਦੇ ਕਈ ਆਦੇਸ਼ ਪੇਸ਼ ਕੀਤੇ ਗਏ, ਜਿਨਾਂ ਅਨੁਸਾਰ ਇਹ ਮਾਮਲਾ ਹੀ ਨਹੀਂ ਬਣਦਾ ਹੈ ਅਤੇ ਇਸ ਮਾਮਲੇ ਵਿੱਚ ਕਿਸੇ ਵੀ ਤਰੀਕੇ ਨਾਲ ਗੁਰੂ ਜੀ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਡੁੰਘਾਈ ਨੂੰ ਦੇਖਦੇ ਹੋਏ ਇਸ ਨੂੰ ਖਾਰਜ ਕੀਤਾ ਜਾਣਾ ਚਾਹੀਦਾ ਹੈ। ਅਦਾਲਤੀ ਕਾਰਵਾਈ ਤੋਂ ਬਾਅਦ ਤਨਵੀਰ ਅਹਿਮਦ ਮੀਰ ਨੇ ਕਿਹਾ ਕਿ ਹੰਸ ਰਾਜ ਵਾਲਾ ਮਾਮਲਾ ਜਿਆਦਾ ਦੇਰ ਅਦਾਲਤ ਵਿੱਚ ਟਿਕਣ ਵਾਲਾ ਨਹੀਂ ਹੈ, ਕਿਉਂਕਿ ਇਸ ਮਾਮਲੇ ਦੀ ਬੁਨਿਆਦ ਹੀ ਖੋਖਲੀ ਹੈ ਅਤੇ ਪੂਰੀ ਕਹਾਣੀ ਤਿਆਰ ਕੀਤੀ ਗਈ ਹੈ, ਇਸ ਤਰਾਂ ਦੀ ਝੂਠੀ ਕਹਾਣੀ ‘ਤੇ ਅਦਾਲਤ ਵਿਸ਼ਵਾਸ ਨਹੀਂ ਕਰਨ ਵਾਲੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।