ਕਿਸਮਤ (Luck)

0
906

ਕਿਸਮਤ (Luck)

‘‘ਮੈਂ ਕਿਹਾ ਸੀਰੂ ਦੇ ਬਾਪੂ ਅੱਜ ਜਦੋਂ ਸ਼ਹਿਰ ਸੌਦਾ-ਪੱਤਾ ਲੈਣ ਗਏ ਤਾਂ ਬੱਸ ਅੱਡੇ ’ਤੇ ਲਾਟਰੀ ਆਲੀ ਦੁਕਾਨ ਆ, ਤੁਸÄ ਸੀਰੂ ਦੇ ਨਾਂਅ ਦੀ ਇੱਕ ਲਾਟਰੀ ਜਰੂਰ ਪਾ ਆਇਉ! ਕੀ ਪਤਾ ਕਦੋਂ ਕਿਸਮਤ ਬਦਲ ਦੇਵੇ ਰੱਬ! ਨਹÄ ਤਾਂ ਇੱਥੇ ਤਾਂ ਖਸਮਾਂ ਖਾਣੇ ਗੁੜ-ਚਾਹ ਹੀ ਨ੍ਹੀਂ ਪੂਰੇ ਆਉਂਦੇ, ਆਹ ਲੋਹੜੀ ਤੋਂ ਪੰਜ-ਸੱਤ ਦਿਨ ਮਗਰੋਂ ਜੇ ਨਿੱਕਲਦੀ ਹੁੰਦੀ ਆ ਅੱਗੇ ਤਾਂ!’’

‘‘ਕਿੱਥੇ ਧੰਨ ਕੁਰੇ, ਜੇ ਰੱਬ ਨੇ ਇੰਨੇ ਚੰਗੇ ਲੇਖ ਲਿਖੇ ਹੁੰਦੇ ਤਾਂ ਕਿਸਮਤ ’ਤੇ ਦਾਅ ਲਾਉਣ ਦੀ ਲੋੜ ਹੀ ਨਹÄ ਪੈਣੀ ਸੀ। ਫਿਰ ਕਾਹਨੂੰ ਮਿੱਟੀ ਨਾਲ ਮਿੱਟੀ ਹੋ ਕੇ ਵੀ ਭੁੱਖੇ ਮਰਦੇ, ਰੱਬ ਵੀ ਉਹਨਾਂ ਨੂੰ ਹੀ ਦਿੰਦਾ ਜਿਨ੍ਹਾਂ ਦੇ ਖਜ਼ਾਨੇ ਪਹਿਲਾਂ ਹੀ ਭਰੇ ਹੁੰਦੇ ਆ, ਇੱਥੇ ਤਾਂ ਦੋ ਡੰਗ ਦੀ ਰੋਟੀ ਦੇ ਲਾਲੇ ਪਏ ਰਹਿੰਦੇ ਆ। ਬਾਕੀ ਇਹ ਵੀ ਆਵਦੇ ਬੰਦਿਆਂ ਨੂੰ ਹੀ ਲਾਟਰੀਆਂ ਕੱਢ ਦਿੰਦੇ ਆ, ਸਭ ਰਲੇ ਵੇ ਹੁੰਦੇ ਆ!’’

‘‘ਹਰੇਕ ਕੰਮ ’ਚ ਨ ਪਾਉਣ ਆਲੀ ਆਦਤ ਨ੍ਹੀਂ ਜਾਂਦੀ ਤੇਰੀ, ਨਿੱਕਲਣੀ ਕੀ ਸਵਾਹ ਲਾਟਰੀ, ਪਹਿਲਾਂ ਹੀ ਘਿਣਨੇ ਪਾਉਣ ਲੱਗ ਗਿਆ ਤੂੰ ਤਾਂ, ਜਿੱਥੇ ਇੰਨੇ ਪੈਸੇ ਲੱਗੀ ਜਾਂਦੇ ਆ ਉੱਥੇ ਜੇ ਸੌ ਹੋਰ ਲੱਗ ਜੂ ਫੇਰ ਦੱਸ ਕੀ ਹੋਜੂ, ਖੌਰੇ ਕਦੇ ਰੱਬ ਨੂੰ ਸਾਡੇ ’ਤੇ ਵੀ ਤਰਸ ਆ ਜੇ!’’
‘‘ਚੱਲ ਕੋਈ ਨਾ ਐਵੇਂ ਕਿਉਂ ਬਲੱਡ ਵਧਾਈ ਜਾਨੀ ਆਂ, ਤੂੰ ਝੋਲਾ ਫੜਾ ਕੇਰਾਂ, ਬੱਸ ਦਾ ਵੀ ਟੈਮ ਹੋਇਆ ਪਿਆ, ਹਾਲੇ ਸੇਠਾਂ ਕੋਲੇ ਖੌਰੇ ਕਿੰਨਾ ਟੈਮ ਲੱਗਣਾ ਸਾਬ੍ਹ ਕਰਨ ’ਚ!’’

ਘਰੋਂ ਸਾਮਾਨ ਦੀ ਪਰਚੀ ਫੜ੍ਹ ਕੇ ਬਿੱਕਰ ਸਿੰਘ ਸ਼ਹਿਰ ਵਾਲੀ ਬੱਸ ਚੜ੍ਹ ਗਿਆ। ਨਿੱਕੇ-ਮੋਟੇ ਕੰਮ ਨਬੇੜਦਿਆਂ ਉਸਨੂੰ ਸ਼ਾਮ ਹੋ ਗਈ ਸੀ। ਸਾਮਾਨ ਖਰੀਦ ਕੇ ਜਦ ਉਹ ਬੱਸ ਅੱਡੇ ਆਇਆ ਤਾਂ ਉਸਨੂੰ ਲਾਟਰੀ ਵਾਲੀ ਦੁਕਾਨ ਵੇਖ ਕੇ ਧੰਨ ਕੌਰ ਦੀ ਫਰਮਾਇਸ਼ ਚੇਤੇ ਆ ਗਈ। ਬੱਸ ਬੈਠਣ ਤੋਂ ਪਹਿਲਾਂ ਉਹ ਲਾਟਰੀ ਵਾਲੀ ਦੁਕਾਨ ’ਤੇ ਚਲਾ ਗਿਆ।

‘‘ਹਾਂ ਬਈ ਜਵਾਨਾਂ ਆਹ ਲੋਹੜੀ ਆਲਾ ਇਨਾਮ ਕਦੋਂ ਨਿੱਕਲਣਾ, ਤੇ ਕਿੰਨੇ ਦੀ ਟਿਕਟ ਆ?’’

‘‘ਬਾਬਾ ਪੰਦਰਾਂ ਨੂੰ ਨਿੱਕਲਣੀ ਆ ਲਾਟਰੀ, ਪੰਜ ਸੌ ਦੀ ਆ ਲਾਟਰੀ ਐਤਕÄ, ਦੱਸ ਕਿਹੜੇ ਨੰਬਰ ਦੀ ਦੇਵਾਂ?’’

‘‘ਪੰਜ ਸੌ ਦੀ! ਯਾਰ ਲੋਹੜਾ ਆ ਗਿਆ, ਅੱਗੇ ਤਾਂ ਇਹ ਸੌ-ਦੋ-ਸੌ ਦੀ ਹੁੰਦੀ ਸੀ। ਹੁਣ ’ਕੱਠੀ ਪੰਜ ਸੌ ਦੀ ਕਰ’ਤੀ!’’

‘‘ਬਾਬਾ ਨਿੱਕਲਣੇ ਵੀ ਦੋ-ਦੋ ਕਰੋੜ ਦੇ ਇਨਾਮ ਆ’’

‘‘ਲੈ, ਡੁੱਬੀ ਤਾਂ ਜੇ ਸਾਹ ਨਾ ਆਇਆ, ਮ੍ਹਾਤੜ ਵਰਗੇ ਕੋਲ ਤਾਂ ਰੋਟੀ ਜੋਗੇ ਮਸਾਂ ਜੁੜਦੇ ਆ ਸ਼ੇਰਾ, ਚੱਲ ਸੌ ਤਾਂ ਲਾਉਣਾ ਵੀ ਸੌਖਾ ਸੀ। ਪਰ ਹੁਣ ਆਹ ਪੰਜ ਸੌ ਕਿੱਥੋਂ ਲੱਗੇ, ਉਹ ਵੀ ਪਤਾ ਨਹÄ ਕੁਛ ਨਿੱਕਲੇ ਜਾਂ ਨਾ Çੱਨਕਲੇ। ਇਹਦੇ ਨਾਲੋਂ ਤਾਂ ਜਵਾਕਾਂ ਵਾਸਤੇ ਲੀੜੇ ਜਾਂ ਖਾਣ-ਪੀਣ ਨੂੰ ਲੈ ਜਾਊਂਗਾ, ਜਵਾਕ ਖੁਸ਼ ਤਾਂ ਹੋ ਜਾਣਗੇ, ਬਾਕੀ ਜੇ ਰੱਬ ਨੇ ਦੇਣਾ ਹੋਊ ਤਾਂ ਆਪੇ ਛੱਪਰ ਪਾੜ ਕੇ ਦੇਊ, ਹੁਣ ਤਾਂ ਮਾੜੇ ਬੰਦੇ ਨੂੰ ਕਿਸਮਤ ਅਜ਼ਮਾਉਣੀ ਵੀ ਮਹਿੰਗੀ ਪੈਣ ਲੱਗ ਗਈ!’’ ਇਹ ਕਹਿੰਦਿਆਂ ਬਿੱਕਰ ਸਿੰਘ ਨੇ ਆਪਣਾ ਝੋਲਾ ਮੋਢੇ ਟੰਗਿਆ ਤੇ ਬੱਸ ਵਿੱਚ ਜਾ ਕੇ ਬੈਠ ਗਿਆ।
ਸੁਖਵਿੰਦਰ ਚਹਿਲ,
ਸੰਗਤ ਕਲਾਂ (ਬਠਿੰਡਾ)
ਮੋ. 85590-86235

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.