ਮਦਰੱਸਿਆਂ ਨੂੰ ਮੁੱਖ ਧਾਰਾ ‘ਚ ਲਿਆਂਦਾ ਜਾਵੇ, ਬੰਦ ਕਰਨ ਦੀ ਲੋੜ ਨਹੀਂ

0
34

ਮਦਰੱਸਿਆਂ ਨੂੰ ਮੁੱਖ ਧਾਰਾ ‘ਚ ਲਿਆਂਦਾ ਜਾਵੇ, ਬੰਦ ਕਰਨ ਦੀ ਲੋੜ ਨਹੀਂ

ਕੀ ਰਾਜ ਵੱਲੋਂ ਚਲਾਏ ਜਾਂਦੇ ਮਦਰੱਸਿਆਂ ਨੂੰ ਬੰਦ ਕਰਕੇ ਆਮ ਸਕੂਲਾਂ ਵਾਂਗ ਬਣਾਇਆ ਜਾਣਾ ਚਾਹੀਦਾ ਹੈ? ਜਿਵੇਂਕਿ ਅਸਾਮ ਸਰਕਾਰ ਨੇ ਤਜਵੀਜ਼ ਕੀਤੀ ਹੈ ਕੀ ਮੁਸਲਿਮ ਵਿਦਵਾਨਾਂ ਅਤੇ ਸਿੱਖਿਆ ਮਾਹਿਰਾਂ ਨੂੰ ਪੂਰੇ ਦੇਸ਼ ਦੇ ਮਦਰੱਸਿਆਂ ‘ਚ ਆਧੁਨਿਕ ਸਿੱਖਿਆ ਦੇਣ ਲਈ ਇੱਕ ਰੂਪਰੇਖਾ ਬਣਾਉਣੀ ਚਾਹੀਦੀ ਹੈ? ਕੇਂਦਰ ਨੇ ਇੱਕ ਵਾਰ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ, ਕੁਝ ਭਾਰਤੀ ਪ੍ਰਬੰਧਨ ਸੰਸਥਾਵਾਂ ਅਤੇ ਜਾਮੀਆ ਮਿਲੀਆ ਇਸਲਾਮੀਆ ਨਾਲ ਗੱਲਬਾਤ ਕੀਤੀ ਸੀ ਕਿ ਮਦਰੱਸਾ ਅਧਿਆਪਕਾਂ ਲਈ ਕਾਰਜਕਾਰੀ ਵਿਕਾਸ ਪ੍ਰੋਗਰਾਮ ਸ਼ੁਰੂ ਕੀਤਾ ਜਾਵੇ ਇਸ ਵਿਸ਼ੇ ‘ਤੇ ਸਹੀ  ਪਰਿਪੱਖ ਵਿਚ ਵਿਚਾਰ ਕੀਤਾ ਜਾਣਾ ਚਾਹੀਦਾ ਹੈ

ਮਦਰੱਸਿਆਂ ਨੇ ਇਸਲਾਮਿਕ ਸੱਭਿਅਤਾ ਦੇ ਇਤਿਹਾਸ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਉਨ੍ਹਾਂ ਨੇ ਨਿਆਂ ਸ਼ਾਸਤਰ, ਦਰਸ਼ਨ, ਖਗੋਲ ਸ਼ਾਸਤਰ, ਵਿਗਿਆਨ, ਸਾਹਿਤਕ ਅਤੇ ਮੈਡੀਕਲ ਵਰਗੇ ਖੇਤਰਾਂ ‘ਚ ਕ੍ਰਾਂਤੀਕਾਰੀ ਉਪਲੱਬਧੀਆਂ ਪ੍ਰਾਪਤ ਕੀਤੀਆਂ ਹਨ ਇਸਲਾਮ ਦੇ ਸੁਨਹਿਰੀ ਯੁੱਗ ਦਾ ਪਤਨ ਸ਼ੁਰੂ ਹੋਣ ਦੇ ਨਾਲ ਮਦਰੱਸਿਆਂ ਨੇ ਆਪਣੀ ਸਿੱਖਿਆ ਅਤੇ ਬੌਧਿਕ ਸ਼ੁੱਧਤਾ ਨੂੰ ਗੁਆ ਦਿੱਤਾ ਅਤੇ ਪੱਛਮ ਅਧਾਰਿਤ ਸਿੱਖਿਆ ਨੂੰ ਥਾਂ ਦਿੱਤੀ ਇਸਲਾਮਿਕ ਇਤਿਹਾਸ ‘ਚ ਮਦਰੱਸੇ ਧਾਰਮਿਕ ਅਤੇ ਵਿਗਿਆਨਕ ਸਿੱਖਿਆ ਦੇ ਰੂਪ ਰਹੇ ਹਨ ਜਿਵੇਂਕਿ ਯੂਰਪ ‘ਚ ਚਰਚ ਵੱਲੋਂ ਸੰਚਾਲਿਤ ਸਕੂਲ ਅਤੇ ਯੂਨੀਵਰਸਿਟੀਆਂ ਰਹੀਆਂ ਹਨ

ਉਹ ਇਸਲਾਮ ਦੀ ਬੌਧਿਕ ਪਰੰਪਰਾ ਦੇ ਕੇਂਦਰ ਰਹੇ ਹਨ ਅਤੇ ਉਨ੍ਹਾਂ ਨੇ ਵਿਸ਼ਵ ‘ਚ ਇਸਲਾਮਿਕ ਸਿੱਖਿਆ ਦੇ ਪ੍ਰਸਾਰ ‘ਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਮਦਰੱਸਿਆਂ ਦੇ ਆਧੁਨਿਕੀਕਰਨ ਦੇ ਸਮੇਂ ਇਹ ਯਕੀਨੀ ਕੀਤਾ ਜਾਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਪਰੰਪਰਾਗਤ ਸੱਭਿਆਚਾਰਕ ਸੋਚ ਨੂੰ ਖ਼ਤਮ ਨਾ ਕੀਤਾ ਜਾਵੇ ਅਸੀਂ ਇੱਕ ਅਜਿਹੇ ਸੰਕਰਮਣਕਾਲੀ ਦੌਰ ‘ਚ ਹਾਂ ਜਿੱਥੇ ਮਦਰੱਸੇ ਇਸ ਸਬੰਧ ‘ਚ ਪਹਿਲ ਕਰ ਰਹੇ ਹਨ ਹਾਲਾਂਕਿ ਇਹ ਪਹਿਲੀ ਹੌਲੀ ਹੈ ਅਤੇ ਉਹ ਸਿੱਖਿਆ ਪ੍ਰਣਾਲੀ ਅਤੇ ਪਾਠਕ੍ਰਮ ‘ਚ ਸੁਧਾਰ ਕਰਨ ਦਾ ਯਤਨ ਕਰ ਰਹੇ ਹਨ ਮਦਰੱਸੇ ਆਧੁਨਿਕ ਸਕੂਲਾਂ ਦਾ ਮੁਕਾਬਲਾ ਨਹੀਂ ਕਰ ਸਕਦੇ ਹਨ

ਪਰ ਜੋ ਲੋਕ ਆਪਣੇ ਬੱਚਿਆਂ ਨੂੰ ਆਧੁਨਿਕ ਸਕੂਲਾਂ ਵਿਚ ਨਹੀਂ ਭੇਜ ਸਕੇ ਉਨ੍ਹਾਂ ਕੋਲ ਮਦਰੱਸੇ ਇੱਕੋ-ਇੱਕ ਬਦਲ  ਹੁੰਦੇ ਹਨ ਮਦਰੱਸਿਆਂ ਦੀ ਘਾਟ ‘ਚ ਇਸ ਵਰਗ ‘ਚ ਹੋਰ ਅਨਪੜ੍ਹਤਾ ਫੈਲਣ ਦਾ ਡਰ ਹੈ ਮਾਤਾ-ਪਿਤਾ ਨੂੰ ਵੀ ਇਹ ਸਮਝਣਾ ਹੋਵੇਗਾ ਕਿ ਜੇਕਰ ਉਹ ਇਨ੍ਹਾਂ ਬੱਚਿਆਂ ਦੇ ਪਾਲਣ-ਪੋਸ਼ਣ ਲਈ ਵਿੱਤੀ ਸਾਧਨਾਂ ਦਾ ਪ੍ਰਬੰਧ ਨਹੀਂ ਕਰ ਸਕਦੇ ਹਨ ਤਾਂ ਉਨ੍ਹਾਂ ਨੂੰ ਆਪਣੇ ਪਰਿਵਾਰਾਂ ਦਾ ਆਕਾਰ ਉਸ ਅਨੁਕੂਲ ਬਣਾਈ ਰੱਖਣਾ ਹੋਵੇਗਾ ਮਦਰੱਸੇ ਨੂੰ ਅਨਾਥ ਆਸ਼ਰਮ ਦੇ ਰੂਪ ‘ਚ ਨਹੀਂ ਦੇਖਿਆ ਜਾਣਾ ਚਾਹੀਦਾ

ਵਰਤਮਾਨ ‘ਚ ਮਦਰੱਸਿਆਂ ਦੇ ਪਾਠਕ੍ਰਮ ਦਾ ਪੂਰੇ ਭਾਰਤੀ ਉਪ ਮਹਾਂਦੀਪ ‘ਚ ਮਾਣਕੀਕਰਨ ਕੀਤਾ ਗਿਆ ਹੈ ਅਤੇ ਇਹ ਕੰਮ ਲਗਭਗ ਦੋ ਸਦੀਆਂ ਪਹਿਲਾਂ 18ਵੀਂ ਸਦੀ ਦੇ  ਵਿਦਵਾਨ ਮੁੱਲਾ ਨਿਜਾਮੂਦੀਨ ਸੇਹਲਵੀ ਨੇ ਕੀਤਾ ਸੀ ਇਸ ਲਈ ਇਨ੍ਹਾਂ ਦੇ ਪਾਠਕ੍ਰਮ ਨੂੰ ਦਰਸ਼-ਏ-ਨਿਜ਼ਾਮੀ ਕਿਹਾ ਜਾਂਦਾ ਹੈ ਜਦੋਂ ਈਸਟ ਇੰਡੀਆ ਕੰਪਨੀ ਨੇ ਬੰਗਾਲ, ਓਡੀਸ਼ਾ ਅਤੇ ਬਿਹਾਰ ਪ੍ਰਾਂਤ ‘ਚ ਸਮਰਾਟ ਸ਼ਾਹ ਆਲਮ ਤੋਂ ਮਾਲੀਆ ਇਕੱਠਾ ਕਰਨ ਦਾ ਅਧਿਕਾਰ ਖਰੀਦਿਆ ਸੀ ਤਾਂ ਇਸ ਖਰੀਦ ਸਮਝੌਤੇ ‘ਚ ਇੱਕ ਸ਼ਰਤ ਇਹ ਵੀ ਸੀ ਕਿ ਬ੍ਰਿਟਿਸ਼ ਕੰਪਨੀ ਇਨ੍ਹਾਂ ਪ੍ਰਾਂਤਾਂ ‘ਚ ਕਾਨੂੰਨੀ ਅਤੇ ਪ੍ਰਸ਼ਾਸਨਿਕ ਪ੍ਰਣਾਲੀਆਂ ਨੂੰ ਨਹੀਂ ਬਦਲੇਗੀ ਇਨ੍ਹਾਂ ਪ੍ਰਣਾਲੀਆਂ ਨੂੰ ਸੰਚਾਲਿਤ ਕਰਨ ਲਈ ਜੱਜਾਂ ਅਤੇ ਪ੍ਰਸ਼ਾਸਕਾਂ ਨੂੰ ਟ੍ਰੇਨਿੰਗ ਦੇਣ ਦੀ ਲੋੜ ਨੂੰ ਧਿਆਨ ‘ਚ ਰੱਖਦੇ ਹੋਏ ਕੰਪਨੀ ਨੇ ਇਨ੍ਹਾਂ ਮਦਰੱਸਿਆਂ ਲਈ ਇੱਕ ਪਾਠਕ੍ਰਮ ਵਿਕਸਿਤ ਕੀਤਾ ਤਾਂ ਕਿ ਉਹ ਇਨ੍ਹਾਂ ਸਕੂਲਾਂ ‘ਚ ਸੰਭਾਵਿਤ ਕਰਮਚਾਰੀਆਂ ਨੂੰ ਲੈਣ

ਇਹ ਬਦਲਾਅ ਹਨਫ਼ੀ ਮੁਸਲਿਮ ਕਾਨੂੰਨਾਂ ਤਹਿਤ ਕੀਤਾ ਗਿਆ ਇਹ ਪਾਠਕ੍ਰਮ ਮੂਲ ਦਰਸ਼-ਏ-ਨਿਜ਼ਾਮੀ ਦੇ ਅਨੁਰੂਪ ਸੀ ਜਿਸ ਨੂੰ ਅਬੂ ਅਲੀ ਹਸਨ ਬਿਨ ਅਲੀ ਨੇ ਤਿਆਰ ਕੀਤਾ ਸੀ ਜਿਸ ਨੂੰ ਨਿਜਾਮ-ਏ-ਮੁਲਕ ਕਿਹਾ ਜਾਂਦਾ ਹੈ ਉੱਚ ਸਿੱਖਿਆ ਸੰਸਥਾਨਾਂ ਲਈ ਲਗਭਗ ਛੇ ਦਹਾਕੇ ਪਹਿਲਾਂ ਉਨ੍ਹਾਂ ਨੇ ਸਜਦਿਕ ਸੁਲਤਾਨੋ ਦੇ ਪ੍ਰਧਾਨ ਮੰਤਰੀ ਦੀ ਨਿਯੁਕਤੀ ਕੀਤੀ ਇਨ੍ਹਾਂ ਸੰਸਥਾਨਾਂ ਨੂੰ ਨਿਜਾਮੀਆ ਕਿਹਾ ਗਿਆ ਅਤੇ ਉਨ੍ਹਾਂ ਦੇ ਪਾਠਕ੍ਰਮ ਨੂੰ ਦਰਸ਼-ਏ-ਨਿਜਾਮੀਆ ਜਾਂ ਦਰਸ਼-ਏ-ਨਿਜ਼ਾਮੀ ਕਿਹਾ ਗਿਆ

ਪਰੰਤੂ ਦੱਖਣੀ ਏਸ਼ੀਆ ‘ਤੇ ਅੰਗਰੇਜ਼ਾਂ ਦੇ ਕਬਜ਼ੇ ਤੋਂ ਬਾਅਦ ਪਰੰਪਰਾਗਤ ਮਦਰੱਸਿਆਂ ਨੂੰ ਨਜ਼ਰਅੰਦਾਜ ਕੀਤਾ ਜਾਣ ਲੱਗਾ ਅਤੇ ਸਿੱਖਿਆ ਪ੍ਰਣਾਲੀ ‘ਚ ਮਹੱਤਵਪੂਰਨ ਬਦਲਾਅ ਆਉਣ ਲੱਗਾ ਈਸਟ ਇੰਡੀਆ ਕੰਪਨੀ ਕਾਰਨ 1930 ‘ਚ ਸ਼ਾਸਕੀ ਪੱਤਰ-ਵਿਹਾਰ ‘ਚ ਫਾਰਸੀ ਭਾਸ਼ਾ ਦੀ ਥਾਂ ਅੰਗਰੇਜ਼ੀ ਨੇ ਲੈ ਲਈ ਅਤੇ ਮਿਸ਼ਨਰੀ ਅੰਗਰੇਜ਼ੀ ਭਾਸ਼ਾ ਦੇ ਸਕੂਲ ਬਣਨ ਲੱਗੇ ਜੋ ਧਾਰਮਿਕ ਸਕੂਲਾਂ ਦੇ ਬਦਲ ਬਣੇ ਸਭ ਤੋਂ ਵੱਡਾ ਬਦਲਾਅ 1857 ਦੀ ਕ੍ਰਾਂਤੀ ਤੋਂ ਬਾਅਦ ਆਇਆ ਉਸ ਤੋਂ ਬਾਅਦ ਭਾਰਤ ‘ਚ ਦੇਵਬੰਦ ‘ਚ ਦਾਰੂਲ ਉਲੂਮਾ ਮਦਰੱਸੇ ਦੀ ਸਥਾਪਨਾ ਹੋਈ

ਉਸ ਤੋਂ ਬਾਅਦ ਲਖਨਊ ‘ਚ ਦਾਰੂਲ-ਉਲੂਮ-ਨਦਵਤੁਲ ਦੀ 1898 ‘ਚ ਅਤੇ 1904 ‘ਚ ਬਰੇਲੀ ‘ਚ ਜਾਮੀਆ ਰਿਜ਼ਵੀਆ ਮੰਜ਼ਰ-ਏ-ਇਸਲਾਮ ਦੀ ਸਥਾਪਨਾ ਕੀਤੀ ਗਈ ਮਦਰੱਸਿਆਂ ‘ਚ ਵੀ ਬਦਲਾਅ ਤੇ ਸੁਧਾਰ ਦੀ ਲੋੜ ਹੈ ਕੁਝ ਉਲੇਮਾ ਦਾਅਵਾ ਕਰਦੇ ਹਨ ਕਿ ਉਹ ਉਨ੍ਹਾਂ ਦੀ ਵਰਤਮਾਨ ਸਥਿਤੀ ਤੋਂ ਸੰਤੁਸ਼ਟ ਹਨ ਜ਼ਿਆਦਾਤਰ ਪ੍ਰਮੁੱਖ ਓਲੇਮਾ ਮਦਰੱਸਾ ਪ੍ਰਣਾਲੀ ‘ਚ ਬਦਲਾਅ ਪ੍ਰਤੀ ਸੁਚੇਤ ਹਨ ਉਨ੍ਹਾਂ ਦੇ ਵਿਦਿਆਰਥੀ ਜਦੋਂ ਭਾਰਤ ਅਤੇ ਵਿਦੇਸ਼ਾਂ ‘ਚ ਰੁਜ਼ਗਾਰ ਲਈ ਜਾਂਦੇ ਹਨ ਤਾਂ ਉਹ ਮਹਿਸੂਸ ਕਰਦੇ ਹਨ ਕਿ ਇਸ ਸਿੱਖਿਆ ਪ੍ਰਣਾਲੀ ‘ਚ ਬਦਲਾਅ ਦੀ ਜ਼ਰੂਰਤ ਹੈ ਇਸ ਤੋਂ ਇਲਾਵਾ ਮੁਸਲਿਮ ਭਾਈਚਾਰਾ, ਰਾਜ ਅਤੇ ਮੀਡੀਆ ਵੱਲੋਂ ਮਦਰੱਸਾ ਸਿੱਖਿਆ ਪ੍ਰਣਾਲੀ ‘ਚ ਸੁਧਾਰ ਦੀ ਮੰਗ ਉੱਠਣ ਲੱਗੀ ਹੈ ਮਦਰੱਸਿਆਂ ‘ਚ ਵੀ ਬਦਲਾਅ ਆ ਰਿਹਾ ਹੈ ਇਹ ਬਦਲਾਅ ਸਮੁੱਚੀ ਇਸਲਾਮਿਕ ਸਿੱਖਿਆ ਦੇ ਅਨੁਰੂਪ ਹੈ ਪਰੰਪਰਾਗਤਵਾਦੀਆਂ ਦਾ ਮੰਨਣਾ ਹੈ ਕਿ ਮਦਰੱਸਿਆਂ ਦਾ ਮਕਸਦ ਆਧੁਨਿਕ ਸਕੂਲਾਂ ਤੋਂ ਵੱਖ ਹੈ

ਆਲੋਚਕ ਅਨੇਕਾਂ ਮਦਰੱਸਾ ਵਿਦਿਆਰਥੀਆਂ ਵਿਚ ਨੈਤਿਕ ਮਾਪਦੰਡਾਂ ‘ਚ ਗਿਰਾਵਟ ਦੀ ਵੀ ਗੱਲ ਕਰਦੇ ਹਨ ਇੱਥੋਂ ਤੱਕ ਕਿ ਪਰੰਪਰਾਗਤ ਰੂਪ ਨਾਲ ਪੜ੍ਹੇ-ਲਿਖੇ ਧਾਰਮਿਕ ਵਿਦਵਾਨ ਵੀ ਮਦਰੱਸੇ ਦੇ ਕਈ ਪਹਿਲੂਆਂ ਦੀ ਆਲੋਚਨਾ ਕਰਦੇ ਹਨ ਮਦਰੱਸੇ ਦੇ ਪਾਠਕ੍ਰਮ ‘ਚ ਅੰਗਰੇਜ਼ੀ, ਗਣਿਤ ਅਤੇ ਵਿਗਿਆਨ ਨੂੰ ਸ਼ਾਮਲ ਕਰਨ ਨਾਲ ਵਿਦਿਆਰਥੀ ਵਿਸ਼ਵ ਦੀ ਜਾਣਕਾਰੀ ਪ੍ਰਾਪਤ ਕਰ ਸਕਣਗੇ ਅਤੇ ਉਨ੍ਹਾਂ ‘ਚ ਵਿਆਪਕ ਸੋਚ ਵਿਕਸਿਤ ਕਰਵਾ ਸਕਣਗੇ ਸਿਰਫ਼ ਤਕਨੀਕ ਤੱਕ ਪਹੁੰਚ ਨਾਲ ਕਿਸੇ ਵਿਅਕਤੀ ‘ਚ ਤਰੱਕੀਸ਼ੀਲ ਅਤੇ ਉਦਾਰਵਾਦੀ ਨਜ਼ਰੀਆ ਵਿਕਸਿਤ ਨਹੀਂ ਹੋ ਸਕਦਾ ਇਹ ਵਿਸ਼ੇ ਸਿਰਫ਼ ਸਾਧਨ ਹਨ ਸੋਚ ਇਹ ਪਰਿਭਾਸ਼ਿਤ ਕਰਦੀ ਹੈ ਕਿ ਇਨ੍ਹਾਂ ਸਾਧਨਾਂ ਦੀ ਕਿਸ ਤਰ੍ਹਾਂ ਵਰਤੋਂ ਕੀਤੀ ਜਾਵੇ ਜਦੋਂ ਅਸੀਂ ਬਹੁਵਾਦੀ ਸਮਾਜ ਵਿਚ ਰਹਿੰਦੇ ਹਾਂ ਤਾਂ ਇਹ ਵੀ ਓਨਾ ਹੀ ਮਹੱਤਵਪੂਰਨ ਹੈ ਕਿ ਸਾਨੂੰ ਹੋਰ ਧਰਮਾਂ ਦੀ ਬੁਨਿਆਦੀ ਜਾਣਕਾਰੀ ਹੋਵੇ

ਇਸ ਬਾਰੇ ਲੋਕਾਂ ‘ਚ ਆਮ ਸਹਿਮਤੀ ਹੈ ਕਿ ਮਦਰੱਸਿਆਂ ‘ਚ ਬਦਲਦੇ ਸਮੇਂ ਅਨੁਸਾਰ ਬਦਲਾਅ ਲਿਆਂਦਾ ਜਾਵੇ ਉਨ੍ਹਾਂ ਨੂੰ ਆਪਣੇ ਸੰਸਾਰਿਕ ਵਿਚਾਰਾਂ ਨੂੰ ਵਿਆਪਕ ਬਣਾਉਣਾ ਹੋਵੇਗਾ ਅਤੇ ਬਦਲਦੀ ਦੁਨੀਆ ਬਾਰੇ ਆਪਣੇ ਵਿਚਾਰਾਂ ‘ਚ ਬਦਲਾਅ ਲਿਆਉਣਾ ਹੋਵੇਗਾ ਸੱਭਿਆਚਾਰਕ ਵੱਖਵਾਦ ਨਾਲ ਅਸਥਿਰਤਾ ਹੀ ਆ ਸਕਦੀ ਹੈ ਇਸ ਦਿਸ਼ਾ ‘ਚ ਸਹੀ ਦ੍ਰਿਸ਼ਟੀਕੋਣ ਇਹ ਹੋਵੇਗਾ ਕਿ ਪ੍ਰਾਚੀਨ ਅਤੇ ਪਰੰਪਰਾਗਤ ਸਿੱਖਿਆ ਪ੍ਰਣਾਲੀ ਨੂੰ ਉਦਾਰ ਵਿਚਾਰਾਂ ਨਾਲ ਜੋੜਿਆ ਜਾਵੇ ਇਸ ਨਾਲ ਇੱਕ ਅਜੇ ਸੱਭਿਆਚਾਰ ਨਾ ਨਿਰਮਾਣ ਹੋਵੇਗਾ ਜਿਸ ‘ਚ ਦੋ ਸਿੱਖਿਆ ਪ੍ਰਣਾਲੀਆਂ ਵਿਚਕਾਰ ਆਦਾਨ-ਪ੍ਰਦਾਨ ਹੋਵੇਗਾ ਇਸ ਨਾਲ ਇਨ੍ਹਾਂ ਮਦਰੱਸੇ ਦੇ ਵਿਦਿਆਰਥੀਆਂ ਨੂੰ ਆਪਣੇ ਧਰਮ ਅਨੁਸਾਰ ਜੀਵਨ ਜਿਉਣ ਅਤੇ ਆਧੁਨਿਕ ਜ਼ਰੂਰਤਾਂ ਦੇ ਅਨੁਰੂਪ ਤਿਆਰ ਕਰਨ ‘ਚ ਸਹਾÎਇਤਾ ਮਿਲੇਗੀ

ਇਸ ਨਾਲ ਇਨ੍ਹਾਂ ਵਿਦਿਆਰਥੀਆਂ ਨੂੰ ਆਪਣਾ ਅਤੇ ਆਪਣੇ ਭਾਈਚਾਰੇ ਦਾ ਭਵਿੱਖ ਬਣਾਉਣ ‘ਚ ਹਿੱਤਧਾਰਕ ਬਣਨ ‘ਚ ਸਹਾਇਤਾ ਮਿਲੇਗੀ ਕਿਸੇ ਵੀ ਸਮਾਜ ਲਈ ਮਰਿਆਦਾ ਅਤੇ ਉਤਪਾਦਕ ਮਨੁੱਖੀ ਪੂੰਜੀ ਸਭ ਤੋਂ ਜਿਆਦਾ ਬਹੁਮੁੱਲੀ ਸੰਪੱਤੀ ਹੈ ਅਤੇ ਮਦਰੱਸੇ ਇਸ ਬਹੁਮੁੱਲੀ ਸੰਪੱਤੀ ਨੂੰ ਮੁਹੱਈਆ ਕਰਾ ਸਕਦੇ ਹਨ ਆਧੁਨਿਕ ਵਿਸ਼ਿਆਂ ਨਾਲ ਵਿਦਿਆਰਥੀਆਂ ਨੂੰ ਧਰਮ-ਨਿਰਪੱਖ ਵਿਸ਼ਿਆਂ ਅਤੇ ਤਕਨੀਕੀ ਕੌਸ਼ਲ ਸਿੱਖਣ ‘ਚ ਵੀ ਸਹਾਇਤਾ ਮਿਲੇਗੀ ਤਾਂ ਕਿ ਉਹ ਵਧਦੀ ਮੁਕਾਬਲੇਬਾਜ਼ੀ ਅਤੇ ਸੰਸਾਰਿਕ ਕਾਰਜ ਵਾਤਾਵਰਨ ‘ਚ ਪੱਛੜ ਨਾ ਜਾਣ
ਮੋਇਨ ਕਾਜ਼ੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.