ਬਣਾਓ ਤੇ ਖਾਓ : ਗੰਨੇ ਦੇ ਰਸ (ਰਹੁ) ਦੀ ਖੀਰ

0
58

ਬਣਾਓ ਤੇ ਖਾਓ : ਗੰਨੇ ਦੇ ਰਸ (ਰਹੁ) ਦੀ ਖੀਰ

ਸਮੱਗਰੀ:

1 ਲੀਟਰ ਗੰਨੇ ਦਾ ਰਸ, 100 ਗ੍ਰਾਮ ਬਾਸਮਤੀ ਚੌਲ਼, ਇੱਕ ਛੋਟਾ ਚਮਚ ਇਲਾਇਚੀ ਪਾਊਡਰ, ਇੱਕ ਵੱਡਾ ਚਮਚ ਕੱਟੇ ਹੋਏ ਮੇਵੇ।

Sugarcane kheer

ਤਰੀਕਾ:

ਸਭ ਤੋਂ ਪਹਿਲਾਂ ਚੌਲ਼ਾਂ ਨੂੰ ਧੋ ਕੇ ਪਾਣੀ ‘ਚ ਭਿਉਂ ਕੇ ਰੱਖ ਦਿਓ ਹੁਣ ਇੱਕ ਕੜਾਹੀ ‘ਚ ਗੰਨੇ ਦੇ ਰਸ ਨੂੰ ਉੱਬਲਣ ਲਈ ਰੱਖੋ ਜਦੋਂ ਇਹ ਰਸ ਉੱਬਲ  ਜਾਵੇ ਤਾਂ ਇਸ ‘ਚ ਭਿੱਜੇ ਹੋਏ ਚੌਲ਼ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ। ਫਿਰ ਇਸ ‘ਚ ਇਲਾਇਚੀ ਪਾਊਡਰ ਪਾ ਦਿਓ। ਹੁਣ ਚੌਲ਼ਾਂ ਨੂੰ ਹੌਲੀ ਅੱਗ ‘ਤੇ ਪੱਕਣ ਦਿਓ ਥੋੜ੍ਹੀ-ਥੋੜ੍ਹੀ ਦੇਰ ਬਾਅਦ ਇਸਨੂੰ ਹਿਲਾਉਂਦੇ ਰਹੋ ਹੁਣ ਜਦੋਂ ਖੀਰ ਇੱਕ ਚੀਕਨੇ ਮਿਸ਼ਰਣ ਦਾ ਰੂਪ ਲੈ ਲਵੇ ਤਾਂ ਉਸ ‘ਚ ਮੇਵੇ ਪਾ ਦਿਓ ਕੁਝ ਦੇਰ ਹਿਲਾਉਂਦੇ ਹੋਏ ਪਕਾਓ ਅਤੇ ਫਿਰ ਅੱਗ ਬੰਦ ਕਰ ਦਿਓ ਗੰਨੇ ਦੀ ਖੀਰ ਨੂੰ ਠੰਢਾ ਹੋਣ ਤੋਂ ਬਾਅਦ ਪਰੋਸੋ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.