ਅਜੀਤਵਾਲ ਥਾਣੇ ਦੇ ਬਿਲਕੁੱਲ ਨਾਲ ਮੋਬਾਇਲ ਹੱਬ ਤੋ ਚੋਰਾਂ ਨੇ ਉਡਾਏ ਲੱਖਾਂ ਦੇ ਮੋਬਾਇਲ

0
33

ਲੋਕਾਂ ਦੀ ਉੱਡੀ ਰਾਤਾਂ ਦੀ ਨੀਦ, ਲੋਕ ਪੁਲਿਸ ਨੂੰ ਸਵਾਲੀਆਂ ਨਜਰਾਂ ਨਾਲ ਤੱਕ ਰਹੇ ਹਨ

ਅਜੀਤਵਾਲ, (ਕਿਰਨ ਰੱਤੀ) ਪਿਛਲੇ ਇੱਕ ਮਹੀਨੇ ਤੋ ਅਜਤੀਵਾਲ ਵਿਖੇ ਸਰਗਰਮ ਚੋਰ ਗਿਰੋਹ ਵੱਲੋ ਦੁਕਾਨਾਂ ਨੂੰ ਨਿਰੰਤਰ ਨਿਸ਼ਾਨਾ ਬਣਾਇਆਂ ਜਾ ਰਿਹਾ ਤੇ ਇਸ ਚੋਰ ਗਰੋਹ ਵੱਲੋ ਬਿਨ੍ਹਾ ਪੁਲੀਸ ਦੇ ਡਰੋ ਚੋਰੀਆਂ ਕੀਤੀਆਂ ਜਾ ਰਹੀਆਂ ਹਨ ਜਿਸ ਕਾਰਨ ਅਜੀਤਵਾਲ ਦੇ ਲੋਕਾਂ ਦੀ ਰਾਤਾਂ ਦੀ ਨੀਦ ਉੱਡ ਗਈ ਹੈ ਤੇ ਲੋਕ ਪੁਲੀਸ ਨੂੰ ਸਵਾਲੀਆਂ ਨਜਰਾਂ ਨਾਲ ਤੱਕ ਰਹੇ ਹਨ।ਬੀਤੀ ਰਾਤ ਤਾਂ ਇਨ੍ਹਾਂ ਚੋਰਾਂ ਨੇ ਥਾਣਾ ਅਜੀਤਵਾਲ ਦੀ ਦੀਵਾਰ ਦੇ ਬਿਲਕੁੱਲ ਨਾਲ ਗੁਰਪ੍ਰੀਤ ਮੋਬਾਇਲ ਹੱਬ ਨੂੰ ਨਿਸ਼ਾਨਾ ਬਣਾ ਕੇ ਪੁਲਿਸ ਨੂੰ ਵੀ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਦੁਕਾਨ ਮਾਲਕ ਨੇ ਦੱਸਿਆ ਕਿ ਚੋਰ ਦੁਕਾਨ ਦਾ ਸ਼ਟਰ ਪੁੱਟ ਕੇ ਅੰਦਰ ਦਾਖਲ ਹੋਏ ਤੇ ਕਰੀਬ 2.50 ਲੱਖ ਦੇ ਮੋਬਾਇਲ ਤੇ ਹੋਰ ਸਮਾਨ ਚੋਰੀ ਕਰਕੇ ਲੈ ਗਏ।ਦੁਕਾਨ ਮਾਲਕ ਨੇ ਅੱਗੇ ਦੱਸਿਆ ਕਿ ਉਹ ਰੋਜਾਨਾਂ ਦੀ ਤਰਾਂ ਬੀਤੇ ਕੱਲ ਆਪਣੀ ਦੁਕਾਨ ਬੰਦ ਕਰਕੇ ਗਿਆ,

ਪਰ ਅੱਜ ਸਵੇਰ ਸਮੇਂ ਉਸ ਨੂੰ ਕਿਸੇ ਨੁੰ ਗੁਆਢੀ ਦੱਸਿਆ ਕਿ ਉਸ ਦੀ ਦੁਕਾਨ ਦਾ ਸ਼ਟਰ ਟੁੱਟਿਆ ਹੋਇਆ ਹੈ ਤਾਂ ਉਹ ਦੁਕਾਨ ਤੇ ਪਹੁੰਚਿਆ ਤਾਂ ਦੇਖਿਆ ਕਿ ਦੁਕਾਨ ‘ਚੋਂ ਉੱਕਤ ਸਮਾਨ ਚੋਰੀ ਹੋ ਚੁੱਕਿਆ ਸੀ, ਜਿਸ ਦੀ ਇਤਲਾਹ ਪੁਲਿਸ ਨੂੰ ਦੇ ਦਿੱਤੀ ਹੈ।ਜਦ ਇਸ ਸਬੰਧੀ ਥਾਣਾ ਅਜੀਤਵਾਲ ਦੇ ਮੁਖੀ ਕਰਮਜੀਤ ਸਿੰਘ ਗਰੇਵਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਕਿਹਾ ਕਿ ਪੁਲਿਸ ਵੱਲੋਂ ਚੋਰਾ ਦੀ ਭਾਲ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਪੁਲੀਸ ਇਸ ਗਰੋਹ ਨੂੰ ਕਾਬੂ ਕਰੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.