ਕੇਂਦਰੀ ਜ਼ੇਲ੍ਹ ’ਚੋਂ ਮੋਬਾਇਲ ਬਰਾਮਦ

0
3
ferozpur jail

ਕੇਂਦਰੀ ਜ਼ੇਲ੍ਹ ’ਚੋਂ ਮੋਬਾਇਲ ਬਰਾਮਦ

ਫਿਰੋਜ਼ਪੁਰ, (ਸਤਪਾਲ ਥਿੰਦ)। ਕੇਂਦਰੀ ਜ਼ੇਲ੍ਹ ਫਿਰੋਜ਼ਪੁਰ ’ਚ ਤਲਾਸ਼ੀ ਦੌਰਾਨ ਇੱਕ ਹਵਾਲਾਤੀ ਕੋਲੋਂ ਮੋਬਾਇਲ ਫੋਨ ਬਰਾਮਦ ਹੋਇਆ ਹੈ। ਇਸ ਸਬੰਧੀ ਥਾਣਾ ਫਿਰੋਜ਼ਪੁਰ ਸਿਟੀ ਪੁਲਿਸ ਵੱਲੋਂ ਉਕਤ ਹਵਾਲਾਤੀ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੂੰ ਦਿੱਤੇ ਸ਼ਿਕਾਇਤ ਪੱਤਰ ’ਚ ਜ਼ੇਲ੍ਹ ਅਧਿਕਾਰੀ ਵੱਲੋਂ ਦੱਸਿਆ ਗਿਆ ਹੈ ਕਿ ਜ਼ੇਲ੍ਹ ਅੰਦਰ ਤਲਾਸ਼ੀ ਦੌਰਾਨ ਹਵਾਲਾਤੀ ਸੰਕੇਤ ਉੱਪਲ ਪੁੱਤਰ ਸੁਭਾਸ਼ ਉੱਪਲ ਵਾਸੀ ਭਾਰਤ ਨਗਰ ਫਿਰੋਜ਼ਪੁਰ ਸਿਟੀ ਕੋਲੋਂ ਇੱਕ ਮੋਬਾਇਲ ਸੈਮਸੰਗ ਸਮੇਤ ਸਿੰਮ ਕਾਰਡ ਬਰਾਮਦ ਹੋਇਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.