ਕੇਂਦਰੀ ਜ਼ੇਲ੍ਹ ‘ਚ ਥਰੋ ਕੀਤੇ ਨਸ਼ੀਲੇ ਪਦਾਰਥਾਂ ਸਮੇਤ ਮੋਬਾਇਲ ਬਰਾਮਦ

0
2

ਕੇਂਦਰੀ ਜ਼ੇਲ੍ਹ ‘ਚ ਥਰੋ ਕੀਤੇ ਨਸ਼ੀਲੇ ਪਦਾਰਥਾਂ ਸਮੇਤ ਮੋਬਾਇਲ ਬਰਾਮਦ

ਫਿਰੋਜ਼ਪੁਰ (ਸਤਪਾਲ ਥਿੰਦ)। ਕੇਂਦਰੀ ਜ਼ੇਲ੍ਹ ਫਿਰੋਜ਼ਪੁਰ ਦੇ ਬਾਹਰੋਂ ਕਿਸੇ ਵਿਅਕਤੀ ਵੱਲੋਂ ਜ਼ੇਲ੍ਹ ‘ਚ ਥਰੋ ਕੀਤੇ  ਨਸ਼ੀਲੇ ਪਦਾਰਥਾਂ ਸਮੇਤ ਇੱਕ ਮੋਬਾਇਲ ਜ਼ੇਲ੍ਹ ਮੁਲਾਜ਼ਮਾਂ ਦੇ ਹੱਥ ਲੱਗਿਆ ਹੈ। ਇਸ ਸਬੰਧੀ ਥਾਣਾ ਫਿਰੋਜ਼ਪੁਰ ਸਿਟੀ ‘ਚ ਪੁਲਿਸ ਵੱਲੋਂ ਨਾਮਲੂਮ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਜਰਨੈਲ ਸਿੰਘ ਸਹਾਇਕ ਸੁਪਰਡੈਂਟ ਕੇਂਦਰੀ ਜ਼ੇਲ੍ਹ ਫਿਰੋਜ਼ਪੁਰ ਨੇ ਦੱਸਿਆ ਕਿ ਕਿਸੇ ਨਾਮਲੂਮ ਵਿਅਕਤੀ ਵੱਲੋਂ ਖਾਕੀ ਰੰਗ ਦੀ ਟੇਪ ਨਾਲ ਲਿਪੇਟਿਆ ਹੋਇਆ ਪੈਕਟ ਥਰੋ ਕੀਤਾ, ਜਦ ਇਸ ਨੂੰ ਖੋਲ੍ਹ ਕੇ ਦੇਖਿਆ ਗਿਆ ਤਾਂ ਇਸ ਵਿੱਚੋਂ ਇੱਕ ਮੋਬਾਇਲ ਮਾਰਕਾ ਸੈਮਸੰਗ ਬਿੰਨਾਂ ਸਿੰਮ, 2 ਬੈਟਰੀਆਂ, 8 ਜਰਦੇ ਦੀਆਂ ਪੁੜੀਆਂ, 4 ਪੁੜੀਆਂ ਤੰਬਾਕੂ, 1 ਡੱਬੀ ਸਿਗਰਟ, 1 ਸਿਗਾਰ ਬਰਾਮਦ ਹੋਇਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.