ਆਧੁਨਿਕਤਾ ਬਨਾਮ ਪੰਜਾਬ ਦੇ ਲੋਕ ਕਿੱਤੇ

0
2

ਆਧੁਨਿਕਤਾ ਬਨਾਮ ਪੰਜਾਬ ਦੇ ਲੋਕ ਕਿੱਤੇ

ਆਧੁਨਿਕਤਾ ਦਾ ਪੁਰਾਤਨਤਾ ਤੇ ਭਾਰੂ ਹੋਣਾ ਸੁਭਾਵਿਕ ਹੈ। ਜਿਵੇਂ ਜਿਵੇਂ ਸਮਾਜ ਵਿਕਾਸ ਕਰਦਾ ਹੈ, ਉਵੇਂ ਉਵੇਂ ਉਸ ਦੀਆਂ ਲੋੜਾਂ, ਸੁਪਨੇ, ਰਹਿਣ ਸਹਿਣ, ਰੁਜ਼ਗਾਰ ਦੇ ਢੰਗ ਤੇ ਸਾਧਨ ਆਦਿ ਬਦਲਦੇ ਰਹਿੰਦੇ ਹਨ। ਭਾਰਤ ਦਾ ਪੰਜਾਬ ਪ੍ਰਾਂਤ ਪਿੰਡ ਪ੍ਰਧਾਨ ਹੈ, ਜਿੱਥੇ ਸ਼ਹਿਰੀ ਵਸੋਂ ਦੇ ਤੁਲ ਪੇਂਡੂ ਵਸੇਵਾਂ ਵਧੇਰੇ ਹੈ । ਪੰਜਾਬੀ ਜਨਜੀਵਨ ਵੰਨ–ਸੁਵੰਨਾ ਹੈ। ਇੱਥੋਂ ਦੀ ਧਰਾਤਲ, ਪੌਣ ਪਾਣੀ, ਲੋਕਾਂ ਦਾ ਰਹਿਣ ਸਹਿਣ, ਆਰਥਿਕ ਢਾਂਚਾ ਆਦਿ ਸਭ ਆਪਣੇ ਆਪ ਵਿੱਚ ਨਿਵੇਕਲੇ ਹਨ । ਪੰਜਾਬ ਦੇ ਪਿੰਡਾਂ ਵਿੱਚ ਵੱਖ ਵੱਖ ਵਰਗਾਂ/ਜਾਤਾਂ ਦੇ ਲੋਕ ਸਮਾਜਿਕ ਵਿਵਸਥਾ ਵਿੱਚ ਬੱਝੇ ਹੋਏ ਹਨ । ਜਿਹਨਾਂ ਦੀਆਂ ਆਪਣੀਆਂ ਵੱਖ ਵੱਖ ਰਸਮਾਂ-ਰੀਤਾਂ, ਰਹਿਣ –ਸਹਿਣ ਅਤੇ ਨਿਵੇਕਲੇ ਕੰਮ ਧੰਦੇ ਆਦਿ ਹਨ। ਕਿਰਤ ਕਰਕੇ ਉਪਜੀਵਕਾ ਕਮਾਉਣ ਦਾ ਘੇਰਾ ਅਸੀਮ ਹੈ ।

ਮਨੁੱਖ ਜਿਵੇਂ ਜਿਵੇਂ ਵਿਕਾਸ ਕਰਦਾ ਗਿਆ,ਉਸਦੀਆਂ ਲੋੜਾਂ ਦੇ ਅਨੁਸਾਰ ਕੰਮ ਕਾਰਾਂ ਦਾ ਘੇਰਾ ਵੀ ਵਧਦਾ ਗਿਆ ਜੋ ਸਮਾਂ ਪਾ ਕੇ ਪਿਤਾ ਪੁਰਖੀ ਰੂਪ ਵਿੱਚ ਉਹਨਾਂ ਨਾਲ ਜੁੜਦਾ ਹੋਏ, ਉਹਨਾਂ ਦੇ ਲੋਕ ਕਿੱਤੇ ਬਣ ਗਏ। ਲੋਕ ਕਿੱਤੇ ਪੰਜਾਬੀ ਲੋਕਧਾਰਾ ਦਾ ਅਹਿਮ ਅੰਗ ਹਨ। ਇਹ ਪੰਜਾਬੀ ਵਿਰਾਸਤ ਦਾ ਅਨਮੋਲ ਸਰਮਾਇਆ ਹਨ ਜੋ ਪੀੜ੍ਹੀ–ਦਰ–ਪੀੜ੍ਹੀ ਵਿਗਸਦਾ ਰਹਿੰਦਾ ਹੈ । ਪੰਜਾਬ ਵਿੱਚ ਪਿੰਡਾਂ ਦਾ ਵਸੇਵਾਂ ਵਧੇਰੇ ਹੋਣ ਕਾਰਨ ਇੱਥੋਂ ਦੇ ਲੋਕ ਕਿੱਤੇ ਜ਼ਿਆਦਾਤਰ ਪਿੰਡਾਂ ਨਾਲ ਸੰਬੰਧਤ ਹਨ ਅਤੇ ਉਹ ਵੀ ਭੂਗੋਲਿਕ ਸਥਿਤੀ ’ਤੇ ਆਧਾਰਤ ।

ਪਿੰਡਾਂ ਦੇ ਆਸ ਪਾਸ ਦੀ ਭੂਗੋਲਿਕਤਾ ਵਿੱਚੋਂ ਮਿਲਦੀ ਸਮੱਗਰੀ ਤੇ ਸਾਧਨਾਂ ਵਿੱਚੋਂ ‘ਲੋਕ ਕਿੱਤੇ’ ਜਨਮਦੇ ‘ਤੇ ਵਿਗਸਦੇ ਰਹੇ ਹਨ । ਜਿਹੜੇ ਵੱਖ–ਵੱਖ ਜਾਤਾਂ ਵੱਲੋਂ ਅਪਣਾਏ ਗਏ ਹੁੰਦੇ ਹਨ । ਭਾਰਤ ਵਿੱਚ ਜਾਤ–ਵਿਵਸਥਾ ਪ੍ਰਾਚੀਨ ਸਮੇਂ ਤੋਂ ਚਲੀ ਆ ਰਹੀ ਹੈ ਹੈ । ਮਨੂੰ ਸਮÇ੍ਰਤੀ ਤੋਂ ਹੀ ਵਰਗ ਵੰਡ ਦਾ ਸਿਧਾਂਤ ਪ੍ਰਚੱਲਿਤ ਹੋ ਜਾਂਦਾ ਹੈ ਜਿਸ ਵਿੱਚ ਸਮਾਜ ਨੂੰ ਬ੍ਰਾਹਮਣ, ਕਸ਼ੱਤਰੀ, ਵੈਸ਼ ਅਤੇ ਸ਼ੂਦਰ ਚਾਰ ਸ਼੍ਰੇਣੀਆਂ ਵਿੱਚ ਵੰਡਿਆਂ ਦਰਸਾਇਆ ਗਿਆ ਹੈ ਅਤੇ ਨਾਲ ਹੀ ਇਹਨਾਂ ਚਾਰੇ ਵਰਗਾਂ ਦੇ ਆਪੋ–ਆਪਣੇ ਵੱਖਰੇ ਕੰਮ ਧੰਦੇ ਵੀ ਨਿਸ਼ਚਿਤ ਕੀਤੇ ਗਏ ਹਨ । ਏਨਾ ਹੀ ਨਹÄ ਆਪਣੇ ਕੰਮਾਂ-ਧੰਦਿਆਂ ਦੀ ਬਦੌਲਤ ਹੀ ਸਮਾਜ ਵਿੱਚ ਇਹਨਾਂ ਦਾ ਉੱਚਾ–ਨੀਵਾਂ ਦਰਜਾ ਵੀ ਨਿਰਧਾਰਿਤ ਕੀਤਾ ਗਿਆ ਸੀ ।

ਸੋ ਮੁੱਢਲੇ ਸਮੇਂ ਤੋਂ ਹੀ ਕਿੱਤੇ ਜਾਤ ਪ੍ਰਣਾਲੀ ਅਧੀਨ ਹੀ ਵਰਗੀਕ੍ਰਿਤ ਕੀਤੇ ਗਏ ਹਨ । ਹੱਥੀ ਕਿਰਤ ਕਰਕੇ ਜੀਵਨ ਨਿਰਬਾਹ ਕਰਨ ਲਈ ਪੰਜਾਬ ਦੇ ਲੋਕਾਂ ਨੇ ਆਪਣੀਆਂ ਜਾਤਾਂ ਤੇ ਆਧਾਰਤ ਵੱਖ ਵੱਖ ਲੋਕ ਕਿੱਤਿਆਂ ਨੂੰ ਜਨਮ ਦਿੱਤਾ ਹੈ । ਲੋਕ ਕਿੱਤੇ ਨੂੰ ਪਰਿਭਾਸ਼ਿਤ ਕਰਦੇ ਹੋਏ ਡਾ. ਕਰਨੈਲ ਸਿੰਘ ਥਿੰਦ ਲਿਖਦੇ ਹਨ ਪੰਜਾਬ ਦੇ ਲੋਕ–ਜੀਵਨ ਵਿੱਚ ਕਾਰ–ਵਿਹਾਰ, ਪਿਤਾ–ਪੁਰਖੀ ਅਥਵਾ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤਕ ਪਰੰਪਰਾਗਤ ਤੌਰ ’ਤੇ ਸਦੀਆਂ ਤੋਂ ਅੱਗੇ ਚਲਦੇ ਆਏ ਹਨ। ਲੋਕਯਾਨ ਜਾਂ ਲੋਕਧਾਰਾ ਦੇ ਖੇਤਰ ਵਿੱਚ ਅਜਿਹੇ ਕਾਰਜਾਂ ਨੂੰ ਲੋਕ ਧੰਦੇ ਜਾਂ ਲੋਕ ਕਿੱਤੇ ਕਿਹਾ ਜਾਂਦਾ ਹੈ ।

ਲੋਕ ਕਿੱਤੇ ਦਾ ਲੋਕ ਜੀਵਨ ਨਾਲ ਡੂੰਘਾ ਸੰਬੰਧ ਹੁੰਦਾ ਹੈ । ਜਿੱਥੇ ਲੋਕ ਕਿੱਤੇ ਲੋਕਾਂ ਦੀ ਉਪਜੀਵਕਾ ਕਮਾਉਣ ਦਾ ਸਾਧਨ ਮਾਤਰ ਬਣਦੇ ਸਨ, ਉਥੇ ਸਮਾਜਿਕ ਜੀਵਨ ਵਿੱਚ ਵਿਚਰਦਿਆਂ ਵੱਖ-ਵੱਖ ਧਰਮਾਂ, ਜਾਤਾਂ ਜਾਂ ਵਰਗਾਂ ਵਿੱਚ ਭਾਈਚਾਰਕ ਸਾਂਝ ਨੂੰ ਮਜ਼ਬੂਤੀ ਪ੍ਰਦਾਨ ਕਰਨ ਦਾ ਨਿੱਗਰ ਕਾਰਜ ਵੀ ਕਰਦੇ ਸਨ । ਬੇਸ਼ੱਕ ਲੋਕ ਕਿੱਤੇ ਕਿਸੇ ਜਾਤੀ ਵਿਸ਼ੇਸ਼ ਨਾਲ ਜੁੜੇ ਹੁੰਦੇ ਹਨ ਪਰ ਲੋਕ ਕਿੱਤੇ ਇਨ੍ਹਾਂ ਵਰਗਮੁਖੀ ਜਾਤਾਂ ਵਿੱਚ ਵਿਚਰਦੇ ਸਮਾਜ ਨੂੰ ਇਕਸੁਰਤਾ ਵਿੱਚ ਬੰਨ੍ਹੀ ਰੱਖਦੇ ਹਨ । ਸੋ ਵਰਗਮੁਖੀ ਸਮਾਜ ਦੇ ਲੋਕ ਕਿੱਤੇ ਇੱਕ ਦੂਜੇ ਦਾ ਸਹਾਰਾ ਹਨ ।

ਅਜੋਕੇ ਦੌਰ ਨੇ ਲੋਕਧਾਰਾ ਨੂੰ ਸਮਝਣ ਦਾ ਇੱਕ ਨਵਾਂ ਦÇ੍ਰਸ਼ਟੀਕੋਣ ਹੀ ਪੈਦਾ ਨਹÄ ਕੀਤਾ ਬਲਕਿ ਇਸਦੇ ਕਈ ਵਰਤਾਰਿਆਂ ਵਿੱਚ ਆਧੁਨਿਕਤਾ ਦਾ ਰੰਗਣ ਚਾੜ ਪੂਰੀ ਤਰਾਂ ਤਬਦੀਲੀ ਵੀ ਲੈ ਆਂਦੀ ਹੈ। ਸਮਾਂ ਬਦਲਣ ਦੇ ਨਾਲ ਨਾਲ ਲੋਕਾਂ ਦੇ ਰਹਿਣ ਸਹਿਣ ਵਿੱਚ ਪਰਿਵਰਤਨ ਆਉਣਾ ਵੀ ਕੁਦਰਤੀ ਹੈ। ਸਮੇਂ ਦੀ ਸੋਚ ਤੇ ਚੇਤਨਤਾ ਜਿਵੇਂ ਜਿਵੇਂ ਵਿਕਾਸ ਕਰਦੀ ਹੈ, ਉਸੇ ਪ੍ਰਕਾਰ ਲੋਕਾਂ ਦੇ ਆਚਾਰ ਵਿਹਾਰ ਵਿੱਚ ਬਦਲਾਵ ਦਾ ਆਉਣਾ ਵੀ ਲਾਜ਼ਮੀ ਹੈ । ਇਸ ਆਧੁਨਿਕਤਾ ਦੇ ਪ੍ਰਭਾਵ ਹੇਠ ਆਏ ਬਹੁਤੇ ਲੋਕ ਕਿੱਤੇ ਤਾਂ ਸਮੇਂ ਦੀ ਧੂੜ ਵਿੱਚ ਉੱਡਦੇ ਜਾ ਰਹੇ ਹਨ ਅਤੇ ਬਹੁਤੇ ਆਪਣੇ ਉੱਤੇ ਆਧੁਨਿਕਤਾ ਦਾ ਰੰਗਣ ਚਾੜ ਆਪਣੇ ਆਪ ਵਿੱਚ ਪੂਰੀ ਤਰਾਂ ਰੂਪਾਂਤਰਤ ਹੁੰਦੇ ਜਾ ਰਹੇ ਹਨ ।

ਪੰਜਾਬ ਦੇ ਲੋਕ ਕਿੱਤਿਆਂ ਨੂੰ ਅੰਗਰੇਜ਼ੀ ਰਾਜ ਅਧੀਨ ਹੀ ਢਾਹ ਪੈਣੀ ਸ਼ੁਰੂ ਹੋ ਗਈ ਸੀ। ਇਹਨਾਂ ਦੀਆਂ ਉਦਯੋਗੀਕਰਨ ਦੀਆਂ ਨੀਤੀਆਂ ਨੇ ਹੱਥ ਦੀ ਦਸਤਕਾਰੀ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ ਸੀ। ਆਧੁਨਿਕਤਾ ਦੇ ਰੰਗ ਵਿੱਚ ਰੰਗੇ ਇਹਨਾਂ ਇਹਨਾਂ ਲੋਕ ਕਿੱਤਿਆਂ ਵਿੱਚੋਂ ਰਵਾਇਤੀ ਰੰਗਣ ਤਾਂ ਖਾਰਜ ਹੋ ਚੁੱਕਾ ਹੈ ਪਰ ਇਹਨਾਂ ਨੂੰ ਪੂਰੀ ਖਤਮ ਨਹÄ ਕਰ ਸਕਿਆ । ਇਹਨਾਂ ਦੇ ਅੰਸ਼ ਅੱਜ ਵੀ ਰੂਪਾਂਤਰਤ ਰੂਪ ਵਿੱਚ ਕਿਤੇ ਨਾ ਕਿਤੇ ਮੌਜੂਦ ਹਨ। ਬਸ ਇਹਨਾਂ ਉੱਤੇ ਸਮੇਂ ਦਾ ਗੇੜ ਫਿਰ ਚੁੱਕਿਆ ਹੈ । ਬਹੁਤੇ ਲੋਕ ਕਿੱਤੇ ਕਿੱਤੇ ਨਾ ਰਹਿ ਕੇ ਵਧੇਰੇ ਮੁਨਾਫ਼ੇ ਦੀ ਖ਼ਾਤਰ ਮਾਤਰ ਇੱਕ ਵਪਾਰ ਬਣ ਕੇ ਰਹਿ ਗਏ ਹਨ ।

ਇਹਨਾਂ ਵਿੱਚ ਪਹਿਲਾਂ ਵਾਲੀ ਅਪਣੱਤ ਤੇ ਭਾਈਚਾਰਕ ਸਾਂਝ ਖ਼ਤਮ ਹੁੰਦੀ ਜਾ ਰਹੀ ਹੈ ਹੈ । ਲੋਕ ਕਿੱਤਿਆਂ ਵਿੱਚ ਆ ਰਹੇ ਇਸ ਰੂਪਾਂਤਰਨ ਦੇ ਕਾਰਨ ਸਾਡੇ ਸਮਾਜ ਦੀ ਪਰਿਵਰਤਨਸ਼ੀਲਤਾ ਵਿੱਚੋਂ ਹੀ ਉਪਜੇ ਹਨ । ਜਿਸਦਾ ਸਭ ਤੋਂ ਮੁੱਖ ਕਾਰਨ ਪਿਤਾ ਪੁਰਖੀ ਕਿੱਤੇ ਤੋਂ ਅਸੰਤੁਸ਼ਟਤਾ ਹੈ । ਲੋਕਾਂ ਵਿੱਚ ਵਧ ਰਹੀ ਆਧੁਨਿਕ ਚੇਤਨਾ, ਵਧੇਰੇ ਆਮਦਨ ਵਾਲੇ ਕਿੱਤੇ ਕਰਨ ਦੀ ਪ੍ਰਬਲਤਾ ,ਚੰਗੇਰੇ ਕਾਰ ਵਿਹਾਰ ਅਪਨਾਓਣ ਲਈ ਰੁਚੀ, ਲੋਕ ਕਿੱਤਿਆਂ ਦਾ ਪਛੜ ਜਾਣਾ , ਰਵਾਇਤੀ ਲੋਕ ਕਿੱਤਿਆਂ ਤੋਂ ਚੰਗੇਰੀ ਆਮਦਨ ਦਾ ਨਾ ਹੋ ਸਕਣਾ, ਪੂਰੀ ਆਮਦਨ ਦਾ ਨਾ ਮਿਲਣਾ, ਆਪਣੇ ਕਿੱਤੇ ਵਿੱਚੋਂ ਵਧੇਰੇ ਮਾਣ ਇੱਜ਼ਤ ਦਾ ਨਾ ਮਿਲਣਾ ਆਦਿ ਇਹਨਾਂ ਦੇ ਦਰਪੇਸ਼ ਚੁਣੌਤੀਆਂ ਸਨ ਜਿਨ੍ਹਾਂ ਨੇ ਇਹਨਾਂ ਨੂੰ ਇਸ ਹਾਲ ਤੇ ਲਿਆ ਖੜਾ ਕੀਤਾ ।

ਇਵੇਂ ਹੀ ਸਰਕਾਰੀ ਸਹੂਲਤਾਂ, ਨੌਕਰੀਆਂ ਵਿੱਚ ਰਾਖਵਾਂਕਰਨ ਤੇ ਪਛੜੇ ਵਰਗਾਂ ਦੀ ਸਿੱਖਿਆ ਪ੍ਰਤੀ ਜਾਗਰੂਕਤਾ ਇਸਦੇ ਵਰਗ ਰਹਿਤ ਬਣਨ ਦਾ ਕਾਰਨ ਵੀ ਕਿਹਾ ਜਾ ਸਕਦਾ ਹੈ । ਹੁਣ ਆਧੁਨਿਕ ਸਮੇਂ ਵਿੱਚ ਇਹਨਾਂ ਪਰੰਪਰਾਗਤ ਲੋਕ ਕਿੱਤਿਆਂ ਨਾਲ ਗੁਜ਼ਾਰਾ ਹੋ ਸਕਣਾ ਮੁਸ਼ਕਲ ਜਾਪਦਾ ਹੈ । ਸਿੱਖਿਆ ਦੇ ਪਾਸਾਰ, ਵਿਗਿਆਨਿਕ ਉੱਨਤੀ , ਸ਼ਹਿਰੀਕਰਨ, ਮਸ਼ੀਨੀਕਰਨ ਅਤੇ ਉਦਯੋਗੀਕਰਨ ਨੇ ਲੋਕ ਕਿੱਤਿਆਂ ਦੀ ਅਹਿਮੀਅਤ ਨੂੰ ਪੂਰੀ ਤਰਾਂ ਉਖਾੜ ਦਿੱਤਾ ਹੈ । ਅਜੋਕੇ ਸਮੇਂ ਵਿੱਚ ਨਵੇਂ ਤਕਨੀਕੀ ਸਾਧਨਾਂ ਦੇ ਆਉਣ ਨਾਲ ਅਤੇ ਬਦਲਦੀਆਂ ਸਮਾਜਿਕ ਜ਼ਰੂਰਤਾਂ ਦੇ ਅਨੁਸਾਰ ਲੋਕ ਕਿੱਤਿਆਂ ਦੇ ਰੂਪ ਵਿੱਚ ਵੀ ਵੱਖਰਤਾ ਆ ਰਹੀ ਹੈ । ਇਹਨਾਂ ਵਿੱਚ ਆਧੁਨਿਕਤਾ ਦਾ ਰੰਗਣ ਚੜ ਇਹ ਵਿਕਾਸ ਵੱਲ ਵੀ ਵਧ ਰਹੇ ਅਤੇ ਹਨ ਰਵਾਇਤੀ ਰੰਗਣ ਤੋਂ ਅਭਿੱਜ ਵੀ ਹੋ ਰਹੇ ਹਨ ।

ਮਸ਼ੀਨੀਕਰਨ ਕਾਰਨ ਜਿੱਥੇ ਇਹਨਾਂ ਨੂੰ ਬਨਾਉਣ ਵਾਲੀ ਸਮੱਗਰੀ ਬਦਲ ਗਈ ਹੈ ਉੱਥੇ ਇਹਨਾਂ ਦਾ ਰੂਪ ਵੀ ਤਬਦੀਲ ਹੋ ਚੁੱਕਾ ਹੈ । ਪੰਜਾਬ ਦੇ ਪਿੰਡ ਦੇ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਹੈ। ਖੇਤੀਬਾੜੀ ਵਿੱਚ ਸਹਾਇਤਾ ਲਈ ਜੇਕਰ ਅਸÄ ਨਜ਼ਰ ਮਾਰੀਏ ਤਾਂ ਪੁਰਾਣੇ ਸਮੇਂ ਵਿੱਚ ਹਲਾਂ, ਸੁਹਾਗੇ, ਬਲਦਾਂ ਦੀ ਜੋੜੀ,ਗੱਡੇ ਆਦਿ ਦਾ ਖੇਤੀ ਵਿੱਚ ਵਿਸ਼ੇਸ਼ ਮਹੱਤਵ ਸੀ ਪਰ ਅਜੌਕੇ ਦੌਰ ਵਿੱਚ ਦੇਖਿਆ ਜਾਵੇ ਤਾਂ ਅੱਜ ਇਹਨਾਂ ਦਾ ਬਦਲ ਟਰੈਕਟਰ, ਟਰਾਲੀਆਂ, ਕੰਬਾਇਨਾਂ,ਕੰਪਿਊਟਰ ਕਰਾਹਾ ਆਦਿ ਵਿੱਚ ਹੋ ਚੁੱਕਾ ਹੈ। ਸਿੰਜਾਈ ਲਈ ਖੂਹਾਂ ਦੀ ਜਗ੍ਹਾ ਟਿਊਬਬੈੱਲਾਂ ਨੇ ਲੈ ਲਈ ਹੈ। ਕਿਸਾਨਾਂ ਦੁਅਰਾ ਖੇਤੀ ਹੁਣ ਪੁਰਾਤਨ ਸੰਦਾਂ ਦੀ ਬਜਾਏ ਮਸ਼ੀਨਾਂ ਰਾਹÄ ਕੀਤੀ ਜਾਂਦੀ ਹੈ।

ਖੇਤੀਬਾੜੀ ਦਾ ਆਧੁਨਿਕੀਕਰਨ ਹੋ ਚੁੱਕਾ ਹੈ। ਹੁਣ ਹਾੜੀ ਵੱਢਣ ਲਈ ‘ਦਾਤੀ ਤੇ ਘੁੰਗਰੂੰ’ ਨਹÄ ਬਲਕਿ ਨਿੱਤ ਨਵੀਆਂ ਆ ਰਹੀਆਂ ਕੰਬਾਇਨਾਂ ਵੱਲ ਵਧੇਰੇ ਨਜ਼ਰਸਾਨੀ ਕੀਤੀ ਜਾਂਦੀ ਹੈ । ਸਮੇਂ ਦੀ ਗੰਭੀਰਤਾ ਤੇ ਖੇਤੀਬਾੜੀ ਦੇ ਮਹਿੰਗਾ ਹੋਣ ਕਾਰਨ ਨੌਜਵਾਨਾਂ ਦੀਆਂ ਇੱਛਾਵਾਂ ਤੇ ਸੁਪਨੇ ਵੀ ਬਦਲ ਗਏ ਹਨ । ਪਹਿਲਾਂ ਜਿੱਥੇ ‘ਉੱਤਮ ਖੇਤੀ ਮੱਧਮ ਵਪਾਰ, ਨਖਿੱਧ ਚਾਕਰੀ ਭੀਖ ਨਦਾਰ ’ ਵਰਗੀਆਂ ਲੋਕ ਅਖਾਣਾਂ ਪ੍ਰਚੱਲਿਤ ਸਨ ਉੱਥੇ ਹੁਣ ਆਧੁਨਿਕ ਦੌਰ ਦੀ ਮੁਟਿਆਰ ‘ਵਸਣਾ ਨੌਕਰ ਦੇ ਭਾਵੇਂ ਸਣੇ ਬੂਟ ਲੱਤ ਮਾਰੇ’ ਵਰਗੀਆਂ ਇੱਛਾਵਾਂ ਦੀ ਚਾਹਵਾਨ ਹੈ । ਖੇਤੀਬਾੜੀ ਦੇ ਮਸ਼ੀਨੀਕਰਨ ਕਾਰਨ ਹੀ ਹਾਲੀ, ਪਾਲੀ ਦਾ ਕਿੱਤਾ ਵੀ ਰੁਲ ਗਿਆ ਤੇ ਇਹਨਾਂ ਨੇ ਜੀਵਨ ਨਿਰਬਾਹ ਲਈ ਹੋਰਨਾਂ ਕੰਮਾਂ ਕਾਰਾਂ ਨੂੰ ਅਪਣਾ ਲਿਆ। ਪਰ ਅਜੋਕੇ ਦੌਰ ਵਿੱਚ ਡੇਅਰੀ ਫਾਰਮ, ਮੁਰਗੀ ਪਾਲਣ, ਸੂਰ ਪਾਲਣ ਆਦਿ ਹਾਲੀ,ਪਾਲੀ, ਵਾਗੀ ਆਦਿ ਵਰਗੇ ਲੋਕ ਕਿੱਤਿਆਂ ‘ਚੋਂ ਹੀ ਵਿਗਸੇ ਜਾਪਦੇ ਹਨ ।

ਸਮੇਂ ਦੇ ਪਰਿਵਰਤਨ ਸਦਕਾ ਇਹ ਕਿੱਤੇ ਜਾਤ ਬਰਾਦਰੀ ਦੀ ਵਲਗਣ ਵਿੱਚੋਂ ਲੰਘ ਅਜੋਕੇ ਯੁੱਗ ਵਿੱਚ ਨਵੇਂ ਦਾਇਰੇ ਸਥਾਪਤ ਕਰ ਰਹੇ ਹਨ । ਇਹਨਾਂ ਦਾ ਹੁਣ ਵਧੇਰੇ ਤੌਰ ਤੇ ਜਾਤਾਂ ਨਾਲ ਸੰਬੰਧਤ ਹੋਣਾ ਜ਼ਰੂਰੀ ਨਹÄ ਰਿਹਾ । ਹੁਣ ਇਹ ਜ਼ਰੂਰੀ ਨਹÄ ਕਿ ਜੁੱਤੀ ਬਨਾਉਣ ਦਾ ਕਿੱਤਾ ਸਿਰਫ਼ ਚਮਿਆਰ (ਚੰਮ ਦਾ ਕੰਮ ਕਰਨ ਵਾਲਾ) ਦੇ ਘੇਰੇ ਵਿੱਚ ਹੀ ਆਵੇ ਬਲਕਿ ਇਹ ਕਾਰਜ ਹੁਣ ਵੱਡੇ ਉਦਯੋਗਾਂ, ਕਾਰਖਾਨਿਆਂ ,ਕੰਪਨੀਆਂ ਆਦਿ ਨੇ ਸੰਭਾਲ ਲਿਆ ਹੈ ,ਜਿਹਨਾਂ ਵਿੱਚ ਪਤਾ ਨਹÄ ਕਿਹੜੇ ਕਿਹੜੇ ਵਰਗਾਂ ਜਾਂ ਜਾਤਾਂ ਦੇ ਲੋਕ ਕੰਮ ਕਰਦੇ ਨਜ਼ਰੀ ਪੈਦੇਂ ਹਨ ।

ਇਹਨਾਂ ਦਾ ਘੇਰਾ ਪਿੰਡ ਦੇ ਨਿੱਕੇ ਜਿਹੇ ਜਾਂ ਪਛੜੇ ਕਹੇ ਜਾਣ ਵਾਲੇ ਵਰਗ ਤੋਂ ਛੁੱਟ ਇੱਕ ਬਹੁਤ ਹੀ ਵਿਸ਼ਾਲ ਦਾਇਰੇ ਤੱਕ ਫ਼ੈਲ ਚੁੱਕਾ ਹੈ । ਇਸਦੀ ਇੱਕ ਸਪੱਸ਼ਟ ਮਿਸਾਲ ਅਸÄ ‘ਨਾਈ ’ ਦੇ ਲੋਕ ਕਿੱਤੇ ਤੋਂ ਲੈ ਸਕਦੇ ਹਾਂ। ਪਿੰਡ ਵਿੱਚ ਨਾਈ ਜਾਤੀ ਦਾ ਮੁੱਖ ਕੰਮ ਹਜ਼ਾਮਤ ਕਰਨਾ, ਨਹੁੰ ਲਾਹੁਣਾ, ਵਿਆਹਾਂ ਦੀਆਂ ਗੱਠਾਂ ਦੇਣਾ, ਲਾਗੀ ਦੀ ਭੂਮਿਕਾ ਨਿਭਾਉਣਾ ਆਦਿ ਤੋਂ ਇਲਾਵਾ ਪਿੰਡ ਦੇ ਮੁੰਡੇ-ਕੁੜੀਆਂ ਦੇ ਰਿਸ਼ਤੇ ਕਰਵਾਉਣ ਵਿੱਚ ‘ਵਿਚੋਲਗੀ’ ਆਦਿ ਕਰਨਾ ਸੀ । ਨਾਈ ਨੂੰ ਪਿੰਡ ਵਾਲੇ ‘ਰਾਜਾ’ ਕਹਿ ਕੇ ਸੰਬੋਧਤ ਕਰਦੇ ਹਨ ਕਿਉਂਕਿ ਕਿਸੇ ਜਾਤੀ ਨੂੰ ਉਸਦੇ ਨਾਂ ਨਾਲ ਬੁਲਾਉਣਾ ‘ਨਿਰਾਦਰ’ ਸਮਝਿਆ ਜਾਂਦਾ ਸੀ।

ਵਿਸ਼ੇਸ਼ ਤੌਰ ’ਤੇ ਨੀਵੀਆਂ ਸ਼ੇ?ਣੀਆਂ ਵਾਲਿਆਂ ਲਈ, ਜਿਸ ਕਰਕੇ ਉਸਦੇ ਨਾਂ ਦੇ ਸਮਾਨਾਂਤਰ ਕੋਈ ਅਜਿਹਾ ਸ਼ਬਦ ਲੱਭ ਲਿਆ ਜਾਂਦਾ ਜੋ ਉਸ ਜਾਤੀ ਨੂੰ ਸਨਮਾਨ ਦਿਵਾਉਂਦਾ ਹੈ । ਸਮਾਜਿਕ ਜੀਵਨ ਵਿੱਚ ਇਸ ਵਰਗ ਦੀ ਵਿਸ਼ੇਸ਼ ਸੱਭਿਆਚਾਰਕ ਮਾਨਤਾ ਹੈ । ਨਾਈ ਦੇ ਨਾਲ-ਨਾਲ ਨਾਇਣ ਲਈ ਵੀ ਕੁਝ ਕਿੱਤੇ ਸੌਪੇਂ ਗਏ ਹੁੰਦੇ ਹਨ, ਜਿਵੇਂ-ਵਿਆਹ ਸਮੇਂ ਕੁੜੀ ’ਤੇ ਹੋਰ ਇਸਤਰੀਆਂ ਦੇ ਵਾਲ ਗੁੰਦਣੇ, ਲੜਕੀ ਦੇ ਨਾਲ ਸਹੁਰੇ ਘਰ ਜਾਣਾ, ਮੌਤ ਸਮੇਂ ਸਿਆਪੇ ਦੀ ਅਗਵਾਈ ਕਰਨਾ ਆਦਿ ਪਿੰਡ ਦੀ ਨਾਇਣ ਦੇ ਹਿੱਸੇ ਆਉਂਦਾ। ਜਿਸ ਬਦਲੇ ਇਹਨਾਂ ਨੂੰ ‘ਲਾਗ’ ਦਿੱਤਾ ਜਾਂਦਾ ਜੋ ਕਿ ਕੱਪੜੇ-ਗਹਿਣੇ (ਤਿਲਪੱਤਰਾ ਫੁਲਕਾਰੀ) ਜਾਂ ਅੰਨ-ਦਾਣੇ ਆਦਿ ਦੇ ਰੂਪ ਵਿੱਚ ਹੁ?ੰਦਾ ਹੈ । ਸੋ ਖ਼ੁਸ਼ੀ-ਗ਼ਮੀ ਆਦਿ ਦੇ ਕਾਰਜਾਂ ਵਿੱਚ ਨਾਈ ਤੇ ਨਾਇਣ ਦੀ ਵਿਸ਼ੇਸ਼ੀ ਉਪਯੋਗਤਾ ਰਹਿੰਦੀ ਹੈ।

ਜੇਕਰ ਅੱਜ ਇਸ ਕਿੱਤੇ ਦੇ ਆਧੁਨਿਕ ਰੂਪਾਂਤਰਨ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਅਜੋਕੇ ਸਮੇਂ ਵਿੱਚ ਇਸ ਵਰਗ ਦਾ ਇਹ ਲੋਕ ਕਿੱਤਾ ਅਜੋਕੇ ਨਵੇਂ ਨਵੇਂ ਖੁੱਲ ਰਹੇ ‘ਸੈਲੂਨਾਂ’,’ਬਿਊਟੀ ਪਾਰਲਰਾਂ’ ਆਦਿ ਵਿੱਚ ਤਬਦੀਲ ਹੋ ਚੁੱਕਾ ਹੈ ਪਰ ਇਸਦਾ ਮੂਲ ਨਾਈ ਵਰਗ ਦਾ ਲੋਕ ਕਿੱਤਾ ਹੀ ਸਮਝਿਆ ਜਾ ਸਕਦਾ ਹੈ ।ਇਸੇ ਤਰਾਂ ਹੀ ਖ਼ੁਸ਼ੀ ਗਮੀ ਦੇ ਸੁਨੇਹੇ ਪਹੁੰਚਾਉਣ ਦਾ ਕਾਰਜ ਅੱਜਕੱਲ ਅੰਗਰੇਜ਼ੀ ਲਬਰੇਜ਼ ਸ਼ੋਸ਼ਲ ਮੀਡੀਆ ਦੀਆਂ ਵਿਭਿੰਨ ਸਾਈਟਾਂ ਨੇ ਸੰਭਾਲ ਲਿਆ ਹੈ। ਫ਼ੈਸ਼ਨੇਬਲ ਦੁਨੀਆਂ ਨੇ ਇਸਦੇ ਰਵਾਇਤੀ ਰੰਗਣ ਨੂੰ ਆਪਣੀ ਆਧੁਨਿਕਤਾ ਦਾ ਰੰਗਣ ਚਾੜ ਇਸ ਤਰਾਂ ਤਬਦੀਲ ਕਰ ਦਿੱਤਾ ਹੈ ਕਿ ਇਸ ਕਿੱਤੇ ਵਿੱਚ ਪੁਰਾਤਨਤਾ ਦੀ ਜਗਾ ਬਨਾਉਟੀਪਨ ਵਧੇਰੇ ਦਿਖਾਈ ਦਿੰਦਾ ਹੈ ।

ਇਸ ਵਰਗ ਦੇ ਬਹੁਤੇ ਲੋਕ ਤਾਂ ਆਪਣੇ ਇਸ ਤਾ ਪੁਰਖੀ ਲੋਕ ਕਿੱਤੇ ਨੂੰ ਮੂਲੋ ਹੀ ਵਿਸਾਰ ਚੁੱਕੇ ਹਨ ਅਤੇ ਕਈਆਂ ਨੇ ਇਸਨੂੰ ਪੂਰੀ ਤਰਾਂ ਆਧੁਨਿਕਤਾ ਦੇ ਸੰਦਰਭ ਵਿੱਚ ਲਿਆ ਪੇਸ਼ ਕੀਤਾ ਹੈ ।ਅੱਜ ਜੋ ਵੀ ਵਰਗ ਆਪਣੇ ਇਸ ਪਿਤਾ ਪੁਰਖੀ ਲੋਕ ਕਿੱਤੇ ਨਾਲ ਜੁੜਿਆ ਹੋਇਆ ਹੈ ਉਹਨਾਂ ਨੇ ਆਪਣੀਆਂ ਦੁਕਾਨਾਂ ਵੱਡੇ ਸ਼ਹਿਰਾਂ,ਕਸਬਿਆਂ ਵਿੱਚ ਖੋਲ ਇਸ ਕਿੱਤੇ ਨੂੰ ਪੂਰੀ ਤਰਾਂ ਫ਼ੈਸ਼ਨੇਬਲ ਕਿੱਤੇ ਵਜੋਂ ਉਭਾਰ ਲਿਆ ਹੈ।ਇਹ ਲੋਕ ਹੁਣ ਆਪਣੇ ਆਪ ਨੂੰ ‘ਨਾਈ’ ਜਾਂ ‘ਰਾਜਾ’ ਅਖਵਾਉਣ ਦੀ ਬਜਾਇ ‘ਹੇਅਰ ਡਰੈਸ਼ਰ’ ਅਖਵਾਉਣਾ ਵਧੇਰੇ ਪਸੰਦ ਕਰਦੇ ਹਨ। ਇਹਨਾਂ ਦੀਆਂ ਔਰਤਾਂ ਤੇ ਕੁੜੀਆਂ ਨੇ ਵੀ ਸ਼ਹਿਰਾਂ ਵਿੱਚ ਜਾ ਆਪਣੇ ‘ਬਿਊਟੀ ਪਾਰਲਰ’ ਖੋਲ ਲਏ ਹਨ ।

ਹੁਣ ਇਹ ਘਰ ਘਰ ਜਾ ਕੇ ਲਾੜੀ ਦਾ ਸ਼ਿੰਗਾਰ ਨਹÄ ਕਰਦੀਆਂ ਬਲਕਿ ਲਾੜੀ ਅੱਜ ਖੁਦ ਪਾਰਲਰ ‘ਤੇ ਜਾ ਕੇ ਸ਼ਗਨਾਂ ਲਈ ਤਿਆਰ ਹੁੰਦੀ ਹੈ। ਪਹਿਲਾਂ ਜਿੱਥੇ ਇਹਨਾਂ ਦਾ ਕਾਰਜ ਕਦੇ ਕਦਾਈ ਚਲਦਾ ਸੀ ਹੁਣ ਇਹ ਰੋਜ਼ਾਨਾ ਦਾ ਕਿੱਤਾ ਬਣ ਗਿਆ ਜਾਪਦਾ ਹੈ ਪਰ ਇਸ ਵਿੱਚ ਵੱਡੀ ਤਬਦੀਲੀ ਆਈ ਹੈ ਕਿ ਇਹ ਹੋਰਨਾਂ ਪਿਤਾ ਪੁਰਖੀ ਲੋਕ ਕਿੱਤਿਆਂ ਵਾਂਗ ਇਹ ਵੀ ਜਾਤ ਪਰੰਪਰਾ ਦਾ ਭਰਮ ਤੋੜ ਚੁੱਕਾ ਹੈ । ਹੁਣ ਇਹ ਕੇਵਲ ਨਾਈ ਵਰਗ ਨਾਲ ਹੀ ਸੰਬੰਧਤ ਨਾ ਰਹਿ ਕੇ ਵੱਖ ਵੱਖ ਵਰਗਾਂ ਦੇ ਘੇਰੇ ਵਿੱਚ ਆ ਚੁੱਕਾ ਹੈ । ਇਹਨਾਂ ਕੰਮਾਂ ਦੀ ਵਿਸ਼ੇਸ਼ ਸਿਖਲਾਈ ਦਿੱਤੀ ਜਾਣ ਲੱਗੀ ਹੈ। ਇਵੇਂ ਹੀ ਸਮੇਂ ਦੇ ਨਾਲ ਨਾਲ ਹੋਰਨਾਂ ਲੋਕ ਕਿੱਤਿਆਂ ਵਿੱਚ ਵੀ ਰੂਪਾਂਤਰਨ ਆਇਆ ਹੈ ਪਰ ਅੱਜ ਵੀ ਇਹਨਾਂ ਦੀ ਹੋਂਦ ਕਿਤੇ ਨਾ ਕਿਤੇ ਬਣੀ ਹੋਈ ਹੈ ।

ਕੁਝ ਲੋਕ ਕਿੱਤੇ ਤਾਂ ਆਧੁਨਿਕਤਾ ਦੀ ਲਪੇਟ ਵਿੱਚ ਆ ਆਪਣੀ ਹੋਂਦ ਪੂਰੀ ਤਰਾਂ ਗੁਆ ਚੁੱਕੇ ਹਨ, ਜਿਸ ਦੀ ਪ੍ਰਤੱਖ ਮਿਸਾਲ ‘ਝਿਊਰ’ ਦਾ ਲੋਕ ਕਿੱਤਾ ਹੈ । ਝਿਊਰ ਨੂੰ ਮਹਿਰਾ ਜਾਂ ਕੁਹਾਰ ਵੀ ਕਿਹਾ ਜਾਂਦਾ ਹੈ। ਇਸਦਾ ਲੋਕ ਕਿੱਤਾ ਲੋਕਾਂ ਦੇ ਘਰਾਂ ਤੱਕ ਪਾਣੀ ਪਹੁੰਚਾਉਣ ਦਾ ਸੀ ਪਰ ਅਜੋਕੇ ਸਮੇਂ ਵਿੱਚ ਘਰ ਘਰ ਮੋਟਰਾਂ ਤੇ ਵਾਟਰ ਸਪਲਾਈ ਆਦਿ ਨੇ ਇਹਨਾਂ ਦੇ ਲੋਕ ਕਿੱਤੇ ਨੂੰ ਮੂਲੋਂ ਹੀ ਖ਼ਤਮ ਕਰ ਦਿੱਤਾ ਹੈ । ਮਰਸ਼ਡੀਜ਼ ਕਾਰਾਂ ਨੇ ਕੁਹਾਰਾਂ ਦੇ ਡੋਲੀ ਚੁੱਕਣ ਦੇ ਕਿੱਤੇ ਨੂੰ ਵੀ ਪੂਰੀ ਤਰਾਂ ਉਖਾੜ ਦਿੱਤਾ ਹੈ। ਹਰ ਵਰਗ ਦਾ ਲੋਕ ਕਿੱਤਾ ਇੱਕ ਦੂਸਰੇ ਤੇ ਨਿਰਭਰ ਕਰਦਾ ਹੈ । ਜੇ ਡੋਲੀ ਨਹੀ ਰਹੀ ਤਾਂ ਤਰਖ਼ਾਣ ਤੇ ਝਿਊਰ ਦੇ ਕਿੱਤੇ ਵਿੱਚ ਤਾਂ ਪਰਿਵਰਤਨ ਆਵੇਗਾ ਹੀ ।

ਬਿਲਕੁਲ ਉਸੇ ਤਰਾਂ ਹੀ ਜੇਕਰ ਚਰਖ਼ੇ ਚੁੱਲ੍ਹੇ ਨਾ ਰਹੇ ਤਾਂ ਤੱਕਲੇ ਖੁਰਚਣੇ ਵੀ ਕੀ ਕਰਨੇ ਹਨ। ਇਹ ਸਭ ਮਨੁੱਖ ਦੀਆਂ ਬਦਲਦੀਆਂ ਸਮਾਜਿਕ ਲੋੜਾਂ ਤੇ ਹੀ ਨਿਰਭਰ ਕਰਦਾ ਹੈ । ਆਧੁਨਿਕ ਮਸ਼ੀਨੀ ਯੁੱਗ ਨੇ ਸਟੀਲ ,ਕੱਚ ਤੇ ਪਲਾਸਟਿਕ ਦੇ ਭਿੰਨ ਭਿੰਨ ਪ੍ਰਕਾਰ ਦੇ ਚਮਚਮ ਕਰਦੇ ਬਰਤਨਾਂ ਨੂੰ ਪੇਸ਼ ਕਰ ਘੁਮਿਆਰ ਦੇ ਲੋਕ ਕਿੱਤੇ ਨੂੰ ਵੀ ਭਾਰੀ ਢਾਹ ਲਾਈ ਹੈ । ਇਸ ਰੂਪਾਂਤਰਨ ਸਦਕਾ ਸਾਡੀ ਅਜੋਕੀ ਗੀਤਕਾਰੀ ਵਿੱਚ ਵੀ ਲੋਕ ਕਿੱਤਿਆਂ ਵਿੱਚ ਹੋ ਰਹੇ ਬਦਲਾਓ ਸਦਕਾ ਰੂਪਾਂਤਰਨ ਹੁੰਦਾ ਜਾ ਰਿਹਾ ਹੈ । ਜਿਵੇਂ ਜਿਵੇਂ ਲੋਕਾਂ ਦੇ ਕੰਮਾਂ ਕਾਰਾਂ ਵਿੱਚ ਤਬਦੀਲੀ ਆਉਂਦੀ ਗਈ ਸਾਡੇ ਸਾਹਿਤ ਵਿੱਚ ਵੀ ਤਬਦੀਲੀ ਆਉਂਦੀ ਗਈ । ਪਹਿਲਾਂ ਵਿਭਿੰਨ ਪ੍ਰਕਾਰ ਦੀ ਹੱਥ ਦੀ ਬਣਾਈ ਜੁੱਤੀ ਪਹਿਨਣ ਦਾ ਰਿਵਾਜ ਸੀ ਤੇ ਗੀਤ ਵੀ:-

ਜੁੱਤੀ ਕਸੂਰੀ ਪੈਰੀ ਨਾ ਪੂਰੀ ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ

ਵਰਗੇ ਸਨ । ਹੁਣ ਮੋਚੀ ਦੁਆਰਾ ਤਿਆਰ ਕੀਤੀ ਜੁੱਤੀ ਨਾਲੋਂ ਮਸ਼ੀਨ ਦੁਆਰਾ ਤਿਆਰ ਕੀਤੀ ਹਰ ਕਿਸਮ ਦੀ ਵਧੇਰੇ ਸਜਾਵਟੀ ਤੇ ਸਸਤੀ ਜੁੱਤੀ ਬਾਜ਼ਾਰ ਵਿੱਚ ਸਹਿਜੇ ਹੀ ਮਿਲ ਜਾਂਦੀ ਹੈ ,ਜਿਸ ਕਾਰਨ ਮੋਚੀਆਂ ਦੀ ਕਦਰ ਘਟ ਗਈ ਹੈ। ਅਜੋਕੋ ਸਮੇਂ ਵਿੱਚ ਮਸ਼ੀਨੀਕਰਨ ਯੁੱਗ, ਫ਼ੈਸ਼ਨੇਬਲ ਦੁਨੀਆਂ ਤੇ ਦਿਖਾਵੇਪਨ ਦੇ ਦੌਰ ਨੇ ਸ਼ੋਅ-ਰੂਮਾਂ ਦੇ ਉੱਚੀ ਹੀਲ ਵਾਲੇ ਸੈਂਡਲ ,ਸਲੀਪਰ ਆਦਿ ਨੂੰ ਤਰਜੀਹ ਦੇਣੀ ਸ਼ੁਰੂ ਕਰ ਦਿੱਤੀ ਹੈ ਜਿਸਦੇ ਕਾਰਨ ਗੀਤਕਾਰੀ ਵਿੱਚ ਵੀ ਪਰਿਵਰਤਨ ਆ ਗਿਆ ਹੈ। ਹੁਣ ਜੁੱਤੀ ਦੀ ਥਾਂ ਅਜੋਕੀ ਮੁਟਿਆਰ ਆਪਣੇ ਸੈਂਡਲਾਂ ਦੀ ਪ੍ਰਸੰਸ਼ਾ ਇਸ ਤਰਾਂ ਕਰੇਗੀ:-

ਤੇਰੀ ਨਵÄ ਸਹੇਲੀ ਦੇ ਨਾਲੋਂ ਮੇਰੇ ਸੈਂਡਲ ਸੋਹਣੇ ਆ

ਇਹਨਾਂ ਨੂੰ ਹੁਣ ਕੇਵਲ ਮੋਚੀ ਹੀ ਨਹÄ ਬਲਕਿ ਬਹੁਤ ਸਾਰੀਆਂ ਕੰਪਨੀਆਂ ਤਿਆਰ ਕਰ ਰਹੀਆਂ ਹਨ , ਮੋਚੀ ਵਰਗ ਦਾ ਕਿੱਤਾ ਹੁਣ ਸਿਰਫ਼ ਜੁੱਤੇ ਪਾਲਸ਼ ਕਰਨ ਜਾਂ ਗੰਢਣ ਤੱਕ ਹੀ ਸੀਮਤ ਰਹਿ ਗਿਆ ਹੈ।‘ਜੁਲਾਹੇ’ ਵਰਗ ਦੀ ਜੇਕਰ ਗੱਲ ਕਰੀਏ ਤਾਂ ਅਜੋਕੇ ਸਮੇਂ ਵਿੱਚ ਵਿਭਿੰਨ ਪ੍ਰਕਾਰ ਦੇ ਆ ਰਹੇ ਰੈਡੀਮੇਡ ਕੱਪੜੇ ਇਹਨਾਂ ਦੇ ਲੋਕ ਕਿੱਤੇ ਦਾ ਹੀ ਰੂਪਾਂਤਰਨ ਹੈ । ਇਹ ਗੱਲ ਵੱਖਰੀ ਹੈ ਕਿ ਇਹਨਾਂ ਨੂੰ ਹੁਣ ‘ਜੁਲਾਹਾ’ ਵਰਗ ਕਰਨ ਦੀ ਬਜਾਏ ਇਸਦਾ ਪਾਸਾਰ ਅਨੇਕਾਂ ਵਰਗਾਂ ਵਿੱਚ ਘੁਲ ਮਿਲ ਗਿਆ ਹੈ ਅਤੇ ਇਸਨੇ ਜਾਤ ਵਿਵਸਥਾ ਚੋਂ ਨਿਕਲ ਆਪਣਾ ਵੱਖਰਾ ਵਰਗ ਤੇ ਸਰੂਪ ਅਖ਼ਤਿਆਰ ਕਰ ਲਿਆ ਹੈ ।

ਅੱਜ ਸ਼ਹਿਰਾਂ ਵਿੱਚ ਸਥਾਪਤ ਵੱਡੀਆਂ ਵੱਡੀਆਂ ਮਿੱਲਾਂ ਵਿੱਚ ਕੱਪੜਾ ਬਣਨ ਲੱਗਿਆ ਹੈ ਤੇ ਜੁਲਾਹੇ ਦਾ ਕੰਮ ਘਟਦਾ ਜਾ ਰਿਹਾ ਹੈ । ਇਸੇ ਤਰਾਂ ਹੀ ‘ਸੁਨਿਆਰ’ ਦੇ ਲੋਕ ਕਿੱਤੇ ਵਿਚ ਵੀ ਰੂਪਾਂਤਰਨ ਦੇ ਵਧੇਰੇ ਆਸਾਰ ਵੇਖੇ ਜਾ ਸਕਦੇ ਹਨ । ਇਹ ਲੋਕ ਕਿੱਤਾ ਅੱਜ ਵੀ ਆਪਣੀ ਚਰਨ ਸੀਮਾ ਤੇ ਹੈ ਪਰ ਇਸਦੇ ਬਣਾਏ ਗਹਿਣਿਆਂ ਦੀ ਬਣਤਰ, ਸਮੱਗਰੀ ਤੇ ਪੇਸ਼ਕਾਰੀ ਵਿੱਚ ਗਹਿਰਾ ਪਰਿਵਰਤਨ ਆ ਚੁੱਕਾ ਹੈ ।

ਅਜੋਕੇ ਸਮੇਂ ਦੀ ਮੰਗ ਅਨੁਸਾਰ ਇਹ ਵੀ ‘ਚਾਂਦੀ ਦੀ ਝਾਂਜਰ’ ਦੀ ਬਜਾਏ ‘ਡਾਇਮੰਡ ਦੀ ਝਾਂਜਰ ’ਬਨਾਉਣ ਨੂੰ ਤਰਜੀਹ ਦੇ ਰਿਹਾ ਹੈ । ਇਹ ਲੋਕ ਕਿੱਤਾ ਅੱਜ ਵੀ ਵਧੇਰੇ ਤੌਰ ਤੇ ਆਪਣੇ ਜਾਤ ਵਿਵਸਥਾ ਤੇ ਆਧਾਰਤ ਹੈ । ਅਜੋਕਾ ਸਮਾਜ ਪੜ ਲਿਖ ਚੁੱਕਾ ਹੈ ਅਤੇ ਤਰਕਸ਼ੀਲਤਾ ਤੇ ਆਧਾਰਤ ਹੈ। ਇਸ ਲਈ ਪੰਡਤਾਂ/ਬ੍ਰਾਹਮਣਾਂ ਵੱਲੋਂ ਦੱਸੇ ਵਹਿਮਾਂ ਭਰਮਾਂ,ਮਨਾਹੀਆਂ ਆਦਿ ਨੂੰ ਬਹੁਤ ਘੱਟ ਅਹਿਮੀਅਤ ਦਿੱਤੀ ਜਾਂਦੀ ਹੈ। ਇਸ ਵਰਗ ਨਾਲ ਸੰਬੰਧਤ ਨੌਜਵਾਨ ਹੁਣ ਪੜ ਲਿਖ ਕੇ ਨੌਕਰੀਆਂ ਦੀ ਤਲਾਸ਼ ਵਿੱਚ ਹਨ ਅਤੇ ਕਈਆਂ ਨੇ ਸਮਾਜ ਦੀ ਸੋਚ ਦੇ ਅਨੁਸਾਰ ਚਲਦਿਆਂ ਸ਼ੋਸ਼ਲ ਮੀਡੀਆਂ ਦੇ ਸਾਧਨਾਂ ਰਾਹÄ ਆਪਣੇ ਕਿੱਤੇ ਵਿੱਚ ਨਵੀਨਤਾ ਲਿਆਂਦੀ ਹੈ। ਲੋਕ ਕਿੱਤਿਆਂ ਵਿੱਚ ਆ ਰਹੇ ਬਦਲਾਵ ਨੇ ਸਮਾਜਿਕ ਬਣਤਰ ਨੂੰ ਵੀ ਤਬਦੀਲ ਕੀਤਾ ਹੈ। ਲੋਕਾਂ ਦੇ ਮਨੋਰੰਜਨ ਕਰਨ ਦੇ ਢੰਗ ਬਦਲ ਗਏ ਹਨ।

ਦੇਖਿਆ ਜਾਵੇ ਤਾਂ ਕਿੱਤਿਆ ਵਿੱਚ ਹੋਏ ਵਿਕਾਸ ਨੇ ਜਿੱਥੇ ਕਈ ਤਰਾਂ ਦੀਆਂ ਪਰੰਪਰਾਗਤ ਮਿੱਥਾਂ ਨੂੰ ਤੋੜਿਆ ਹੈ ਉੱਥੇ ਕਈ ਤਰਾਂ ਦੀਆਂ ਜਟਿਲਤਾਵਾਂ ਨੂੰ ਵੀ ਜਨਮ ਦਿੱਤਾ ਹੈ। ਪਹਿਲਾਂ ਅਨੁਸੂਚਿਤ ਜਾਤਾਂ ਦੀ ਸਥਿਤੀ ਸਿੱਖਿਅਕ ਅਤੇ ਕਿੱਤਈ ਪੱਧਰ ‘ਤੇ ਬਹੁਤ ਨੀਵÄ ਸੀ ਪਰ ਸਮਕਾਲੀਨ ਸਮਾਜਿਕ ਤਬਦੀਲੀ ਨੇ ਇਹਨਾਂ ਨੂੰ ਹੁਣ ਆਪਣੀ ਇੱਛਾ ਅਨੁਸਾਰ ਸਿੱਖਿਆ ਪ੍ਰਾਪਤੀ ਤੇ ਕਿੱਤਈ ਚੋਣ ਦੀ ਖੁੱਲ ਦਾ ਅਧਿਕਾਰ ਦੇ ਦਿੱਤਾ ਹੈ । ਲੋਕ ਕਿੱਤੇ ਹੁਣ ਵਧੇਰੇ ਤੌਰ ਤੇ ਉਦਯੋਗੀਕਰਨ ਦੀ ਲਪੇਟ ਵਿੱਚ ਆ ਰਹੇ ਹਨ । ਇਹਨਾਂ ਦਾ ਰੂਪਾਂਤਰਨ ਹੱਥ ਕਿਰਤ ਦੀ ਬਜਾਏ ਮਸ਼ੀਨਾਂ ਦੀ ਆੜ ਵਿੱਚ ਪ੍ਰਭਾਵਿਤ ਹੋ ਰਿਹਾ ਹੈ । ਵਰਤਮਾਨ ਸਮੇਂ ਪੰਜਾਬ ਦੇ ਲੋਕ ਕਿੱਤੇ ਜਾਂ ਤਾਂ ਫ਼ੈਕਟਰੀਆਂ ਨੇ ਨਿਗਲ ਲਏ ਹਨ ਜਾਂ ਸੰਸਾਰੀਕਰਨ ਦੇ ਕਾਰਪੋਰੇਟ ਸੈਕਟਰਾਂ ਦੀ ਮਾਰ ਹੇਠ ਹਨ ।

ਅੱਜ ਇਹ ਜ਼ਰੂਰੀ ਨਹÄ ਕਿ ਲੋਹੇ ਦਾ ਕੰਮ ਲੁਹਾਰ ਹੀ ਕਰੇ ਜਾਂ ਚਮੜੇ ਦਾ ਕੰਮ ਚਮਿਆਰ ਹੀ ਕਰੇ । ਕੋਈ ਹੋਰ ਵੀ ਉਚੇਰਾ ਵਰਗ ਆਪਣੇ ਪੈਸੇ ਦੇ ਰੋਹਬ ਸਦਕਾ ਢਲਾਈ ਦੀ ਮਿੱਲ ਜਾਂ ਚਮੜੇ ਦੇ ਕੰਮਾਂ ਦਾ ਉਦਯੋਗਕ ਤੋਰ ਕੇ ਨਿਰਮਾਤਾ ਬਣ ਸਕਦਾ ਹੈ । ਇਵੇਂ ਹੀ ਪੁਰਾਣੇ ਹੀ ਪੁਰਾਣੇ ਪੰਜਾਬ ਵਿੱਚ ਪਿੰਡ ਦੀ ਬਜ਼ੁਰਗ ਔਰਤ ਦਾਈ ਦਾ ਲੋਕ ਕਿੱਤਾ ਕਰਦੀ ਸੀ, ਜਿਸਦੀ ਸਮਾਜ ਵਿੱਚ ਇੱਕ ਵਿਸ਼ੇਸ਼ ਭੂਮਿਕਾ ਰਹਿੰਦੀ ਸੀ, ਦਾਈ ਦੇ ਲੋਕ ਕਿੱਤਾ ਦੇਖਿਆ ਜਾਵੇ ਤਾਂ ਅਜੌਕੇ ਦੌਰ ਦੀਆਂ ਆਸ਼ਾ ਵਰਕਰਾਂ ਵਿੱਚ ਰੂਪਾਂਤਰਤ ਹੋ ਚੁੱਕਾ ਹੈ । ਇਸਦੇ ਨਾਲ ਹੀ ਏ.ਐੱਨ.ਐਮ., ਜੀ.ਐਨ.ਐਮ. ਦੇ ਕੋਰਸ ਕਰ ਰਹੀਆਂ ਲੜਕੀਆਂ ਅੱਜ ਦੇ ਦੌਰ ਵਿੱਚ ਪੁਰਾਣੇ ਪੰਜਾਬ ਦੀ ਦਾਈ ਦੀ ਭੂਮਿਕਾ ਹੀ ਨਿਭਾਉਂਦੀਆਂ ਹਨ ।

ਤੇਲ਼ੀ (ਤੇਲ ਕੱਢਣ ਵਾਲਾ) ਤੇ ਪੇਂਜਾ (ਰੂੰ ਪਿੰਜਣ ਵਾਲਾ) ਦਾ ਕੰਮ ਹੁਣ ਪੂਰੀ ਤਰਾਂ ਮਸ਼ੀਨੀਕਰਨ ਤੇ ਆਧਾਰਤ ਹੋ ਗਿਆ ਹੈ ਅਤੇ ਬਾਜ਼ਾਰਾਂ ਵਿੱਚ ਤਰਾਂ ਤਰਾਂ ਦੇ ਤੇਲ ਵਾਲੀਆਂ ਕੰਪਨੀਆਂ ਆ ਚੁੱਕੀਆਂ ਹਨ। ਇਸ ਪ੍ਰਕਾਰ ਲੋਕ ਕਿੱਤੇ ਅਲੋਪ ਹੋਣ ਦੀ ਬਜਾਏ ਵੱਖ ਵੱਖ ਕਿੱਤਿਆਂ ਵਿੱਚ ਰੂਪਾਂਤਰਤ ਹੋ ਆਪਣਾ ਰੂਪ ਵਟਾਉਂਦੇ ਜਾ ਰਹੇ ਹਨ । ਡਾਕਟਰ ਹਕੀਮ ਦੇ ਲੋਕ ਕਿੱਤੇ ਵਿੱਚੋਂ ਹੀ ਨਿਕਲਿਆ ਕਿੱਤਾ ਹੈ ।

ਸੋ ਦੇਖਿਆ ਜਾਵੇ ਤਾਂ ਆਧੁਨਿਕ ਸਮੇਂ ਵਿੱਚ ਹਰ ਕਿੱਤੇ ਦਾ ਖ਼ਾਸਾ ਵਧੇਰੇ ਮੁਨਾਫ਼ੇ ਤੇ ਵਪਾਰ ਤੋਂ ਵੱਧ ਕੁਝ ਵੀ ਨਹÄ ਹੈ । ਅਜੋਕੇ ਦੌਰ ਦਾ ਇਹ ਵਿਕਾਸ ਤਾਂ ਚੰਗਾ ਹੈ ਪਰ ਪਹਿਲਾਂ ਵਾਂਗ ਰਿਸ਼ਤਿਆ ਦੀ ਅਪਣੱਤ , ਭਾਈਚਾਰਕ ਸਾਂਝ ਤੇ ਵਿਸ਼ਵਾਸ ਕਿਧਰੇ ਦੂਰ ਉੱਡ ਗਏ ਜਾਪਦੇ ਹਨ । ਲੋਕ ਕਿੱਤਿਆਂ ਨਾਲ ਸੰਬੰਧਤ ਬਹੁਤੀ ਸ਼ਬਦਾਵਲੀ ਅਲੋਪ ਹੋ ਚੁੱਕੀ ਹੈ ਅਤੇ ਬਹੁਤੀ ਅਲੋਪ ਹੋਣ ਦੇ ਕਿਨਾਂਰੇ ਹੈ। ਆਧੁਨਿਕ ਪੂੰਜੀਵਾਦੀ ਤੇ ਵਪਾਰੀ ਯੁੱਗ ਨੇ ਬੇਸ਼ੱਕ ਕਿਰਤੀ ਵਰਗ ਦੀ ਕਿਰਤ ਨੂੰ ਹਾਸ਼ੀਏ ਤੇ ਧੱਕ ਦਿੱਤਾ ਹੈ ਪਰ ਇਸ ਵਰਗ ਦਾ ਪਾਇਆ ਯੋਗਦਾਨ ਨਵੇਂ ਯੁੱਗ ਤੇ ਨਵÄ ਪੀੜੀ ਲਈ ਹਮੇਸ਼ਾਂ ਹੀ ਆਧਾਰਸ਼ਿਲਾ ਤੇ ਪ੍ਰੇਰਨਾ ਸ੍ਰੋਤ ਬਣਿਆ ਰਹੇਗਾ ।
ਜਸਵੰਤ ਕੌਰ ਮਣੀ
ਖੋਜਾਰਥੀ ਪੰਜਾਬੀ ਵਿਭਾਗ
ਪੰਜਾਬੀ ਯੂਨੀਵਰਸਿਟੀ ਪਟਿਆਲਾ
98888 70822

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.