ਮੋਦੀ ਨੇ ਮਾਰਾਡੋਨਾ ਦੇ ਦੇਹਾਂਤ ‘ਤੇ ਪ੍ਰਗਟਾਇਆ ਦੁੱਖ

0
36
Maradona Death

ਮੋਦੀ ਨੇ ਮਾਰਾਡੋਨਾ ਦੇ ਦੇਹਾਂਤ ‘ਤੇ ਪ੍ਰਗਟਾਇਆ ਦੁੱਖ

ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ਵ ਫੁੱਟਬਾਲ ਦੇ ਮਹਾਨ ਖਿਡਾਰੀਆਂ ‘ਚੋਂ ਇੱਕ ਅਰਜਨਟੀਨਾ ਦੇ ਡਿਏਗੋ ਮਾਰਾਡੋਨਾ ਦੇ ਦੇਹਾਂਤ ‘ਤੇ ਵੀਰਵਾਰ ਨੂੰ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਦੇਹਾਂਤ ਨਾਲ ਅਸੀਂ ਸਭ ਦੁਖੀ ਹਾਂ।

Maradona Death

ਫੁੱਟਬਾਲ ਦੇ ਮਹਾਨ ਖਿਡਾਰੀਆਂ ‘ਚ ਸ਼ੁਮਾਰ ਅਰਜਨਟੀਨਾ ਦੇ ਮਸ਼ਹੂਰ ਫੁੱਟਬਾਲਰ ਰਹੇ ਡਿਏਗੋ ਮਾਰਡੋਨਾ ਦਾ ਬੁੱਧਵਾਰ 60 ਾਲਾਂ ਦੀ ਉਮਰ ‘ਚ ਦਿਲ ਧੜਕਨ ਰੁਕਣ ਨਾਲ ਦੇਹਾਂਤ ਹੋ ਗਿਆ ਸੀ। ਮੋਦੀ ਨੇ ਮਾਰਾਡੋਨਾ ਦੇ ਦੇਹਾਂਤ ‘ਤੇ ਸੋਗ ਪ੍ਰਗਟ ਕਰਦਿਆਂ ਟਵੀਟ ਕੀਤਾ, ‘ਡਿਏਗੋ ਮਾਰਾਡੋਨਾ ਫੁੱਟਬਾਲ ਦੇ ਜਾਦੂਗਰ ਸਨ ਜਿਨ੍ਹਾਂ ਨੇ ਵਿਸ਼ਵ ‘ਚ ਇਸ ਖੇਡ ਨੂੰ ਹਰਮਨਪਿਆਰਾਤ ਦੇ ਸਿਖਰ ‘ਤੇ ਪਹੁੰਚਾਇਆ। ਮਾਰਾਡੋਨਾ ਨੇ ਆਪਣੇ ਜੀਵਨ ‘ਚ ਫੁੱਟਬਾਲ ਦੇ ਖੇਤਰ ‘ਚ ਸ਼ਾਨਦਾਰ ਖੇਡ ਪਲਾਂ ਦਾ ਸਾਨੂੰ ਆਨੰਦ ਦਿੱਤਾ। ਉਨਾਂ ਦੇ ਦੇਹਾਂਤ ਨਾਲ ਅਸੀਂ ਸਭ ਦੁਖੀ ਹਾਂ। ਪਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤ ਪ੍ਰਦਾਨ ਕਰਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.