ਮੋਦੀ ਸਰਕਾਰ ਨੇ ਭੇਦਭਾਵ ਕਰਦਿਆਂ ਪੰਜਾਬ ਦਾ ਹਜ਼ਾਰ ਕਰੋੜ ਪੇਂਡੂ ਵਿਕਾਸ ਫੰਡ ਰੋਕਿਆ : ਰਾਹੁਲ ਭੱਠਲ

0
39

ਮੋਦੀ ਸਰਕਾਰ ਨੇ ਭੇਦਭਾਵ ਕਰਦਿਆਂ ਪੰਜਾਬ ਦਾ ਹਜ਼ਾਰ ਕਰੋੜ ਪੇਂਡੂ ਵਿਕਾਸ ਫੰਡ ਰੋਕਿਆ : ਰਾਹੁਲ ਭੱਠਲ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪੰਜਾਬ ਕਾਂਗਰਸ ਦੇ ਆਗੂ ਅਤੇ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਦੇ ਫਰਜੰਦ ਰਾਹੁਲਇੰਦਰ ਸਿੰਘ ਭੱਠਲ ਨੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪੰਜਾਬ ਦਾ 1000 ਕਰੋੜ ਰੁਪਏ ਦਾ ਪੇਂਡੂ ਵਿਕਾਸ ਫੰਡ ਰੋਕੇ ਜਾਣ ਨੂੰ ਬੇਹੱਦ ਮੰਦਭਾਗਾ ਤੇ ਭੇਦਭਾਵ ਵਾਲਾ ਫੈਸਲਾ ਦੱਸਿਆ ਹੈ।

ਉਨ੍ਹਾਂ ਕਿਹਾ ਮੋਦੀ ਸਰਕਾਰ ਵੱਲੋਂ ਆਪਣੇ ਸਾਸਨ ਦੌਰਾਨ ਗੈਰ-ਭਾਜਪਾ ਸਾਸਤ ਸੂਬਿਆਂ ਨਾਲ ਵਿਕਾਸ ਕਾਰਜਾਂ ਲਈ ਫੰਡ ਵੰਡਣ ਵੇਲੇ ਵੱਡਾ ਵਿਤਕਰਾ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਸੰਘੀ ਢਾਂਚੇ ਦੇ ਮਜਬੂਤ ਸਿਧਾਂਤਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ, ਜਿਸ ਕਾਰਨ ਕੇਂਦਰ ਅਤੇ ਗੈਰ-ਭਾਜਪਾ ਸਾਸਤ ਸੂਬਿਆਂ ਦੇ ਰਿਸਤੇ ਚੰਗੀ ਤਰ੍ਹਾਂ ਨਹੀਂ ਨਿਭ ਰਹੇ।

ਸਿੱਧੂ ਨੇ ਕਿਹਾ ਕਿ ਭਾਜਪਾ ‘ਦਲਿਤ ਇਨਸਾਫ ਯਾਤਰਾ’ ਕੱਢ ਕੇ ਆਪਣੇ ਸੌੜੇ ਸਿਆਸੀ ਹਿਤਾਂ ਲਈ ਪੰਜਾਬ ਸਣੇ ਮੁਲਕ ਅੰਦਰ ਵੰਡ ਵਾਲੇ ਏਜੰਡੇ ਉਤੇ ਕੰਮ ਕਰ ਰਹੀ ਹੈ। ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਭਾਰਤੀ ਜਨਤਾ ਪਾਰਟੀ ਦੇ ਮਨਸੂਬਿਆਂ ਨੂੰ ਚੰਗੀ ਤਰ੍ਹਾਂ ਜਾਣਦੇ ਹਨ ਅਤੇ ਉਹ ਸੂਬੇ ਅੰਦਰ ਭਾਜਪਾ ਦੀਆਂ ਚਾਲਾਂ ਕਾਮਯਾਬ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾ ਕਿ ਇਹ ਸਿਰਫ ਕਾਂਗਰਸ ਹੀ ਹੈ, ਜੋ ਹਮੇਸਾ ਦਲਿਤਾਂ ਅਤੇ ਸਮਾਜ ਦੇ ਕਮਜੋਰ ਵਰਗ ਦੇ ਭਲੇ ਲਈ ਉਨ੍ਹਾਂ ਨਾਲ ਡਟ ਕੇ ਖੜੀ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਦਲਿਤ ਅਤੇ ਕਮਜੋਰ ਵਰਗ ਦੀ ਭਲਾਈ ਲਈ ਕਈ ਕਾਰਗਰ ਕਦਮ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਗਰੀਬਾਂ ਦੇ ਕਲਿਆਣ ਨਾਲ ਸਬੰਧਿਤ ਯੋਜਨਾਵਾਂ ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕੀਤਾ ਗਿਆ ਹੈ, ਜਿਸਦੇ ਨਾਲ ਗਰੀਬਾਂ ਨੂੰ ਕਾਫੀ ਹੱਦ ਤੱਕ ਫਾਇਦਾ ਹੋਇਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.