ਮੋਦੀ ਨੇ ਅੰਬੇਡਕਰ ਦੀ ਬਰਸੀ ‘ਤੇ ਕੀਤਾ ਨਮਨ

0
29
Ambedkar anniversary

ਮੋਦੀ ਨੇ ਅੰਬੇਡਕਰ ਦੀ ਬਰਸੀ ‘ਤੇ ਕੀਤਾ ਨਮਨ

ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਡਾ. ਬਾਬਾ ਸਾਹਿਬ ਅੰਬੇਡਕਰ ਦੀ ਬਰਸੀ ‘ਤੇ ਸਮਰਣ ਤੇ ਨਮਨ ਕਰਦਿਆਂ ਕਿਹਾ ਕਿ ਦੇਸ਼ ਦੇ ਪ੍ਰਤੀ ਉਨ੍ਹਾਂ ਦੇ ਸੁਫ਼ਨਿਆਂ ਨੂੰ ਅਸੀਂ ਪੂਰਾ ਕਰਨ ਲਈ ਵਚਨਬੱਧ ਹਾਂ।

Ambedkar anniversary

ਡਾ. ਅੰਬੇਡਕਰ ਦਾ ਅੱਜ 64ਵਾਂ ਮਹਾਂਪਰੀਨਿਰਵਾਣ ਦਿਵਸ ਹੈ। ਉਨ੍ਹਾਂ ਦਾ ਦੇਹਾਂਤ 6 ਦਸੰਬਰ 1956 ਨੂੰ ਦਿੱਲੀ ‘ਚ ਹੋਇਆ ਸੀ। ਮੋਦੀ ਨੇ ਡਾ. ਅੰਬੇਡਕਰ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ, ਉਨ੍ਹਾਂ ਦੇ ਵਿਚਾਰ ਤੇ ਆਦਰਸ਼ ਲੱਖਾਂ ਲੋਕਾਂ ਨੂੰ ਲਗਾਤਾਰ ਖੁਸ਼ਹਾਲ ਕਰਦੇ ਹਨ। ਦੇਸ਼ ਦੇ ਪ੍ਰਤੀ ਅਸੀਂ ਉਨ੍ਹਾਂ ਦੇ ਸੁਫ਼ਨਿਆਂ ਨੂੰ ਪੂਰਾ ਕਰਨ ਲਈ ਵਚਨਬੱਧ ਹਾਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.