ਵਿਸ਼ਵਨਾਥ ਦੀ ਨਗਰੀ ‘ਚ ਨਰਿੰਦਰ ਮੋਦੀ ਕਰਨਗੇ ਧੰਨਵਾਦ

0
121
Mineral Law Amendment Ordinance-2020

ਵਿਸ਼ਵਨਾਥ ਦੀ ਨਗਰੀ ‘ਚ ਨਰਿੰਦਰ ਮੋਦੀ ਕਰਨਗੇ ਧੰਨਵਾਦ

ਵਾਰਾਣਸੀ, ਏਜੰਸੀ। ਭਾਰੀ ਬਹੁਮਤ ਦੇ ਨਾਲ ਦੁਬਾਰਾ ਪ੍ਰਧਾਨ ਮੰਤਰੀ ਦਾ ਅਹੁਦਾ ਗ੍ਰਹਿਣ ਕਰਨ ਤੋਂ ਪਹਿਲਾਂ ਸ੍ਰੀ ਨਰਿੰਦਰ ਮੋਦੀ ਸੋਮਵਾਰ ਨੂੰ ਆਪਣੇ ਸੰਸਦੀ ਖੇਤਰ ਵਾਰਾਣਸੀ ਸਥਿਤ ਕਾਸ਼ੀ ਵਿਸ਼ਵਨਾਥ ਮੰਦਰ ‘ਚ ਪੂਜਾ ਅਰਚਨਾ ਕਰਨਗੇ ਅਤੇ ਜਨਤਾ ਦਾ ਧੰਨਵਾਦ ਕਰਨਗੇ। ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਮੋਦੀ ਸਵੇਰੇ ਸਵਾ 9 ਵਜੇ ਤੋਂ ਬਾਅਦ ਬਾਬਤਪੁਰ ਸਥਿਤ ਲਾਲ ਬਹਾਦਰ ਸ਼ਾਸਤਰੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚਣਗੇ, ਜਿੱਥੇ ਉਤਰ ਪ੍ਰਦੇਸ਼ ਦੇ ਰਾਜਪਾਲ ਰਾਮ ਨਾਈਕ ਅਤੇ ਮੁੱਖ ਮੰਤਰੀ ਯੋਗੀ ਅੱਦਿਤਿਆਨਾਥ ਸਮੇਤ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਕਈ ਸੀਨੀਅਰ ਨੇਤਾ ਉਹਨਾਂ ਦੀ ਅਗਵਾਈ ਕਰਨਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।