’ਮੋਹਨਿਸ਼ਾ ਇੰਸਾਂ ਦਾ ‘ਇੰਡੀਆ ਬੁੱਕ ਆਫ਼ ਰਿਕਾਰਡ’ ’ਚ ਨਾਂਅ ਹੋਇਆ ਦਰਜ਼

0
4

’ਮੋਹਨਿਸ਼ਾ ਇੰਸਾਂ ਦਾ ‘ਇੰਡੀਆ ਬੁੱਕ ਆਫ਼ ਰਿਕਾਰਡ’ ’ਚ ਨਾਂਅ ਹੋਇਆ ਦਰਜ਼

ਲੁਧਿਆਣਾ, (ਵਨਰਿੰਦਰ ਸਿੰਘ ਮਣਕੂ)। ਡੇਰਾ ਸ਼ਰਧਾਲੂ ਨਰੇਸ਼ ਇੰਸਾਂ ਦੀ ਬੇਟੀ ਮੋਹਨਿਸ਼ਾ ਇੰਸਾਂ ਦਾ ਨਾਂਅ ਇੰਡੀਆ ਬੁੱਕ ਆਫ਼ ਰਿਕਾਰਡ ’ਚ ਦਰਜ਼ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨਰੇਸ਼ ਇੰਸਾਂ ਨੇ ਦੱਸਿਆ ਕਿ ਮੋਹਨਿਸ਼ਾ ਦੀ ਆਰਟ ਵਿੱਚ ਬਹੁਤ ਦਿਲਚਸਪੀ ਹੈ, ਅਤੇ ਉਸਨੂੰ ਦੇਖਦਿਆਂ ਅਸੀਂ ਉਸਨੂੰ ਹੋਰ ਬੜਾਵਾ ਦਿੱਤਾ ’ਤੇ ‘ਇੰਡੀਆ ਬੁੱਕ ਆਫ਼ ਰਿਕਾਰਡ’ ਲਈ ਅਪਲਾਈ ਕਰਵਾਇਆ।

ਉਨ੍ਹਾਂ ਦੱਸਿਆ ਕਿ ਮੋਹਨਿਸ਼ਾ ਨੇ ਕਾਗਜ਼ ਤੋਂ ਬਹੁੱਤ ਹੀ ਛੋਟੇ ਸਾਈਜ਼ ਦੀ ਸੰਗਲਾਸਿਸ ਬਣਾਈ ਸੀ। ਉਸ ਨੂੰ ਬਣਾਉਣ ਲਈ ਮੋਹਨਿਸ਼ਾ ਨੇ ਪੇਪਰ, ਸਕੇਲ, ਅਤੇ ਵਾਟਰ ਕਲਰਸ ਦਾ ਇਸਤੇਮਾਲ ਕੀਤਾ ਹੈ। ਨਰੇਸ਼ ਇੰਸਾਂ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਇਸ ਤੋਂ ਇਲਾਵਾ ਮਾਨਵਤਾ ਭਲਾਈ ਦੇ ਕਾਰਜ਼ਾਂ ’ਚ ਵੀ ਹਮੇਸ਼ਾ ਅੱਗੇ ਰਹਿੰਦੀ ਹੈ।

 

ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ਸਦਕਾ ਤੇ ਲੁਧਿਆਣਾ ਤੋਂ ਯੂਥ ਵਿਰਾਂਗਨਾਏ ਮੋਹਨੀਤ ਇੰਸਾਂ ਦੀ ਟੀਚਿੰਗ ਸਦਕਾ ’ਇੰਡੀਆ ਬੁੱਕ ਆਫ਼ ਰਿਕਾਰਡ ’ਚ ਨਾਂਅ ਹੋਇਆ ਦਰਜ਼ – ਮੋਹਨਿਸ਼ਾ ਇੰਸਾਂ

ਮੋਹਨਿਸ਼ਾ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਦਿੱਤੀਆਂ ਪਵਿੱਤਰ ਸਿੱਖਿਆਵਾਂ ਕਰਕੇ ਹੀ ਸਭ ਕੁੱਝ ਸੰਭਵ ਹੋਇਆ ਹੈ। ਮੋਹਨਿਸ਼ਾ ਨੇ ਕਿਹਾ ਕਿ ਇਸ ਮੁਕਾਮ ਤੱਕ ਪਹੁੰਚਣ ਲਈ (ਇਹ ਰਿਕਾਰਡ ਬਣਾਉਣ ਲਈ) ਲੁਧਿਆਣਾ ਦੀ ਰਹਿਣ ਵਾਲੀ ਮੋਹਨੀਤ ਇੰਸਾਂ ਨੇ ਵੀ ਮੇਰੀ ਪੂਰੀ ਸਹਾਇਤਾ ਕੀਤੀ ਹੈ, ਜਿਸ ਸਦਕਾ ਮੈਂ ਅੱਜ ਇੱਥੇ ਤੱਕ ਪਹੁੰਚੀ ਹਾਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.