ਨੈਸ਼ਨਲ ਕਾਲਜ ਮੁੰਬਈ ’ਚ 14ਵਾਂ “Cutting Chai” ਉਤਸਵ ਸਫਲਤਾਪੂਰਵਕ ਆਯੋਜਿਤ

0
114

ਨੈਸ਼ਨਲ ਕਾਲਜ ਮੁੰਬਈ ’ਚ 14ਵਾਂ “Cutting Chai” ਉਤਸਵ ਸਫਲਤਾਪੂਰਵਕ ਆਯੋਜਿਤ

“Cutting Chai” ਹਰ BMM ਵਿਦਿਆਰਥੀਆਂ ਦੇ ਜੀਵਨ ਦਾ ਸ਼ੀਸ਼ਾ ਹੈ। ਹਰ ਸਾਲ ਵਾਂਗ ਇਸ ਸਾਲ ਵੀ ਇਹ ਇੰਟਰ ਕਾਲੇਜ ਉਤਸਵ ਆਰਡੀ ਐਂਡ ਐਸਐਚ ਨੈਸ਼ਨਲ ਕਾਲਜ (R.D. & S.H. National College, Mumbai) ਦੇ ਬੀਐੱਮਐੱਮ (BMM) ਵਿਭਾਗ ਦੁਆਰਾ ਬਹੁਤ ਵਧੀਆ ਤਰੀਕੇ ਨਾਲ ਕੀਤਾ ਗਿਆ। ਅਸੀਂ ਸਾਰੇ ਆਪਣੇ ਜੀਵਨ ’ਚ ਕੁਝ ਨਾ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਦੇ ਹਾਂ, ਪਰ ‘‘ਕਟਿੰਗ ਚਾਏ’ ਇੱਕ ਅਜਿਹਾ ਇੰਟਰ ਕਾਲਜ ਤਿਉਹਾਰ ਹੈ। ਜਿੱਥੇ ਅਸੀਂ ਆਪਣੀ ਸਾਰੀਆਂ ਪ੍ਰੇਸ਼ਾਨੀਆਂ ਨੂੰ ਭੁੱਲ ਜਾਂਦੇ ਹਾਂ ਤੇ ਇਹ ਸਾਨੂੰ ਕਾਲਜ ਲਾਈਫ ਦੇ ਅਨੰਦਮਈ ਤਜ਼ਰਬੇ ਕਰਵਾਉਂਦਾ ਹੈ। ਇਸ ਉਤਸਵ ’ਚ ਹਰ ਦਿਨ ਨਵੇਂ ਪ੍ਰਯੋਗ ਦੌਰਾਨ ਨਵੇਂ ਚਿਹਰਿਆਂ ਤੇ ਪ੍ਰਤਿਭਾਵਾਂ ਨੂੰ ਮਿਲਣ ਦਾ ਮੌਕਾ ਮਿਲਦਾ ਹੈ। ਇਸ ਤਰ੍ਹਾਂ ਹਰ ਦਿਨ ਕੁਝ ਨਵਾਂ ਤਜ਼ਰਬਾ ਲੈ ਕੇ ਆਉਂਦਾ ਹੈ।

‘‘ਹਰ ਇਨਸਾਨ ਨੂੰ ਆਪਣੇ ਰੋਜ਼ਾਨਾ ਦੇ ਕੰਮਾਂ ’ਚ ਜੋਸ਼ ਦੀ ਜ਼ਰੂਰਤ ਹੁੰਦੀ ਹੈ, ਤੇ ਇਹ ਫੈਸਟੀਵਲ ਉਸ ਦੇ ਜੀਵਨ ਦੀ ਆਮ ਦਿਨਚਰਿਆ ਵਿਚ ਇੱਕ ਜੋਸ਼ਪੂਰਨ ਬ੍ਰੇਕ ਦੇ ਰੂਪ ’ਚ ਆਉਂਦਾ ਹੈ। ਠੀਕ ਉਸੇ ਤਰ੍ਹਾਂ ਜਿਵੇਂ ਅਸੀਂ ਦੋਸਤਾਂ ਨਾਲ ਇੱਕ ਕੱਪ ਚਾਹ ’ਤੇ ਕੁਝ ਦੇਰ ਲਈ ਸਾਰੀਆਂ ਪ੍ਰੇਸ਼ਾਨੀਆਂ ਨੂੰ ਭੁੱਲ ਕੇ ਖੁਸ਼ੀ ਮਨਾਉਂਦੇ ਹਾਂ’’ ਇਹ ਗੱਲ BMM ਕੋਆਰਡੀਨੇਟਰ ਡਾ. ਮੇਘਨਾ ਕੋਠਾਰੀ ਨੇ ਕਹੀ।

‘ਕਟਿੰਗ ਚਾਏ’ ਹਮੇਸ਼ਾ ਤੋਂ ਖੁਸ਼ੀ, ਊਰਜਾ, ਆਕਰਸ਼ਣ ਅਤੇ ਹੋਰ ਸਾਰੀਆਂ ਸਕਾਰਾਤਮਕ ਚੀਜਾਂ ਦਾ ਕੇਂਦਰ ਰਿਹਾ ਹੈ। ਇਸ ਉਤਸਵ ਲਈ ਤਿੰਨ ਦਿਨ ਬਹੁਤ ਘੱਟ ਲੱਗ ਰਹੇ ਸਨ, ਪਰ ਉਤਸਵ ਨੂੰ ਸਾਰਥਕ ਬਣਾਉਣ ਪਿੱਛੇ ਮਿਹਨਤ ਅਤੇ ਸਮੱਰਪਣ ਨੂੰ ਸ਼ਬਦਾਂ ’ਚ ਬਿਆਨ ਨਹੀਂ ਕੀਤਾ ਜਾ ਸਕਦਾ। ਸਾਲ 2020 ਸੁਖਦ ਤਜ਼ਰਬੇ ਨਾਲ ਨਹੀਂ ਗੁਜ਼ਰਿਆ ਅਤੇ ਇਸ ਤਰ੍ਹਾਂ ਹਰ ਕੋਈ ਜੋਸ਼ ਰੂਪੀ ਇਸ ਉਤਸਵ ਦੀ ਉਡੀਕ ਕਰ ਰਿਹਾ ਸੀ।

ਇਸ ਸਾਲ ਇਹ ਉਤਸਵ ਆਨਲਾਈਨ ਪਲੇਟਫਾਰਮ ਜੂਮ ਅਤੇ ਯੂਟਿਊਬ ’ਤੇ ਹੋਇਆ ਉਤਸਵ ’ਚ ਪ੍ਰਸਿੱਧ ਹਸਤੀਆਂ ਨੂੰ ਸੱਦਾ ਦਿੱਤਾ ਗਿਆ ਸੀ। ਸਾਰੇ ਪ੍ਰੋਗਰਾਮ ਆਨਲਾਈਨ ਕਰਵਾਏ ਜਾਣ ਦੇ ਬਾਵਜੂਦ ਮੁਕਾਬਲੇਬਾਜਾਂ ’ਚ ਉਤਸ਼ਾਹ ਆਫਲਾਈਨ ਤੋਂ ਕਿਤੇ ਵੀ ਘੱਟ ਨਹੀਂ ਸੀ।
ਇਸ ਸਾਲ ਇਹ ਉਤਸਵ ਇੱਕ ਮਹਾਂਕਾਵਿ ਵਾਂਗ ਸੀ ਅਤੇ ਪਿਛਲੇ ਸਾਲਾਂ ਦੀ ਤੁਲਨਾ ’ਚ ਅਲੱਗ ਭਾਵਨਾਵਾਂ ਦਾ ਗਵਾਹ ਰਿਹਾ। ਇਸ ਤਰ੍ਹਾਂ ਇਹ ਉਤਸਵ ਦਰਸ਼ਕਾਂ ਅਤੇ ਮੁਕਾਬਲੇਬਾਜ਼ਾਂ ਨੂੰ ਕਈ ਯਾਦਗਾਰ ਪਲਾਂ ਨਾਲ ਛੱਡਿਆ ਗਿਆ। ਡਾ. ਕੋਠਾਰੀ ਨੇ ਅੱਗੇ ਕਿਹਾ ਕਿ, ‘ਕਟਿੰਗ ਚਾਏ’ ਸਿਰਫ ਇੱਕ ਉਤਸਵ ਨਾ ਹੋ ਕੇ ਹਜ਼ਾਰਾਂ ਭਾਵਨਾਵਾਂ ਨਾਲ ਬਣਿਆ ਇੱਕ ਅਨੋਖਾ ਅਤੇ ਖਾਸ ਪਲ ਹੈ, ਜਿਸ ਦੀ ਤੇਜ਼ ਗਤੀ ’ਚ ਸਾਰੇ ਦਰਸ਼ਕ ਅਤੇ ਮੁਕਾਬਲੇਬਾਜ਼ ਆਪਣੇ-ਆਪ ਨੂੰ ਗੁਆਚਿਆ ਹੋਇਆ ਪਾਉਂਦੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.