ਮੁਕਾਬਲੇ ‘ਚ ਨਕਸਲੀ ਕਮਾਂਡਰ ਢੇਰ

0
196
Naxal, Commander, Pile, Competition

ਅੱਠ ਨਕਸਲੀਆਂ ਦੇ ਮਾਰੇ ਜਾਣ ਦਾ ਦਾਅਵਾ

ਛੱਤੀਸਗੜ੍ਹ ਸੁਕਮਾ ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ‘ਚ ਅੱਜ ਦੁਪਹਿਰ ਪੁਲਿਸ ਤੇ ਨਕਸਲੀਆਂ ਦਰਮਿਆਨ ਮੁਕਾਬਲੇ ‘ਚ ਇੱਕ ਨਕਸਲੀ ਪਲਾਟੂਨ ਕਮਾਂਡਰ ਮਾਰਿਆ ਗਿਆ, ਜਿਸ ਦੀ ਲਾਸ਼ ਬਰਾਮਦ ਕਰ ਲਈ ਗਈ ਹੈ ਮੌਕੇ ਤੋਂ ਪੁਲਿਸ ਨੇ ਐਸਐਲਆਰ ਬੰਦੂਕ ਸਮੇਤ ਭਾਰੀ ਮਾਤਰਾ ‘ਚ ਨਕਸਲੀ ਬਰਾਮਦ ਕੀਤਾ ਹੈ ਇੱਧਰ ਪੁਲਿਸ ਨੇ ਮੁਕਾਬਲੇ ‘ਚ ਘੱਟ ਤੋਂ ਘੱਟ 6-8 ਨਕਸਲੀਆਂ ਦੇ ਮਾਰੇ ਜਾਣ ਜਾਂ ਜ਼ਖਮੀ ਹੋਣ ਦਾ ਦਾਅਵਾ ਕੀਤਾ ਹੈ ਪੁਲਿਸ ਮੁਖੀ ਅਭਿਸ਼ੇਕ ਮੀਣਾ ਨੇ ਦੱਸਿਆ ਕਿ ਫੁਲਬਗੜੀ ਥਾਣਾ ਖੇਤਰ ਤੋਂ ਡੀਆਰਜੀ, ਐਸਟੀਐਫ ਤੇ ਡੀਆਰਜੀ ਦੀ ਸੰਯੁਕਤ ਟੀਮ ਗਸ਼ਤ ਸਰਚਿੰਗ ਲਈ ਰਵਾਨਾ ਕੀਤੀ ਗਈ ਸੀ ਗ੍ਰਾਮ ਮੁਲੇਰ ਦੇ ਟਿਕਟ ਜੰਗਲ ‘ਚ ਘਾਤ ਲਾਏ ਨਕਸਲੀਆਂ ਨੇ ਪੁਲਿਸ ‘ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਜਵਾਬੀ ਕਾਰਵਾਈ ‘ਚ ਪੁਲਿਸ ਨੇ ਵੀ ਤੁਰੰਤ ਮੋਰਚਾ ਸੰਭਾਲਦਿਆਂ ਗੋਲੀਬਾਰੀ ਕੀ ਲਗਭਗ ਇੱਕ ਘੰਟੇ ਦੇ ਮੁਕਾਬਲੇ ਬਾਅਦ  ਅੰਤ ਨਕਸਲੀ ਸੰਘਣੇ ਜੰਗਲ ਤੇ ਪਹਾੜੀ ਦੀ ਆੜ ਲੈ ਕੇ ਫਰਾਰ ਹੋ ਗਏ ਪੁਲਿਸ ਨੇ ਮੌਕੇ ਤੋਂ ਇੱਕ ਵਰਦੀਧਾਰੀ ਨਕਸਲੀ ਦੀ ਲਾਸ਼ ਬਰਾਮਦ ਕੀਤੀ ਹੈ, ਜਿਸ ਦੀ ਪਲਾਟੂਨ ਕਮਾਂਡਰ ਵਜੋਂ ਪਛਾਣ ਕੀਤੀ ਗਈ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ