ਦੇਸ਼ ‘ਚ ਕੋਰੋਨਾ ਦੇ ਨਵੇਂ ਮਾਮਲੇ ਵਧਣ ਦਾ ਸਿਲਸਿਲਾ ਜਾਰੀ

0
32
Corona India

ਕੋਰੋਨਾ ਦੇ 44,059 ਨਵੇਂ ਮਾਮਲੇ ਸਾਹਮਣੇ ਆਏ

ਨਵੀਂ ਦਿੱਲੀ। ਦੇਸ਼ ‘ਚ ਕੋਰੋਨਾ ਦੇ ਮਾਮਲਿਆਂ ‘ਚ ਫਿਰ ਤੇਜ਼ੀ ਆ ਰਹੀ ਹੈ ਤੇ ਪਿਛਲੇ ਕੁਝ ਦਿਨਾਂ ਤੋਂ 45 ਹਜ਼ਾਰ ਤੋਂ ਵਧ ਨਵੇਂ ਮਾਮਲੇ ਰੋਜ਼ਾਨਾ ਸਾਹਮਣੇ ਆਏ ਹਨ ਹਾਲਾਂਕਿ ਇਸ ਬਿਮਾਰੀ ਨੂੰ ਨਾਲ ਠੀਕ ਹੋਣ ਵਾਲਿਆਂ ਦੀ ਗਿਣਤੀ ‘ਚ ਔਸਤਨ ਵਾਧਾ ਹੋਇਆ ਹੈ, ਜਿਸ ਨਾਲ ਸਰਗਰਮ ਮਾਮਲਿਆਂ ਦੀ ਦਰ ਪੰਜ ਫੀਸਦੀ ਤੋਂ ਹੇਠਾਂ ਹੈ।

corona

ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਅਨੁਸਾਰ ਪਿਛਲੇ 24 ਘੰਟਿਆਂ ‘ਚ 44,059 ਨਵੇਂ ਮਾਮਲੇ ਸਾਹਮਣੇ ਆਏ ਤੇ ਕੋਰੋਨਾ ਦਾ ਅੰਕੜਾ 91.39 ਲੱਖ ਹੋ ਗਿਆ ਹੈ। ਸਰਗਰਮ ਮਾਮਲਿਆਂ ‘ਚ 2524 ਦੇ ਵਾਧੇ ਨਾਲ ਇਹ ਗਿਣਤੀ 4,43,486 ਹੋ ਗਈ ਹੈ। ਇਸ ਦੌਰਾਨ 41,024 ਮਰੀਜ਼ ਠੀਕ ਹੋਏ, ਜਿਨ੍ਹਾਂ ਨੂੰ ਮਿਲਾ ਕੇ ਕੋਰੋਨਾ ਨੂੰ ਹਰਾ ਦੇਣ ਵਾਲਿਆਂ ਦੀ ਗਿਣਤੀ ਹੁਣ 85.62 ਲੱਖ ਹੋ ਗਈ ਹੈ। ਇਸ ਦੌਰਾਨ 511 ਹੋਰ ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ ਵਧ ਕੇ 1,33,738 ਹੋ ਗਿਆ ਹੈ। ਦੇਸ਼ ‘ਚ ਸਰਗਰਮ ਮਾਮਲਿਆਂ ਦੀ ਦਰ 4.85 ਤੇ ਰਿਕਵਰੀ ਦਰ 93.68 ‘ਤੇ ਆ ਗਈ ਹੈ ਜਦੋਂਕਿ ਮ੍ਰਿਤਕ ਦਰ 1.46 ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.