ਫਾਜ਼ਿਲਕਾ ਜ਼ਿਲ੍ਹੇ ‘ਚ ਰਾਤ ਦਾ ਕਰਫਿਊ 31 ਦਸੰਬਰ ਤੱਕ ਲਾਗੂ

0
77

ਅੰਦਰੂਨੀ ਇਕੱਤਰਤਾ 100 ਵਿਅਕਤੀਆਂ ਤੇ ਬਾਹਰੀ ਇਕੱਤਰਤਾ 250 ਵਿਅਕਤੀਆਂ ਤੱਕ ਰੱਖਣ ਦੇ ਹੁਕਮ

ਫਾਜ਼ਿਲਕਾ, (ਰਜਨੀਸ਼ ਰਵੀ)। ਜ਼ਿਲਾ ਮੈਜਿਸਟਰੇਟ ਸ. ਅਰਵਿੰਦ ਪਾਲ ਸਿੰਘ ਸੰਧੂ ਨੇ 31 ਦਸੰਬਰ 2020 ਤੱਕ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਜ਼ਿਲ੍ਹੇ ਦੇ ਸਾਰੇ ਸ਼ਹਿਰਾਂ ਅਤੇ ਕਸਬਿਆਂ ਵਿਚ ਕਰਫਿਊ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ।

ਇਸ ਤੋਂ ਪਹਿਲਾਂ ਰਾਤ ਦਾ ਕਰਫਿਊ 15 ਦਸੰਬਰ ਤੱਕ ਲਾਇਆ ਗਿਆ ਸੀ ਜਿਸ ਨੂੰ 31 ਦਸੰਬਰ 2020 ਤੱਕ ਵਧਾਉਣ ਦੇ ਹੁਕਮ ਜਾਰੀ ਕੀਤੇ ਹਨ। ਜ਼ਿਲ੍ਹਾ ਮੈਜਿਸਟਰੇਟ ਨੇ ਅੰਦਰੂਨੀ ਇਕੱਤਰਤਾ 100 ਵਿਅਕਤੀਆਂ ਤੱਕ ਅਤੇ 250 ਵਿਅਕਤੀਆਂ ਤੱਕ ਦੀ ਬਾਹਰੀ ਇਕੱਤਰਤਾ ਰੱਖਣ ਦੇ ਹੁਕਮ ਦਿੱਤੇ ਹਨ। ਉਨ੍ਹਾਂ ਕਿਹਾ ਕਿ ਹੋਟਲ, ਪ੍ਰਾੳਣਚਾਰੀ ਸੇਵਾਵਾਂ, ਰੈਸਟੋਰੈਂਟ ਤੇ ਮੈਰਿਜ ਪੈਲੇਸ,  ਸ਼ੋਪਿੰਗ ਮਾਲਸ, ਮਲਟੀਪਲੈਕਸ ਸਮੇਤ ਰੈਸਟੋਰੈਂਟ ਤੇ ਹੋਟਲ ਰਾਤ 9:30 ਵਜੇ ਤੱਕ ਬੰਦ ਕਰਨੇ ਯਕੀਨੀ ਬਣਾਏ ਜਾਣ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.