ਘਬਰਾਹਟ ਨਹੀਂ, ਚੌਕਸੀ ਦੀ ਲੋੜ

0
12

ਘਬਰਾਹਟ ਨਹੀਂ, ਚੌਕਸੀ ਦੀ ਲੋੜ

ਇੰਗਲੈਂਡ ’ਚ ਕੋਰੋਨਾ ਦੇ ਫੈਲੇ ਨਵੇਂ ਸਟਰੇਨ (ਰੂਪ) ਦੇ ਮਾਮਲੇ ਭਾਰਤ ’ਚ ਆਉਣ ਨਾਲ ਕੇਂਦਰ ਤੇ ਸੂਬਾ ਸਰਕਾਰਾਂ ਚੌਕਸ ਹੋ ਗਈਆਂ ਹਨ ਕੋਰੋਨਾ ’ਚ ਸਭ ਤੋਂ ਵੱਧ ਕੇਸਾਂ ਵਾਲੇ ਸੂਬੇ ਮਹਾਂਰਾਸ਼ਟਰ ਦੀ ਸਰਕਾਰ ਨੇ 31 ਜਨਵਰੀ ਤੱਕ ਲਾਕਡਾਊਨ ਵਧਾਉਣ ਦਾ ਫੈਸਲਾ ਲੈ ਲਿਆ ਹੈ ਇਸੇ ਤਰ੍ਹਾਂ ਕੇਂਦਰ ਸਰਕਾਰ ਨੇ ਇੰਗਲੈਂਡ ਤੋਂ ਆਉਣ ਵਾਲੀਆਂ ਉਡਾਣਾਂ ’ਤੇ ਪਾਬੰਦੀ 7 ਜਨਵਰੀ ਤੱਕ ਵਧਾ ਦਿੱਤੀ ਹੈ ਅਜਿਹੀਆਂ ਖ਼ਬਰਾਂ ਨਾਲ ਆਮ ਜਨਤਾ ’ਚ ਘਬਰਾਹਟ ਹੈ ਪਰ ਤਸੱਲੀ ਵਾਲੀ ਗੱਲ ਇਹ ਹੈ ਕਿ ਭਾਰਤ ਸਰਕਾਰ ਦੇ ਵੈਕਸੀਨ ਵਿਗਿਆਨਕ ਸਲਾਹਕਾਰ ਵਿਜੈ ਰਾਘਵਨ ਦਾ ਦਾਅਵਾ ਕਿ ਦੇਸ਼ ਅੰਦਰ ਵਿਕਸਿਤ ਕੀਤੀ ਗਈ

ਨਵੀਂ ਵੈਕਸੀਨ ਕੋਰੋਨਾ ਦੇ ਨਵੇਂ ਸਟਰੇਨ ਲਈ ਵੀ ਅਸਰਦਾਰ ਹੋਵੇਗੀ ਇਹ ਵੀ ਗੱਲ ਤਸੱਲੀ ਵਾਲੀ ਹੈ ਕਿ ਇੰਗਲੈਂਡ ’ਚ ਫਾਈਜਰ ਤੋਂ ਬਾਅਦ ਆਕਸਫੋਰਡ ਦੀ ਕੋਵਸ਼ੀਲਡ ਨੂੰ ਵੀ ਮਨਜ਼ੂਰੀ ਮਿਲ ਗਈ ਹੈ ਤੇ ਭਾਰਤ ਅੰਦਰ ਵੀ ਇਸ ਨੂੰ ਮਨਜ਼ੂਰੀ ਛੇਤੀ ਮਿਲਣ ਦੇ ਆਸਾਰ ਹਨ ਇਸ ਲਈ ਆਮ ਜਨਤਾ ਨੂੰ ਘਬਰਾਉਣ ਦੀ ਬਜਾਇ ਸੁਚੇਤ ਰਹਿਣ ਦੀ ਜ਼ਰੂਰਤ ਹੈ ਵੈਕਸੀਨ ਲਈ ਹੁਣ ਸਾਲ-ਦੋ ਸਾਲ ਉਡੀਕ ਨਹੀਂ ਕਰਨੀ ਪੈਣੀ

ਸਰਕਾਰ ਨੇ ਵੈਕਸੀਨ ਡਰਾਈ ਰਨ ਦੀ ਰਿਹਰਸਲ ਵੀ ਕਰ ਲਈ ਹੈ ਉਂਜ ਵੀ ਸਰਕਾਰ ਦੀ ਚੌਕਸੀ ਤੇ ਆਮ ਜਨਤਾ ਦੀ ਜਾਗਰੂਕਤਾ ਕਾਰਨ ਸਾਡੇ ਦੇਸ਼ ’ਚ ਕੋਰੋਨਾ ਦੀ ਮਾਰ ਕਈ ਵਿਕਸਿਤ ਦੇਸ਼ਾਂ ਨਾਲੋਂ ਕਿਤੇ ਘੱਟ ਹੈ ਇਸ ਲਈ ਜੇਕਰ ਲੋਕ ਵੈਕਸੀਨ ਆਉਣ ਤੱਕ ਸਾਵਧਾਨੀ ਵਰਤ ਲੈਣ ਤਾਂ ਇੰਗਲੈਂਡ ਵਾਲਾ ਖ਼ਤਰਾ ਹੀ ਟਲ ਸਕਦਾ ਹੈ ਜਦੋਂ ਤੱਕ ਵੈਕਸੀਨ ਨਹੀਂ ਆਉਂਦੀ ਉਦੋਂ ਤੱਕ ਮਾਸਕ ਨੂੰ ਹੀ ਵੈਕਸੀਨ ਸਮਝਿਆ ਜਾਵੇ ਆਪਸੀ ਦੂਰੀ, ਹੱਥ ਧੋਣ ਤੇ ਸੈਨੇਟਾਈਜ਼ਰ ਦੀਆਂ ਹਦਾਇਤਾਂ ਦਾ ਪਾਲਣ ਵੀ ਪੂਰੀ ਤਰ੍ਹਾਂ ਕੀਤਾ ਜਾਵੇ ਭੀੜ ’ਚ ਜਾਣ ਤੋਂ ਬਚਣਾ ਚਾਹੀਦਾ ਹੈ

ਦਰਅਸਲ ਕਿਸੇ ਵੀ ਨਵੇਂ ਸੰਕਟ ਦੇ ਸ਼ੁਰੂਆਤੀ ਦੌਰ ’ਚ ਅਫ਼ਵਾਹਾਂ ਤੇ ਘਬਰਾਹਟ ਦਾ ਜ਼ੋਰ ਹੁੰਦਾ ਹੈ ਇਸ ਸਾਲ ਫ਼ਰਵਰੀ ਤੋਂ ਲੈ ਕੇ ਜੂਨ ਤੱਕ ਅਫ਼ਵਾਹਾਂ ਦਾ ਜ਼ੋਰ ਇੰਨਾ ਜ਼ਿਆਦਾ ਸੀ ਕਿ ਲੋਕਾਂ ਨੇ ਟੈਸਟ ਕਰਾਉਣ ਤੇ ਇਕਾਂਤਵਾਸ ’ਚ ਜਾਣ ਨੂੰ ਹੀ ਹਊਆ ਬਣਾਈ ਰੱਖਿਆ ਹਸਪਤਾਲਾਂ ’ਚ ਦਾਖ਼ਲ ਮਰੀਜਾਂ ਦੇ ਡਾਕਟਰਾਂ ਦੁਆਰਾ ਅੰਗ ਕੱਢ ਕੇ ਵੇਚਣ ਦੀਆਂ ਅਫ਼ਵਾਹਾਂ ਕਾਰਨ ਡਾਕਟਰੀ ਟੀਮਾਂ ਨੂੰ ਪ੍ਰੇਸ਼ਾਨੀ ਆਈ ਕਈ ਥਾਵਾਂ ’ਤੇ ਡਾਕਟਰੀ ਟੀਮਾਂ ’ਤੇ ਹਮਲੇ ਹੋਏ ਤੇ ਉਨ੍ਹਾਂ ਨੂੰ ਬੰਦੀ ਵੀ ਬਣਾਇਆ ਇਸ ਲਈ ਹੁਣ ਵੀ ਜ਼ਰੂਰੀ ਹੈ ਕਿ ਸਰਕਾਰਾਂ ਲੋਕਾਂ ਨੂੰ ਇੰਗਲੈਂਡ ਵਾਲੇ ਕੋਰੋਨਾ ਸਟਰੇਨ ਸਬੰਧੀ ਸਮੇਂ ਸਿਰ ਜਾਗਰੂਕ ਕਰਨ ਤਾਂ ਕਿ ਲੋਕ ਬਿਨਾਂ ਕਿਸੇ ਭੈਅ ਤੋਂ ਸਾਵਧਾਨੀ ਵਰਤਣ ਸਮਾਜ ਸੇਵੀ ਸੰਸਥਾਵਾਂ ਦਾ ਇਸ ਮਾਮਲੇ ’ਚ ਸਹਿਯੋਗ ਲਿਆ ਜਾਣਾ ਚਾਹੀਦਾ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.