ਨਹੀਂ ਕਰਵਾਇਆ ਕੋਈ ਸਮਝੌਤਾ, ਝੂਠਾ ਐ ਹਰਬੰਸ ਜਲਾਲ : ਅਕਸ਼ੈ

0
516
Inquiry, Akshay, Confession, Photo Sessions

ਸਪੈਸ਼ਲ ਜਾਂਚ ਟੀਮ ਅੱਗੇ ਪੇਸ਼ ਹੋਏ ਅਕਸ਼ੈ ਕੁਮਾਰ, 30 ਮਿੰਟ ਹੋਏ ਸੁਆਲ

ਕਿਹਾ, ਸੁਖਬੀਰ ਬਾਦਲ ਨੂੰ ਨਹੀਂ ਮਿਲਿਆ ਕਦੇ ਵੀ ਪੰਜਾਬ ਤੋਂ ਬਾਹਰ,

ਕਿਹਾ, ਡੇਰਾ ਸੱਚਾ ਸੌਦਾ ਦੇ ਗੁਰੂ ਜੀ ਨਾਲ ਜਿੰਦਗੀ ਵਿੱਚ ਨਹੀਂ ਹੋਈ ਮੁਲਾਕਾਤ

ਅਸ਼ਵਨੀ ਚਾਵਲਾ, ਚੰਡੀਗੜ੍ਹ

ਪੰਜਾਬ ਦੇ ਕਿਸੇ ਵੀ ਮਾਮਲੇ ਵਿੱਚ ਸੁਖਬੀਰ ਬਾਦਲ ਜਾਂ ਫਿਰ ਡੇਰਾ ਸੱਚਾ ਸੌਦਾ ਵਿਚਕਾਰ ਕੋਈ ਵੀ ਸਮਝੌਤਾ ਕਰਵਾਉਣ ਤਾਂ ਦੂਰ ਦੀ ਗੱਲ ਉਹ ਇਸ ਮਾਮਲੇ ਬਾਰੇ ਜਾਣਦੇ ਹੀ ਨਹੀਂ ਹਨ। ਪੰਜਾਬ ਤੋਂ ਬਾਹਰ ਕਦੇ ਵੀ ਸੁਖਬੀਰ ਬਾਦਲ ਨਾਲ ਮੁਲਾਕਾਤ ਨਹੀਂ ਹੋਈ, ਜਦੋਂ ਕਿ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਉਹ ਜਿੰਦਗੀ ਵਿੱਚ ਕਦੇ ਵੀ ਨਹੀਂ ਮਿਲੇ ਹਨ ਪਰ ਫਿਰ ਵੀ ਉਨ੍ਹਾਂ ਖ਼ਿਲਾਫ਼ ਝੂਠਾ ਪ੍ਰਚਾਰ ਕਰਦੇ ਹੋਏ ਇਹ ਕਿਹਾ ਗਿਆ ਉਨ੍ਹਾਂ ਨੇ ਕੋਈ ਸਮਝੌਤਾ ਕਰਵਾਇਆ ਹੈ। ਇਸ ਤੋਂ ਪਹਿਲਾਂ ਵੀ ਉਹ ਕਈ ਵਾਰ ਇਸ ਸਬੰਧੀ ਸਪੱਸ਼ਟੀਕਰਨ ਦੇ ਚੁੱਕੇ ਹਨ। ਇੱਕ ਰਿਪੋਰਟ ਵਿੱਚ ਗਵਾਹ ਦੇ ਤੌਰ ‘ਤੇ ਭੁਗਤ ਰਿਹਾ ਸਾਬਕਾ ਵਿਧਾਇਕ ਹਰਬੰਸ ਜਲਾਲ ਕੋਰਾ ਝੂਠ ਬੋਲ ਰਿਹਾ ਹੈ।

ਇਹ ਬਿਆਨ ਅਭਿਨੇਤਾ ਅਕਸ਼ੈ ਕੁਮਾਰ ਨੇ ਚੰਡੀਗੜ੍ਹ ਵਿਖੇ ਪੰਜਾਬ ਪੁਲਿਸ ਸਪੈਸ਼ਲ ਜਾਂਚ ਟੀਮ ਅੱਗੇ ਪੇਸ਼ ਹੁੰਦੇ ਹੋਏ ਦਰਜ਼ ਕਰਵਾਏ ਹਨ। ਅਕਸ਼ੈ ਕੁਮਾਰ ਨੇ ਪਹਿਲਾਂ 2:30 ਵਜੇ ਆਉਣਾ ਸੀ ਪਰ ਸਮੇਂ ਵਿੱਚ ਫੇਰ ਬਦਲ ਕਰਦੇ ਹੋਏ ਉਹ ਚੰਡੀਗੜ ਹਵਾਈ ਅੱਡੇ ‘ਤੇ ਸਵੇਰੇ 8:30 ‘ਤੇ ਹੀ ਪੁੱਜ ਗਏ, ਜਿਸ ਤੋਂ ਬਾਅਦ ਉਹ 9:30 ‘ਤੇ ਪੁਲਿਸ ਹੈੱਡਕੁਆਟਰ ਵਿਖੇ ਪੁੱਜਦੇ ਹੋਏ ਜਾਂਚ ਵਿੱਚ ਸ਼ਾਮਲ ਹੋਏ। ਇਸ ਦੌਰਾਨ ਉਨਾਂ ਨੇ ਲਗਭਗ 30 ਮਿੰਟ ਸਪੈਸ਼ਲ ਜਾਂਚ ਟੀਮ ਦੇ ਸੁਆਲਾਂ ਦਾ ਜੁਆਬ ਦਿੱਤਾ, ਜਦੋਂ ਕਿ ਲਗਭਗ ਪੌਣੇ 2 ਘੰਟੇ ਉਹ ਪੁਲਿਸ ਹੈੱਡਕੁਆਟਰ ਵਿਖੇ ਰਹੇ ਸਨ। ਅਕਸੈ ਕੁਮਾਰ ਨਾਲ ਉਨਾਂ ਦਾ ਵਕੀਲ ਸੰਤ ਪਾਲ ਸੰਧੂ ਵੀ ਮੌਕੇ ‘ਤੇ ਮੌਜੂਦ ਸੀ।

ਅਕਸੈ ਕੁਮਾਰ ਜਾਂਚ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕੀਤੇ ਬਿਨਾਂ ਹੀ ਵਾਪਸ ਮੁੰਬਈ ਚਲੇ ਗਏ, ਜਿਸ ਤੋਂ ਬਾਅਦ ਉਨਾਂ ਦੇ ਵਕੀਲ ਸੰਤਪਾਲ ਸੰਧੂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਕਸੈ ਕੁਮਾਰ ਨੇ ਜਾਂਚ ਟੀਮ ਦੇ ਸਾਰੇ ਸੁਆਲਾਂ ਦਾ ਦਿੱਤਾ ਗਿਆ ਅਤੇ ਉਹ ਤਾਂ ਗਵਾਹ ਦੇ ਤੌਰ ‘ਤੇ ਆਏ ਸਨ ਪਰ ਮੀਡੀਆ ਵਲੋਂ ਉਨਾਂ ਨੂੰ ਦੋਸ਼ੀ ਦੇ ਤੌਰ ‘ਤੇ ਦਿਖਾਇਆ ਜਾ ਰਿਹਾ ਹੈ।
ਅਕਸੈ ਕੁਮਾਰ ਨੇ ਜਾਂਚ ਟੀਮ ਅੱਗੇ ਦੱਸਿਆ ਕਿ ਉਹ ਪੰਜਾਬ ਵਿੱਚ ਸੁਖਬੀਰ ਬਾਦਲ ਨੂੰ 2011 ਵਿੱਚ ਕਬੱਡੀ ਕੱਪ ਦੌਰਾਨ ਮਿਲੇ ਸਨ, ਜਿਸ ਤੋਂ ਬਾਅਦ ਕੁਝ ਹੋਰ ਪ੍ਰੋਗਰਾਮਾਂ ਦੌਰਾਨ ਸੁਖਬੀਰ ਬਾਦਲ ਨਾਲ ਪੰਜਾਬ ਵਿੱਚ ਹੀ ਉਨਾਂ ਦੀ ਮੁਲਾਕਾਤ ਹੋਈ ਸੀ। ਪੰਜਾਬ ਤੋਂ ਬਾਹਰ ਉਹ ਕਦੇ ਵੀ ਸੁਖਬੀਰ ਬਾਦਲ ਨੂੰ ਨਹੀਂ ਮਿਲੇ ਸਨ।

ਅਕਸੈ ਕੁਮਾਰ ਨੇ ਇਥੇ ਜਾਂਚ ਟੀਮ ਨੂੰ ਦੱਸਿਆ ਕਿ ਸੰਤ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਉਹ ਕਦੇ ਵੀ ਨਹੀਂ ਮਿਲੇ ਹਨ ਪਰ ਗੁਰੂ ਜੀ ਇੱਕ ਵਾਰ ਜੁਹੂ ਵਿਖੇ ਰਹਿਣ ਲਈ ਆਏ ਸਨ, ਜਿਥੇ  ਉਨਾਂ ਕੋਲ ਮਿਲਣ ਲਈ ਆਉਣ ਵਾਲੇ ਲੋਕਾਂ ਦੀ ਗਿਣਤੀ ਜਿਆਦਾ ਹੋਣ ਦੇ ਕਾਰਨ ਉਨਾਂ ਦੀ ਪਤਨੀ ਟਵਿਕੰਲ ਖੰਨਾ ਨੇ ਇੱਕ ਟਵੀਟ ਕੀਤਾ ਸੀ, ਜਿਸ ਨੂੰ ਕਿ ਗਲਤ ਲੈਂਦੇ ਹੋਏ ਕਿਹਾ ਗਿਆ ਉਨਾਂ ਦਾ ਪਰਿਵਾਰ ਗੁਰੂ ਜੀ ਨੂੰ ਮਿਲਿਆ ਸੀ, ਇਹ ਬਿਲਕੁਲ ਬੇਬੁਨਿਆਦ ਗੱਲ ਹੈ| ਅਕਸ਼ੈ ਕੁਮਾਰ ਨੇ ਇਥੇ ਹੀ ਕਿਹਾ ਕਿ ਉਹ ਪਹਿਲਾਂ ਹੀ ਚੁਨੌਤੀ ਦੇ ਚੁੱਕੇ ਹਨ ਕਿ ਉਨਾਂ ਨੇ ਕੋਈ ਮੀਟਿੰਗ ਨਹੀਂ ਕਰਵਾਈ ਹੈ, ਇਸ ਸਬੰਧੀ ਕੋਈ ਵੀ ਸਬੂਤ ਪੇਸ਼ ਕਰਨਾ ਦਾ ਦੂਰ ਸਾਬਤ ਹੀ ਨਹੀਂ ਕਰ ਸਕਦਾ ਹੈ। ਅਕਸੈ ਕੁਮਾਰ ਨੇ ਇਥੇ ਸਾਬਕਾ ਵਿਧਾਇਕ ਹਰਬੰਸ ਜਲਾਲ ਨੂੰ ਝੂਠਾ ਕਰਾਰ ਦੇ ਦਿੱਤਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।