ਤਿੰਨ ਲੱਖ ਤੋਂ ਵੱਧ ਦੀ ਰਕਮ ਵੀ ਨਾ ਡੁਲਾ ਸਕੀ ਡੇਰਾ ਸ਼ਰਧਾਲੂ ਦਾ ਇਮਾਨ

0
16

ਤਿੰਨ ਲੱਖ ਤੋਂ ਵੱਧ ਦੀ ਰਕਮ ਵੀ ਨਾ ਡੁਲਾ ਸਕੀ ਡੇਰਾ ਸ਼ਰਧਾਲੂ ਦਾ ਇਮਾਨ

ਅਰਨੀਵਾਲਾ, (ਸੱਚ ਕਹੂੰ ਨਿਊਜ਼) ਜ਼ਿਲ੍ਹਾ ਫ਼ਾਜ਼ਿਲਕਾ ’ਚ ਪੈਂਦੇ ਬਲਾਕ ਅਰਨੀਵਾਲਾ ਦੇ ਇੱਕ ਡੇਰਾ ਸ਼ਰਧਾਲੂ ਸੰਦੀਪ ਇੰਸਾਂ ਦੇ ਬੈਂਕ ਖਾਤੇ ਵਿੱਚ ਭਾਰਤੀ ਸਟੇਟ ਬੈਂਕ ਆਫ਼ ਇੰਡੀਆ ਦੇ ਮੁਲਾਜ਼ਮਾਂ ਵੱਲੋਂ ਗਲਤੀ ਨਾਲ ਸੱਤ ਲੱਖ ਤਿੰਨ ਹਜ਼ਾਰ ਇੱਕ ਸੌ ਪੰਜ ਰੁਪਏ ਅਕਾਊਂਟ ਵਿੱਚ ਪਾਏ ਗਏ ਸਨ ਜਿਸ ’ਤੇ ਡੇਰਾ ਸ਼ਰਧਾਲੂ ਸੰਦੀਪ ਇੰਸਾਂ (ਕਾਲੂ) ਦਾ ਇਹ ਪੈਸੇ ਈਮਾਨ ਨਹੀਂ ਡੁਲਾ ਸਕੇ ਇਸ ਦਾ ਸਿਹਰਾ ਜਾਂਦਾ ਹੈ ਡੇਰਾ ਸੱਚਾ ਸੌਦਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ਨੂੰ ਇਸ ਸਬੰਧੀ ਸੰਦੀਪ ਇੰਸਾਂ (ਕਾਲੂ) ਨੇ ਭਾਰਤੀ ਸਟੇਟ ਬੈਂਕ ਆਫ ਇੰਡੀਆ ਵਿੱਚ ਜਾ ਕੇ ਦੱਸਿਆ ਕਿ ਮੇਰੇ ਅਕਾਉਂਟ ਵਿੱਚ ਗ਼ਲਤੀ ਨਾਲ ਪੈਸੇ ਆਏ ਹਨ

ਜਿਸ ’ਤੇ ਬੈਂਕ ਮੁਲਾਜ਼ਮਾਂ ਨੇ ਇਹ ਸੁਣਦੇ ਹੀ ਧੰਨ ਧੰਨ ਕਹਿ ਉੱਠ ਉਨ੍ਹਾਂ ਕਿਹਾ ਕਿ ਅੱਜ ਵੀ ਇਨਸਾਨੀਅਤ ਜ਼ਿੰਦਾ ਹੈ ਇਸ ਮੌਕੇ ਬੈਂਕ ਮੈਨੇਜ਼ਰ ਵੱਲੋਂ ਅਤੇ ਸਮੂਹ ਮੁਲਾਜ਼ਮਾਂ ਵੱਲੋਂ ਡੇਰਾ ਸ਼ਰਧਾਲੂ ਸੰਦੀਪ ਇੰਸਾਂ ਦਾ ਧੰਨਵਾਦ ਕੀਤਾ ਤੇ ਸ਼ਲਾਘਾ ਕੀਤੀ ਉਨ੍ਹਾਂ ਕਿਹਾ ਕਿ ਧੰਨ ਹਨ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਜਿਨ੍ਹਾਂ ਨੇ ਸ਼ਰਧਾਲੂਆਂ ਨੂੰ ਅਜਿਹੀ ਨੇਕ ਪ੍ਰੇਰਨਾ ਦਿੱਤੀ ਹੈ ਤੇ ਪੂਜਨੀਕ ਗੁਰੂ ਜੀ ਦਾ ਧੰਨਵਾਦ ਕੀਤਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.