ਹੁਣ ਸਟੇਡੀਅਮਾਂ ’ਚ 12 ਸਾਲ ਤੋਂ ਉੱਪਰ ਦੇ ਖਿਡਾਰੀਆਂ ਨੂੰ ਮਿਲੇਗੀ ਟੇ੍ਰਨਿੰਗ

0
29

ਕੋਰੋਨਾ ਕਾਲ ’ਚ ਖਿਡਾਰੀਆਂ ਨੂੰ ਟੇ੍ਰਨਿੰਗ ਦੇਣ ਲਈ ਖੇਡ ਵਿਭਾਗ ਨੇ ਜਾਰੀ ਕੀਤੀਆਂ ਨਵੀਂਆਂ ਸੇਧਾਂ

  • ਦਸ-ਦਸ ਖਿਡਾਰੀਆਂ ਦੇ ਗਰੁੱਪ ਬਣਾ ਕੇ ਦਿੱਤੀ ਜਾਵੇਗੀ ਟੇ੍ਰਨਿੰਗ

ਸੁਨੀਲ ਵਰਮਾ, ਸਰਸਾ। ਕੋਰੋਨਾ ਕਾਲ ’ਚ ਖਿਡਾਰੀਆਂ ਨੂੰ ਟੇ੍ਰਨਿੰਗ ਦੇਣ ਲਈ ਖੇਡ ਵਿਭਾਗ ਨੇ ਨਵੀਂ ਸੇਧਾਂ ਜਾਰੀ ਕੀਤੀਆਂ ਹਨ। ਇਸ ਤਹਿਤ ਫਿਲਹਾਲ 12 ਸਾਲ ਤੋਂ ਘੱਟ ਉਮਰ ਦੇ ਖਿਡਾਰੀਆਂ ਨੂੰ ਟੇ੍ਰਨਿੰਗ ਦੇਣ ’ਤੇ ਰੋਕ ਲਾਈ ਗਈ ਹੈ। ਇਸ ਤੋਂ ਇਲਾਵਾ ਵੱਡੇ ਖਿਡਾਰੀਆਂ ਨੂੰ ਇਕੱਠਿਆਂ ਖੇਡਾਂ ਦੀ ਟੇ੍ਰਨਿੰਗ ਨਹੀਂ ਦਿੱਤੀ ਜਾਵੇਗੀ। ਖੇਡ ਸਟੇਡੀਅਮ ’ਚ ਖਿਡਾਰੀਆਂ ਨੂੰ ਦਸ-ਦਸ ਦਾ ਗਰੁੱਪ ਬਣਾ ਕੇ ਟੇ੍ਰਨਿੰਗ ਦਿੱਤੀ ਜਾਵੇਗੀ। ਉਕਤ ਨਿਰਦੇਸ਼ ਬੀਤੇ ਦਿਨੀਂ ਸੂਬੇ ਦੇ ਖੇਡ ਮੰਤਰੀ ਸੰਦੀਪ ਸਿੰਘ ਅਤੇ ਖੇਡ ਵਿਭਾਗ ਦੇ ਡਾਇਰੈਕਟਰ ਡਾ. ਐਸਐਸ ਫੂਲੀਆ ਨੇ ਸੂਬੇ ਦੇ ਸਾਰੇ ਜ਼ਿਲ੍ਹਾ ਖੇਡ ਅਧਿਕਾਰੀਆਂ ਨੂੰ ਵੈਬੀਨਾਰ ਦੌਰਾਨ ਸੰਬੋਧਨ ਕਰਦੇ ਹੋਏ ਦਿੱਤੇ।

ਸਰੀਰਕ ਦੂਰੀ ਦਾ ਰੱਖਣਾ ਪਵੇਗਾ ਧਿਆਨ

ਖੇਡ ਸਟੇਡੀਅਮ ’ਚ ਖਿਡਾਰੀਆਂ ਨੂੰ ਖੇਡ ਕੋਚ ਟੇ੍ਰਨਿੰਗ ਦੇਣ ਦਾ ਕੰਮ ਕਰ ਰਹੇ ਹਨ। ਕੋਰੋਨਾ ਸੰਕਰਮਣ ਸਬੰਧੀ ਖਿਡਾਰੀਆਂ ਨੂੰ ਟੇ੍ਰਨਿੰਗ ਦਿੰਦੇ ਸਮੇਂ ਵਿਸ਼ੇਸ਼ ਸਾਵਧਾਨੀ ਵਰਤੀ ਜਾਵੇਗੀ। ਖੇਡ ਸਟੇਡੀਅਮ ’ਚ ਖਿਡਾਰੀਆਂ ਨੂੰ ਦਸ-ਦਸ ਦੇ ਗਰੁੱਪ ਬਣਾਏ ਜਾਣਗੇ। ਇਸ ਹਿਸਾਬ ਨਾਲ ਹੀ ਖਿਡਾਰੀਆਂ ਨੂੰ ਟੇ੍ਰਨਿੰਗ ਦਿੱਤੀ ਜਾਵੇਗੀ। ਖਿਡਾਰੀਆਂ ਨੂੰ ਟੇ੍ਰਨਿੰਗ ਦਿੰਦੇ ਸਮੇਂ ਸਰੀਰਕ ਦੂਰੀ ਦਾ ਧਿਆਨ ਰੱਖਣਾ ਪਵੇਗਾ। ਇਸ ਦੇ ਨਾਲ ਮਾਸਕ ਦੀ ਵੀ ਵਰਤੋਂ ਕਰਨੀ ਪਵੇਗੀ।

12 ਸਾਲ ਤੋਂ ਘੱਟ ਉਮਰ ਦੇ ਖਿਡਾਰੀਆਂ ’ਤੇ ਰੋਕ

ਖੇਡ ਸਟੇਡੀਅਮ ’ਚ 12 ਸਾਲ ਤੋਂ ਉੱਪਰ ਦੇ ਖਿਡਾਰੀਆਂ ਨੂੰ ਹੀ ਟੇ੍ਰਨਿੰਗ ਦਿੱਤੀ ਜਾਵੇਗੀ। ਇਸ ਤੋਂ ਘੱਟ ਉਮਰ ਦੇ ਖਿਡਾਰੀਆਂ ਨੂੰ ਟੇ੍ਰਨਿੰਗ ਦੇਣ ’ਤੇ ਰੋਕ ਲਾ ਦਿੱਤੀ। ਸਟੇਡੀਅਮ ’ਚ ਕੋਰੋਨਾ ਸੰਕਰਮਣ ਘੱਟ ਹੋਣ ’ਤੇ ਹੀ ਘੱਟ ਉਮਰ ਦੇ ਖਿਡਾਰੀਆਂ ਨੂੰ ਸੱਦ ਕੇ ਟੇ੍ਰਨਿੰਗ ਦਿੱਤੀ ਜਾਵੇਗੀ।

ਜ਼ਿਲ੍ਹਾ ਖੇਡ ਅਧਿਕਾਰੀ ਨੇ ਸੰਭਾਲਿਆ ਕਾਰਜਭਾਰ

ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ’ਚ ਜ਼ਿਲ੍ਹਾ ਖੇਡ ਅਧਿਕਾਰੀ ਲਾਜਵੰਤੀ ਨੇ ਕਾਰਜਭਾਰ ਸੰਭਾਲ ਲਿਆ ਹੈ। ਇਸ ਤੋਂ ਪਹਿਲਾਂ ਲਾਜਵੰਤੀ ਰੋਹਤਕ ’ਚ ਨਿਯੁਕਤ ਸੀ। ਸਰਸਾ ਜ਼ਿਲ੍ਹੇ ’ਚ ਤਾਇਨਾਤ ਜ਼ਿਲ੍ਹਾ ਖੇਡ ਅਧਿਕਾਰੀ ਲਲਿਤਾ ਮਲਿਕ ਦਾ ਝੱਜਰ ਤਬਾਦਲਾ ਹੋਇਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।