ਨਰੇਗਾ ਵਰਕਰ ਫਰੰਟ ਪੰਜਾਬ ਨੇ ਕੀਤੀ ਨਵੇਂ ਅਹੁਦੇਦਾਰਾਂ ਦੀ ਚੋਣ

0
3

ਨਰੇਗਾ ਵਰਕਰ ਫਰੰਟ ਪੰਜਾਬ ਨੇ ਕੀਤੀ ਨਵੇਂ ਅਹੁਦੇਦਾਰਾਂ ਦੀ ਚੋਣ

ਪਟਿਆਲਾ, (ਨਰਿੰਦਰ ਸਿੰਘ ਬਠੋਈ)। ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਡਕਰ ਜੀ ਪਾਰਕ ਸਾਹਮਣੇ ਬੱਸ ਸਟੈਂਡ ਪਟਿਆਲਾ ਵਿਖੇ ਨਰੇਗਾ ਵਰਕਰ ਫਰੰਟ ਪੰਜਾਬ ਦੀ ਅਹਿਮ ਮੀਟਿੰਗ ਹੋਈ ਜਿਸ ਵਿੱਚ ਵਿਸ਼ੇਸ਼ ਤੌਰ ’ਤੇ ਰਾਸ਼ਟਰੀ ਪ੍ਰਧਾਨ ਰੇਸ਼ਮ ਸਿੰਘ ਕਾਹਲੋ ਪਹੁੰਚੇ।
ਇਸ ਮੌਕੇ ਮੀਟਿੰਗ ਦੌਰਾਨ ਫਰੰਟ ਦੇ ਮੁੱਖ ਅਹੁਦੇਦਾਰ ਪੰਜਾਬ ਪ੍ਰਧਾਨ ਅਜੈਬ ਸਿੰਘ ਬਠੋਈ, ਸੁਖਵਿੰਦਰ ਸਿੰਘ ਬਕਰਾਹਾ ਜਨਰਲ ਸਕੱਤਰ ਪੰਜਾਬ, ਬੀਬੀ ਕੁਲਵੰਤ ਕੌਰ ਨੈਸ਼ਨਲ ਸਕੱਤਰ ਅਤੇ ਹੋਰ ਵਿਸ਼ੇਸ਼ ਅਹੁੱਦੇਦਾਰਾਂ ਦੀ ਸਰਬਸੰਮਤੀ ਨਾਲ ਨਰੇਗਾ ਵਰਕਰ ਫਰੰਟ ਪੰਜਾਬ ਦਾ ਵਿਸਥਾਰ ਵਧਾਉਣ ਲਈ ਅਹੁਦੇਦਾਰ ਨਿਯੁਕਤ ਕੀਤੇ ਗਏ। ਜਿਨ੍ਹਾਂ ਵਿੱਚ ਹਰਦੀਪ ਸਿੰਘ ਧਾਲੀਵਾਲ ਨੂੰ ਵਾਈਸ ਪ੍ਰਧਾਨ ਪੰਜਾਬ, ਸ਼ੇਰੂ ਰਾਮ ਕਰਹਾਲੀ ਸਾਹਿਬ ਨੂੰ ਜਿਲ੍ਹਾ ਪ੍ਰਧਾਨ ਪਟਿਆਲਾ ਅਤੇ ਬੀਬੀ ਹਰਜੀਤ ਕੌਰ ਕਰਹਾਲੀ ਸਾਹਿਬ ਨੂੰ ਮੀਤ ਪ੍ਰਧਾਨ ਪਟਿਆਲਾ ਨਿਯੁਕਤ ਕੀਤਾ ਗਿਆ।

ਇਸ ਮੌਕੇ ਵਿਸ਼ੇਸ਼ ਤੌਰ ’ਤੇ ਨਰੇਗਾ ਵਰਕਰ ਫਰੰਟ ਪੰਜਾਬ ਵੱਲੋਂ ਵੀਰ ਅਰੁਣ ਧਾਲੀਵਾਲ ਜਿਲ੍ਹਾ ਪ੍ਰਧਾਨ ਪਟਿਆਲਾ ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ) ਭਾਰਤ ਦੀ ਸਮੁੱਚੀ ਟੀਮ ਵੀਰ ਜ਼ਸਵਿੰਦਰ ਬੋਬੀ ਸੰਯੁਕਤ ਮੰਤਰੀ ਅਤੇ ਮਹੇਸ਼ ਬਾਗੜੀ ਜਨਰਲ ਸਕੱਤਰ ਭਾਵਾਧਸ ਪਟਿਆਲਾ ਦਾ ਪਹੁੰਚਣ ’ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਸਮਸ਼ੇਰ ਸਿੰਘ ਨੂਰਖੇੜੀਆਂ ਜਨਰਲ ਸਕੱਤਰ ਪੰਜਾਬ ਰਾਸ਼ਟਰੀਆ ਵਾਲਮੀਕਿ ਸਭਾ, ਗੁਰਬਖਸ਼ ਸਿੰਘ, ਵਿਸ਼ਾਲ ਸਹੋਤਾ, ਗੁਰਦੀਪ ਸਿੰਘ ਪਾਂਧੀ, ਰਜਿੰਦਰ ਸਿੰਘ ਬਾਜਵਾ, ਜੀਤ ਸਿੰਘ ਸ਼ੇਰ ਮਾਜਰਾ, ਤਰਸ਼ੇਮ ਸਿੰਘ ਖਾਂਸੀਆ, ਲਛਮਣ ਸਿੰਘ ਗਿੱਲ ਸ਼ੇਰ ਮਾਜਰਾ, ਕਾਲਾ ਪਹਿਲਵਾਨ, ਜਸਵਿੰਦਰ ਬੋਬੀ, ਗੋਲਡੀ ਸਹੋਤਾ ਕੌਲੀ, ਪਿ੍ਰੰਥੀ ਸਿੰਘ ਸਹੋਤਾ ਬੋਹੜਪੁਰ, ਬੀਬੀ ਰਜਿੰਦਰ ਕੌਰ ਆਦਿ ਮੌਜੂਦ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.