ਓਲੰਪੀਅਨ ਸੁਮਿਤ ਸਾਂਗਵਾਨ ਨੇ ਕੱਢੀ ਟਰੈਕਟਰ ‘ਤੇ ਬਾਰਾਤ

0
36

ਓਲੰਪੀਅਨ ਸੁਮਿਤ ਸਾਂਗਵਾਨ ਨੇ ਕੱਢੀ ਟਰੈਕਟਰ ‘ਤੇ ਬਾਰਾਤ

ਕਰਨਾਲ। ਕੇਂਦਰੀ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰਨ ਵਾਲੇ ਕਿਸਾਨਾਂ ਨੂੰ ਅੰਤਰਰਾਸ਼ਟਰੀ ਮੁੱਕੇਬਾਜ਼ ਸੁਮਿਤ ਸਾਂਗਵਾਨ ਦਾ ਸਮਰਥਨ ਵੀ ਮਿਲਿਆ ਹੈ। ਓਲੰਪੀਅਨ ਸੁਮਿਤ ਸਾਂਗਵਾਨ, ਕਿਸਾਨਾਂ ਦਾ ਸਮਰਥਨ ਕਰਦੇ ਹੋਏ ਵੀਰਵਾਰ ਦੇਰ ਸ਼ਾਮ ਇਕ ਟਰੈਕਟਰ ‘ਤੇ ਬਾਰਾਤ ਲੈਕੇ ਲਾੜੀ ਦੇ ਘਰ ਪਹੁੰਚੇ। ਇਸ ਦੌਰਾਨ ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ ਵੀ ਉਨ੍ਹਾਂ ਨਾਲ ਨਜ਼ਰ ਆਏ। ਸੁਮਿਤ ਅਨੁਸਾਰ ਕਿਸਾਨਾਂ ਦੇ ਪਰਿਵਾਰ ਵਿਚੋਂ ਹੈ। ਅਜਿਹੀ ਸਥਿਤੀ ਵਿੱਚ ਉਨ੍ਹਾਂ ਦਾ ਫ਼ਰਜ਼ ਬਣਦਾ ਹੈ ਕਿ ਉਹ ਆਪਣੇ ਕਿਸਾਨੀ ਭਰਾਵਾਂ ਦਾ ਸਾਥ ਦੇਣ।

ਖੇਡ ਮੰਤਰੀ ਸੰਦੀਪ ਸਿੰਘ ਨੇ ਵੀ ਸੁਮਿਤ ਸਾਂਗਵਾਨ ਦੀ ਮੁਹਿੰਮ ਦੀ ਸ਼ਲਾਘਾ ਕੀਤੀ। ਸੁਮਿਤ ਨੇ ਕਿਹਾ ਕਿ ਉਹ ਵਿਆਹ ਵਿੱਚ ਸ਼ਗਨ ਵਜੋਂ ਪ੍ਰਾਪਤ ਹੋਈ ਰਕਮ ਨੂੰ ਕਿਸਾਨ ਅੰਦੋਲਨ ਵਿੱਚ ਦਾਨ ਕਰੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.