ਪੰਜ ਪਿਸਤੌਲਾਂ ਸਣੇ ਇੱਕ ਕਾਬੂ

0
29

ਪੰਜ ਪਿਸਤੌਲਾਂ ਸਣੇ ਇੱਕ ਕਾਬੂ

ਸਰਸਾ। ਹਰਿਆਣਾ ਦੇ ਸਰਸਾ ਜ਼ਿਲ੍ਹੇ ’ਚ ਸੀ.ਆਈ.ਏ ਪੁਲਿਸ ਨੇ ਹਥਿਆਰਾਂ ਦਾ ਮਾਮਲਾ ਦਰਜ ਕਰਕੇ ਇਕ ਮੁਲਜ਼ਮ ਨੂੰ ਗਿ੍ਰਫ਼ਤਾਰ ਕੀਤਾ ਹੈ ਅਤੇ ਉਸਦੇ ਕਬਜ਼ੇ ਵਿਚੋਂ ਪੰਜ ਪਿਸਤੌਲ ਬਰਾਮਦ ਕੀਤੇ ਹਨ। ਸੀਆਈਏ ਸਰਸਾ ਦੇ ਇੰਚਾਰਜ ਇੰਸਪੈਕਟਰ ਨਰੇਸ਼ ਕੁਮਾਰ ਨੇ ਅੱਜ ਇਥੇ ਦੱਸਿਆ ਕਿ ਗਿ੍ਰਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਹਿਚਾਣ ਅਵਤਾਰ ਸਿੰਘ ਉਰਫ ਲਾਡੀ ਵਜੋਂ ਹੋਈ ਹੈ, ਜੋ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਹੜੂਵਾਲਾ ਦਾ ਵਸਨੀਕ ਹੈ। ਉਨ੍ਹਾਂ ਦੱਸਿਆ ਕਿ ਸੀਆਈਏ ਸਰਸਾ ਦੀ ਪੁਲਿਸ ਟੀਮ ਨੇ ਸਹਾਇਕ ਸਬ ਇੰਸਪੈਕਟਰ ਮਹਿੰਦਰ ਸਿੰਘ ਦੀ ਅਗਵਾਈ ਵਿੱਚ ਅਹਿਮ ਜਾਣਕਾਰੀ ਦੇ ਅਧਾਰ ’ਤੇ ਕਾਰਵਾਈ ਕਰਦਿਆਂ ਅਵਤਾਰ ਸਿੰਘ ਉਰਫ ਲਾਡੀ ਨੂੰ ਹਿਸਾਰ ਦੇ ਇੱਕ ਹੋਟਲ ਵਿੱਚੋਂ ਪੰਜ ਪਿਸਤੌਲ, ਇੱਕ ਕਾਰਤੂਸ ਤੇ 47 ਖਾਲੀ ਕਾਰਤੂਸਾਂ ਸਮੇਤ ਕਾਬੂ ਕੀਤਾ ਹੈ।

Two terrorists arrested with weapons and ammunition

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.