ਮੌਕਾ ਕਦੇ ਵੀ ਮਿਲ ਸਕਦੈ

0
20

ਮੌਕਾ ਕਦੇ ਵੀ ਮਿਲ ਸਕਦੈ

ਪੋਰਬੰਦਰ ਦੇ ਇੱਕ ਪੰਡਿਤ ਨੇ ਸਵਾਮੀ ਵਿਵੇਕਾਨੰਦ ਜੀ ਨੂੰ ਕਿਹਾ, ‘‘ਸਵਾਮੀ ਜੀ, ਇੱਥੇ ਭਾਰਤ ਵਿਚ ਤਾਂ ਅਨੇਕਾਂ ਪੰਡਿਤ ਹਨ, ਇੱਥੇ ਤੁਹਾਡੀ ਗੱਲ ਕੌਣ ਸੁਣੇਗਾ? ਤੁਸੀਂ ਵਿਦੇਸ਼ ਜਾਓ’’ ਕੁਝ ਚਿਰ ਬਾਅਦ ਸਵਾਮੀ ਵਿਵੇਕਾਨੰਦ ਜੀ ਅਮਰੀਕਾ ਚਲੇ ਗਏ ਕੁਝ ਦਿਨ ਘੁੰਮਣ ਤੋਂ ਬਾਅਦ ਉਨ੍ਹਾਂ ਦੀ ਜਮ੍ਹਾ ਪੂੰਜੀ ਖ਼ਤਮ ਹੋ ਗਈ ਇੱਕ ਵਿਅਕਤੀ ਨੇ ਉਨ੍ਹਾਂ ਨੂੰ ਬੋਸਟਨ ਜਾਣ ਦਾ ਕਿਰਾਇਆ ਦਿੱਤਾ ਅਤੇ ਵਿਸ਼ਵ ਧਰਮ ਸੰਮੇਲਨ ਦੇ ਇੱਕ ਮੈਂਬਰ ਦੇ ਨਾਂਅ ਚਿੱਠੀ ਵੀ ਦਿੱਤੀ ਉਹ ਚਿੱਠੀ ਰਾਹ ਵਿਚ ਜਾਂਦੀਆਂ ਉਨ੍ਹਾਂ?ਤੋਂ ਕਿਤੇ ਗੁਆਚ ਗਈ ਠੰਢ ਦੇ ਮਾਰੇ ਉਨ੍ਹਾਂ ਨੂੰ ਲੱਕੜ ਦੇ ਬਕਸੇ ਵਿਚ ਰਾਤ ਬਿਤਾਉਣੀ ਪਈ ਸਵੇਰੇ ਪੈਦਲ ਹੀ ਤੁਰ ਪਏ ਥੱਕ ਕੇ ਇੱਕ ਆਲੀਸ਼ਾਨ ਇਮਾਰਤ ਦੇ ਹੇਠਾਂ ਬੈਠ ਕੇ ਉਹ ਸੋਚਣ ਲੱਗੇ ਕਿ ਹੁਣ ਕੀ ਕਰਾਂ? ਚਿੱਠੀ ਵੀ ਗੁਆਚ ਗਈ ਧਰਮ ਸੰਮੇਲਨ ਵਿਚ ਦਾਖ਼ਲ ਕਿਵੇਂ ਹੋਵਾਂ?

ਆਖ਼ਰ ਈਸ਼ਵਰ ਨੇ ਉਨ੍ਹਾਂ ਦੀ ਸੁਣ ਲਈ ਉਸ ਇਮਾਰਤ ’ਚੋਂ ਇੱਕ ਔਰਤ ਉਸ ਦਿੱਬ ਮੁੱਖ ਮੰਡਲ ਵਾਲੇ ਸੰਨਿਆਸੀ ਨੂੰ ਇੱਕਟੱਕ ਦੇਖ ਰਹੀ ਸੀ ਉਨ੍ਹਾਂ ਸਵਾਮੀ ਜੀ ਨੂੰ ਉੱਪਰ ਸੱਦ ਲਿਆ ਉਹ ਸ੍ਰੀਮਤੀ ਐਚ. ਡਬਲਯੂ. ਹੈਲ ਸਨ ਉਨ੍ਹਾਂ ਦੀ ਪਹੁੰਚ ਵਿਸ਼ਵ ਧਰਮ ਸੰਮੇਲਨ ਦੇ ਮੈਂਬਰਾਂ ਤੱਕ ਸੀ ਬੱਸ, ਸਵਾਮੀ ਜੀ ਨੂੰ ਗੈਰ-ਰਸਮੀ ਰੂਪ ਨਾਲ ਹੀ ਸਹੀ ਸੰਮੇਲਨ ਵਿਚ ਅਗਵਾਈ ਦਾ ਮੌਕਾ ਮਿਲ ਗਿਆ ਇੱਥੋਂ ਪਤਾ ਲੱਗਦਾ ਹੈ?ਕਿ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ, ਸਫ਼ਲਤਾ ਦਾ ਮੌਕਾ ਕਦੇ ਵੀ ਮਿਲ ਸਕਦਾ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.