ਮਾਨਸਾ ਨੇੜੇ ਵੱਡੇ ਰੇਲ ਹਾਦਸੇ ਤੋਂ ਬਚੀ ਅਵਧ ਆਸਾਮ ਐਕਸਪ੍ਰੈਸ

0
48

ਦੋ ਫੁੱਟ ਟੁੱਟੀ ਪਈ ਸੀ ਰੇਲਵੇ ਲਾਈਨ

ਮਾਨਸਾ, (ਸੁਖਜੀਤ ਮਾਨ)। ਜ਼ਿਲ੍ਹੇ ਦੇ ਪਿੰਡ ਨਰਿੰਦਰਪੁਰਾ ਤੋਂ ਥੋੜ੍ਹਾ ਅੱਗੇ ਦਿਨ ਚੜ੍ਹਦਿਆਂ ਹੀ ਉਸ ਵੇਲੇ ਇੱਕ ਵੱਡਾ ਰੇਲ ਹਾਦਸਾ ਹੋਣ ਤੋਂ ਬਚਾਅ ਹੋ ਗਿਆ ਜਦੋਂ ਰੇਲ ਡਰਾਈਵਰ ਨੇ ਆਪਣੀ ਹੁਸ਼ਿਆਰੀ ਨਾਲ ਟੁੱਟੀ ਹੋਈ ਰੇਲਵੇ ਲਾਈਨ ‘ਤੇ ਵੀ ਗੱਡੀ ਨੂੰ ਸੰਭਾਲ ਲਿਆ ਇਹ ਗੱਡੀ ਅਸਾਮ ਦੇ ਡਿਬਰੂਗੜ੍ਹ ਤੋਂ ਚੱਲੀ ਸੀ ਜੋ ਰਾਜਸਥਾਨ ਦੇ ਲਾਲਗੜ੍ਹ ਵੱਲ ਜਾ ਰਹੀ ਸੀ।

Train Mansa

ਮੁੱਢਲੇ ਤੌਰ ‘ਤੇ ਹਾਸਿਲ ਹੋਏ ਵੇਰਵਿਆਂ ਮੁਤਾਬਿਕ ਡਿਬਰੂਗੜ੍ਹ ਤੋਂ ਚੱਲ ਹੋਈ ਅਵਧ ਅਸਾਮ ਐਕਸਪ੍ਰੈੱਸ (05909) ਜਦੋਂ ਪਿੰਡ ਨਰਿੰਦਰਪੁਰਾ ਸਟੇਸ਼ਨ ਤੋਂ ਡੇਢ ਕਿਲੋਮੀਟਰ ਅੱਗੇ ਪੁੱਜੀ ਤਾਂ ਜੋਦਰਾਰ ਝਟਕੇ ਮਹਿਸੂਸ ਹੋਣ ਲੱਗੇ ਡਰਾਈਵਰ ਨੇ ਖਤਰਾ ਵੇਖਦਿਆਂ ਉੱਥੇ ਹੀ ਗੱਡੀ ਰੋਕ ਦਿੱਤੀ ਤੇ ਜਦੋਂ ਹੇਠਾਂ ਉੱਤਰਕੇ ਵੇਖਿਆ ਤਾਂ ਰੇਲਵੇ ਲਾਈਨ ਟੁੱਟੀ ਹੋਈ ਸੀ। ਰੇਲਵੇ ਪੁਲੀਸ ਅਤੇ ਸਥਾਨਕ ਪੁਲੀਸ ਦੀ ਟੀਮ ਨੇ ਵੀ ਮੌਕੇ ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਰੇਲਵੇ ਦੇ ਟੈਕਨੀਕਲ ਸਟਾਫ ਦੀ ਟੀਮ ਵੱਲੋਂ ਮੌਕੇ ਤੇ ਪੁੱਜਕੇ ਰੇਲਵੇ ਲਾਈਨ ਦੀ ਮੁਰੰਮਤ ਕੀਤੀ ਗਈ ਜਿਸ ਤੋਂ ਬਾਅਦ ਕਰੀਬ 4 ਘੰਟਿਆਂ ਬਾਅਦ ਗੱਡੀ ਨੂੰ ਅਗਲੇ ਸਫ਼ਰ ਲਈ ਰਵਾਨਾ ਕਰ ਦਿੱਤਾ ਗਿਆ। ਰੇਲਵੇ ਲਾਈਨ ਦੇ ਟੁੱਟਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗਿਆ ਜਿਸਦੀ ਜਾਂਚ ਕੀਤੀ ਜਾ ਰਹੀ ਹੈ ਰੇਲਵੇ ਦੇ ਟੈਕਨੀਕਲ ਅਧਿਕਾਰੀ ਵਰਿੰਦਰ ਨੇ ਦੱਸਿਆ ਕਿ ਰੇਲਵੇ ਲਾਈਨ ਟੁੱਟ ਗਈ ਸੀ ਪਰ ਡਰਾਈਵਰ ਨੇ ਆਪਣੀ ਸੂਝਬੂਝ ਦਿਖਾਉਂਦਿਆਂ ਗੱਡੀ ਰੋਕ ਲਈ ਜਿਸ ਕਾਰਨ ਕਿਸੇ ਹਾਦਸੇ ਤੋਂ ਬਚਾਅ ਹੋ ਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.