ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ‘ਯਾਦ-ਏ-ਮੁਰਸ਼ਿਦ’ 29ਵਾਂ ਮੁਫ਼ਤ ਅੱਖਾਂ ਦਾ ਕੈਂਪ ਸ਼ੁਰੂ

0
80

ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ‘ਯਾਦ-ਏ-ਮੁਰਸ਼ਿਦ’ 29ਵਾਂ ਮੁਫ਼ਤ ਅੱਖਾਂ ਦਾ ਕੈਂਪ ਸ਼ੁਰੂ

ਸਰਸਾ (ਸੱਚ ਕਹੂੰ ਨਿਊਜ਼)। ਅੱਖਾਂ ਜੀਵਨ ਦਾ ਅਨਮੋਲ ਤੋਹਫ਼ਾ ਹਨ, ਜਿਨ੍ਹਾਂ ਨਾਲ ਅਸੀਂ ਕਾਇਨਾਤ ਨੂੰ ਨਿਹਾਰਦੇ ਤੇ ਸੁੰਦਰਤਾ ਦਾ ਦੀਦਾਰ ਕਰਦੇ ਹਾਂ। ਜੋ ਲੋਕ ਵੇਖ ਸਕਣ ‘ਚ ਅਸਮੱਰਥ ਹੁੰਦੇ ਹਨ, ਉਹ ਇਨ੍ਹਾਂ ਸ਼ਾਨਦਾਰ ਪਲਾਂ ਤੋਂ ਵਾਂਝੇ ਰਹਿ ਜਾਂਦੇ ਹਨ। ਅਜਿਹੇ ਹੀ ਲੋਕਾਂ ਨੂੰ ਅੱਖਾਂ ਦੀ ਰੌਸ਼ਨੀ ਦਿਵਾ ਕੇ ਉਨ੍ਹਾਂ ਦੇ ਜੀਵਨ ‘ਚ ਸਾਲਾਂ ਤੋਂ ਰੰਗ ਭਰਦਾ ਆ ਰਿਹਾ ਹੈ ਡੇਰਾ ਸੱਚਾ ਸੌਦਾ।

Yad-e-Murshid 29th Eye Camp

ਇਸੇ ਲੜੀ ਤਹਿਤ ਸ਼ਨਿੱਚਰਵਾਰ ਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਰਹਿਨੁਮਾਈ ‘ਚ 29ਵੇਂ ‘ਯਾਦ-ਏ-ਮੁਰਸ਼ਿਦ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਮੁਫ਼ਤ ਅੱਖਾਂ ਦੇ ਕੈਂਪ ਦਾ ਸ਼ੁੱਭ ਆਰੰਭ ਸ਼ਾਹੀ ਪਰਿਵਾਰ ਦੇ ਆਦਰਯੋਗ ਮੈਂਬਰਾਂ ਤੇ ਡੇਰਾ ਸੱਚਾ ਸੌਦਾ ਦੀ ਪ੍ਰਬੰਧਕੀ ਕਮੇਟੀ ਵੱਲੋਂ ਪਵਿੱਤਰ ਨਾਅਰਾ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਤੇ ਬੇਨਤੀ ਦੇ ਸ਼ਬਦ ਨਾਲ ਕੀਤੀ ਗਈ। ਇਹ ਕੈਂਪ 12 ਦਸੰਬਰ ਤੋਂ 15 ਦਸੰਬਰ ਤੱਕ ਚੱਲੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.