ਪ੍ਰਕਾਸ਼ ਸਿੰਘ ਬਾਦਲ ਦੀ ਵਿਗੜੀ ਤਬੀਅਤ, ਪੀਜੀਆਈ ਦਾਖਲ

0
46
Parkash Singh Badal

ਪ੍ਰਕਾਸ਼ ਸਿੰਘ ਬਾਦਲ ਦੀ ਵਿਗੜੀ ਤਬੀਅਤ, ਪੀਜੀਆਈ ਦਾਖਲ

ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ 5 ਵਾਰ ਮੁਖਮੰਤਰੀ ਰਹੇ ਸਾਬਕਾ ਮੁਖਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਚਾਨਕ ਤਬੀਅਤ ਵਿਗੜ ਗਈ ਹੈ, ਜਿਸ ਦੇ ਚਲਦੇ ਓਹਨਾ ਨੂੰ ਪੀਜੀਆਈ ਵਿਖੇ ਦਾਖਲ ਕਰਵਾਇਆ ਗਿਆ ਹੈ। ਪੀਜੀਆਈ ਵਿਖੇ ਸੀਨੀਅਰ ਡਾਕਟਰਾਂ ਦੀ ਟੀਮ ਉਹਨਾਂ ਦਾ ਚੈੱਕਅਪ ਕਰ ਰਹੀ ਹੈ। ਫ਼ਿਲਹਾਲ ਬਿਮਾਰੀ ਬਾਰੇ ਕੋਈ ਜਾਣਕਾਰੀ ਨਹੀਂ ਦਿਤੀ ਜਾ ਰਹੀ ਹੈ।

Parkash Singh Badal

ਇਥੇ ਦੱਸਣਯੋਗ ਹੈ ਕਿ 93 ਸਾਲਾਂ ਪ੍ਰਕਾਸ਼ ਸਿੰਘ ਬਾਦਲ ਪਿੱਛਲੇ ਲੰਬੇ ਸਮੇਂ ਤੋਂ ਸਰਗਰਮ ਸਿਆਸਤ ਤੋਂ ਦੂਰ ਚਲ ਰਹੇ ਹਨ। ਉਹਨਾਂ ਦੀ ਤਬੀਅਤ ਪਿੱਛਲੇ 2 ਸਾਲਾਂ ਤੋਂ ਜਿਆਦਾ ਠੀਕ ਨਹੀਂ ਰਹਿੰਦੀ ਅਤੇ ਉੱਮਰ ਜ਼ਿਆਦਾ ਹੋਣ ਦੇ ਚਲਦੇ ਉਹ ਜ਼ਿਆਦਾ ਸਮਾਂ ਘਰ ਰਹਿੰਦੇ ਹੋਏ ਆਰਾਮ ਹੀ ਕਰਦੇ ਹਨ। ਪਿੱਛਲੇ ਸਾਲ ਸੁਖਦੇਵ ਸਿੰਘ ਢੀਂਡਸਾ ਵਲੋਂ ਅਕਾਲੀ ਦਲ ਨੂੰ ਛੱਡੇ ਜਾਣ ਤੋਂ ਬਾਅਦ ਉਹ ਸਾਹਮਣੇ ਆਏ ਸਨ ਅਤੇ ਉਹਨਾਂ ਨੇ ਪ੍ਰੈਸ ਨਾਲ ਗੱਲਬਾਤ ਕੀਤੀ ਸੀ। ਬੀਤੇ 2 ਮਹੀਨੇ ਦੌਰਾਨ ਕਿਸਾਨੀ ਅੰਦੋਲਨ ਨੂੰ ਲੈ ਕੇ ਉਹਨਾਂ ਨੇ ਇਕ ਵੀਡੀਓ ਵੀ ਜਾਰੀ ਕੀਤੀ ਸੀ। ਇਸ ਤੋਂ ਇਲਾਵਾ ਉਹ ਸਰਗਰਮ ਸਿਆਸਤ ਤੋਂ ਦੂਰ ਹੀ ਰਹਿੰਦੇ ਆ ਰਹੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.