ਪੀਬੀਐਲ ਨੀਲਾਮੀ; ਸਿੰਧੂ, ਸਾਇਨਾ, ਸ਼੍ਰੀਕਾਤ ਤੇ ਪ੍ਰਣੇ ਨੂੰ 80-80 ਲੱਖ

0
272

ਚੌਥਾ ਸੰਸਕਰਨ 22 ਦਸੰਬਰ 2018 ਤੋਂ 13 ਜਨਵਰੀ 2019 ਤੱਕ

ਕੁੱਲ 145 ਖਿਡਾਰੀਆਂ ਦੀ ਬੋਲੀ ਲੱਗੀ ਅਤੇ 23 ਦੇਸ਼ਾਂ ਦੇ ਖਿਡਾਰੀ ਨੀਲਾਮੀ ‘ਚ ਸ਼ਾਮਲ

ਨਵੀਂ ਦਿੱਲੀ, 8 ਅਕਤੂਬਰ

 

ਓਲੰਪਿਕ ਚਾਂਦੀ ਤਮਗਾ ਜੇਤੂ ਪੀਵੀ ਸਿੰਧੂ, ਰਾਸ਼ਟਰਮੰਡਲ ਖੇਡਾਂ ਦੀ ਸੋਨ ਤਮਗਾ ਜੇਤੂ ਸਾਇਨਾ ਨੇਹਵਾਲ, ਅੱਵਲ ਭਾਰਤੀ ਪੁਰਸ਼ ਖਿਡਾਰੀ ਕਿਦਾਂਬੀ ਸ਼੍ਰੀਕਾਂਤ ਅਤੇ ਐਚਐਸ ਪ੍ਰਣੇ ਨੂੰ ਵੋਡਾਫੋਨ ਪ੍ਰੀਮੀਅਰ ਬੈਡਮਿੰਟਨ ਲੀਗ (ਪੀਬੀਐਲ) ਦੇ ਚੌਥੇ ਸੀਜ਼ਨ ਲਈ ਸੋਮਵਾਰ ਨੂੰ ਹੋਈ ਨੀਲਾਮੀ ‘ਚ 80-80 ਲੱਖ ਰੁਪਏ ਦੀ ਕੀਮਤ ਮਿਲੀ ਹੈ

 
ਇਸ ਸਾਲ ਲੀਗ ‘ਚ 9 ਟੀਮਾਂ ਹਿੱਸਾ ਲੈ ਰਹੀਆਂ ਹਨ ਨੀਲਾਮੀ ਦੇ ਪਹਿਲੇ ਗੇੜ ‘ਚ 9 ਆਈਕਨ ਖਿਡਾਰੀਆਂ ਨੂੰ ਉਤਾਰਿਆ ਗਿਆ ਜਿੰਨ੍ਹਾਂ ਚੋਂ ਕੋਰੀਆ ਦੇ ਸੋਨ ਵਾਨ ਨੂੰ ਅਵਧ ਵਾਰੀਅਰਜ਼ ਨੇ 70 ਲੱਖ ‘ਚ ਖਰੀਦਿਆਂ ਜਦੋਂਕਿ ਬਾਕੀ ਅੱਠ ਖਿਡਾਰੀਆਂ ਨੂੰ 80 ਲੱਖ ਦੀ ਕੀਮਤ ਮਿਲੀ
ਨੀਲਾਮੀ ‘ਚ ਹਰ ਟੀਮ ਕੋਲ ਖ਼ਰਚ ਕਰਨ ਲਈ 2.6 ਕਰੋੜ ਰੁਪਏ ਸਨ ਅਤੇ ਉਹ ਇੱਕ ਖਿਡਾਰੀ ‘ਤੇ ਜ਼ਿਆਦਾ ਤੋਂ ਜ਼ਿਆਦਾ 80 ਲੱਖ ਰੁਪਏ ਖ਼ਰਚ ਕਰ ਸਕਦੇ ਹਨ 9 ਟੀਮਾਂ ਨੇ ਆਈਕਨ ਖਿਡਾਰੀਆਂ ਨੂੰ ਖ਼ਰੀਦਣ ‘ਤੇ ਸਭ ਤੋਂ ਜ਼ਿਆਦਾ ਰਾਸ਼ੀ ਖ਼ਰਚ ਕੀਤੀ

 
ਸਿੰਧੂ ਨੂੰ ਹੈਦਰਾਬਾਦ ਹੰਟਰਜ਼, ਸਾਇਨਾ ਨੂੰ ਨਾਰਥ ਈਸਟ ਵਾਰੀਅਰਜ਼, ਸ਼੍ਰੀਕਾਂਤ ਨੂੰ ਬੰਗਲੁਰੂ ਰੈਪਟਰਜ਼ ਅਤੇ ਪ੍ਰਣੇ ਨੂੰ ਦਿੱਲੀ ਡੈਸ਼ਰਜ਼ ਨੇ ਖ਼ਰੀਦਿਆ ਓਲੰਪਿਕ ਚੈਂਪੀਅਨ ਸਪੇਨ ਦੀ ਕੈਰੋਲਿਨਾ ਮਾਰਿਨ ਨੂੰ ਨਵੀਂ ਟੀਮ ਪੂਨੇ 7 ਏਸਜ, ਵਿਸ਼ਵ ਨੰਬਰ 1 ਡੈਨਮਾਰਕ ਦੇ ਵਿਕਟਰ ਨੂੰ ਅਹਿਮਦਾਬਾਦ ਸਮੈਸ਼ ਮਾਸਟਰਜ਼, ਕੋਰੀਆ ਦੇ ਸੁੰਗ ਜੀ ਨੂੰ ਚੇਨਈ ਸਮੈਸ਼ਰਜ਼ ਅਤੇ ਲੀ ਯੋਂਗ ਦੇਵੀ ਨੂੰ ਮੁੰਬਈ ਰਾਕੇਟਸ ਨੇ 80-80 ਲੱਖ ਦੀ ਕੀਮਤ ‘ਤੇ ਖ਼ਰੀਦਿਆ

 
ਨੀਲਾਮੀ ‘ਚ ਕੁੱਲ 145 ਖਿਡਾਰੀਆਂ ਦੀ ਬੋਲੀ ਲੱਗੀ ਅਤੇ 23 ਦੇਸ਼ਾਂ ਦੇ ਖਿਡਾਰੀ ਨੀਲਾਮੀ ‘ਚ ਸ਼ਾਮਲ ਹੋਏ ਪੀਬੀਐਲ ਭਾਰਤੀ ਬੈਡਮਿੰਟਨ ਸੰਘ ਦੀ ਦੇਖਰੇਖ ‘ਚ ਹੁੰਦਾ ਹੈ ਅਤੇ ਇਸ ਦਾ ਪ੍ਰਸਾਰਨ ਸਪੋਰਟਸਲਾਈਵ ਕਰਦਾ ਹੈ ਚੌਥਾ ਸੰਸਕਰਨ ਵੀ 22 ਦਸੰਬਰ 2018 ਤੋਂ 13 ਜਨਵਰੀ 2019 ਤੱਕ ਹੋਵੇਗਾ

 
ਬੀਏਆਈ ਮੁਖੀ ਅਤੇ ਪੀਬੀਐਲ ਦੇ ਚੇਅਰਮੈਨ ਹਿਮੰਤਾ ਬਿਸਵਾ ਸਰਮਾ ਨੇ ਵੱਡੇ ਖਿਡਾਰੀਆਂ ਦੀ ਸ਼ਮੂਲੀਅਤ ‘ਤੇ ਖੁਸ਼ੀ ਪ੍ਰਗਟ ਕਰਦੇ ਹੋਏ ਕਿਹਾ ਕਿ ਪੀਬੀਐਲ ‘ਚ ਟਾਪ ਖਿਡਾਰੀਆਂ ਦੀ ਵਧਦੀ ਦਿਲਚਸਪੀ ਇਹ ਸਾਬਤ ਕਰਦੀ ਹੈ ਕਿ ਇਸ ਟੁਰਨਾਮੈਂਟ ਦਾ ਕੱਦ ਵਧ ਰਿਹਾ ਹੈ ਅਤੇ ਇਹ ਗਲੋਬਲ ਬ੍ਰਾਂਡ ਬਣ ਗਿਆ ਹੈ ਟੂਰਨਾਮੈਂਟ ਦੇ ਮੈਚ ਮੁੰਬਈ, ਪੂਨੇ, ਅਹਿਮਦਾਬਾਦ, ਹੈਦਰਾਬਾਦ ਅਤੇ ਬੰਗਲੁਰੂ ‘ਚ ਖੇਡੇ ਜਾਣਗੇ
ਰਿਓ ਓਲੰਪਿਕ ਚੈਂਪੀਅਨ ਸਪੇਨ ਦੀ ਕੈਰੋਲਿਨਾ ਮਾਰਨਿ ਦੀ ਅਗਵਾਈ ‘ਚ ਹੈਦਰਾਬਾਦ ਦੀ ਟੀਮ ਨੇ ਪਿਛਲੇ ਸੀਜ਼ਨ ਖ਼ਿਤਾਬ ਜਿੱਤਿਆ ਸੀ ਪਰ ਇਸ ਵਾਰ ਮਾਰਿਨ ਨੂੰ ਫਿਲਮ ਅਦਾਕਾਰਾ ਤਾਪਸੀ ਪੰਨੂ ਦੀ ਨਵੀਂ ਟੀਮ ਪੂਨੇ ਨੇ ਖ਼ਰੀਦ ਲਿਆ ਹੈ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।