ਪੈਟਰੋਲ ਡੀਜ਼ਲ ਦੀ ਕੀਮਤਾਂ ’ਚ ਲਗਾਤਾਰ ਤੀਜੇ ਦਿਨ ਕੋਈ ਵਾਧਾ ਨਹੀਂ

0
80
Diesel Petrol

ਪੈਟਰੋਲ ਡੀਜ਼ਲ ਦੀ ਕੀਮਤਾਂ ’ਚ ਲਗਾਤਾਰ ਤੀਜੇ ਦਿਨ ਕੋਈ ਵਾਧਾ ਨਹੀਂ

ਨਵੀਂ ਦਿੱਲੀ। ਅੰਤਰਰਾਸ਼ਟਰੀ ਬਾਜ਼ਾਰ ’ਚ ਕੱਚੇ ਤੇਲ ਦੀ ਨਰਮੀ ਕਾਰਨ ਘਰੇਲੂ ਬਾਜ਼ਾਰ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਅੱਜ ਲਗਾਤਾਰ ਤੀਜੇ ਦਿਨ ਸਥਿਰ ਰਹੀਆਂ। ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਪੈਟਰੋਲ ਇਸ ਸਮੇਂ 91.17 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 81.47 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਹੈ। ਸ਼ਨਿੱਚਰਵਾਰ ਨੂੰ ਇਨ੍ਹਾਂ ਦੋਵਾਂ ਦੀਆਂ ਕੀਮਤਾਂ ਕ੍ਰਮਵਾਰ 24 ਪੈਸੇ ਅਤੇ 15 ਪੈਸੇ ਪ੍ਰਤੀ ਲੀਟਰ ਵਧੀਆਂ। ਸਰਕਾਰੀ ਤੇਲ ਦੀ ਮਾਰਕੀਟਿੰਗ ਕਰਨ ਵਾਲੀ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਅਨੁਸਾਰ, ਅੱਜ ਇਨ੍ਹਾਂ ਦੋਵਾਂ ਬਾਲਣਾਂ ਦੀਆਂ ਕੀਮਤਾਂ ਸਥਿਰ ਹਨ।

ਅੰਤਰਰਾਸ਼ਟਰੀ ਬਾਜ਼ਾਰ ’ਚ ਕੱਚੇ ਤੇਲ ’ਚ ਨਰਮੀ ਆਈ ਹੈ। ਲੰਡਨ ਬ੍ਰੈਂਟ ਕਰੂਡ 64 ਡਾਲਰ ਪ੍ਰਤੀ ਬੈਰਲ ਤੋਂ ਹੇਠਾਂ ਆ ਗਿਆ ਹੈ। ਓਪੇਕ ਪਲੱਸ ਦੇ ਦੇਸ਼ ਇਸ ਹਫਤੇ ਬੈਠਕ ਕਰਨ ਵਾਲੇ ਹਨ, ਜਿਸ ਵਿੱਚ ਤੇਲ ਦੇ ਉਤਪਾਦਨ ਵਿੱਚ ਵਾਧਾ ਹੋਣ ਬਾਰੇ ਵਿਚਾਰ ਵਟਾਂਦਰੇ ਦੀ ਉਮੀਦ ਕੀਤੀ ਜਾ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.