ਤੇਜੀ ਨਾਲ ਕਿਊਂ ਵਧ ਰਹੀਆਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ

0
28
Petrol-Diesel

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਫਿਰ ਵਧੀਆਂ

ਨਵੀਂ ਦਿੱਲੀ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਲਗਾਤਾਰ ਤਿੰਨ ਦਿਨਾਂ ਲਈ ਸਥਿਰ ਰਹਿਣ ਤੋਂ ਬਾਅਦ ਮੰਗਲਵਾਰ ਨੂੰ ਫਿਰ ਵਧੀਆਂ। ਦੇਸ਼ ਵਿਚ ਪੈਟਰੋਲ ਦੀਆਂ ਕੀਮਤਾਂ ਇਸ ਸਮੇਂ ਰਿਕਾਰਡ ਦੇ ਪੱਧਰ ’ਤੇ ਹਨ। ਡੀਜ਼ਲ ਦੀਆਂ ਕੀਮਤਾਂ ਦਿੱਲੀ ਨੂੰ ਛੱਡ ਕੇ ਇਤਿਹਾਸਕ ਤੌਰ ’ਤੇ ਉੱਚ ਪੱਧਰਾਂ ’ਤੇ ਹਨ। ਘਰੇਲੂ ਬਜ਼ਾਰ ਦੀ ਸਭ ਤੋਂ ਵੱਡੀ ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਅਨੁਸਾਰ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਅੱਜ ਪੈਟਰੋਲ 35 ਪੈਸੇ ਮਹਿੰਗਾ ਹੋ ਕੇ ਅੱਜ ਇਸਦੀ ਕੀਮਤ 87.30 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਗਈ।

ਮੁੰਬਈ ਵਿਚ ਪੈਟਰੋਲ 34 ਪੈਸੇ ਚੜ੍ਹ ਕੇ 93.83 ਰੁਪਏ ਹੋ ਗਿਆ, ਜਦੋਂਕਿ ਕੋਲਕਾਤਾ ਵਿਚ ਇਹ 33 ਪੈਸੇ ਵਧ ਕੇ 88.63 ਰੁਪਏ ਪ੍ਰਤੀ ਲੀਟਰ ਹੋ ਗਿਆ। ਚੇਨਈ ਵਿਚ ਇਸ ਦੀ ਕੀਮਤ ਵਿਚ 31 ਪੈਸੇ ਦਾ ਵਾਧਾ ਹੋਇਆ ਹੈ ਅਤੇ ਇਕ ਲੀਟਰ ਪੈਟਰੋਲ 89.70 ਰੁਪਏ ਵਿਚ ਵਿਕਿਆ। ਪੈਟਰੋਲ ਨੇ ਪਹਿਲੀ ਵਾਰ ਮੁੰਬਈ ਵਿਚ 93 ਰੁਪਏ ਅਤੇ ਚੇਨਈ ਵਿਚ 89 ਰੁਪਏ ਪ੍ਰਤੀ ਲੀਟਰ ਨੂੰ ਪਹਿਲੀ ਵਾਰ ਪਾਰ ਕੀਤਾ ਹੈ।

Petrol And Diesel, Prices Continue To Fall

ਡੀਜ਼ਲ ਦੀ ਕੀਮਤ ਦਿੱਲੀ ਵਿਚ 35 ਪੈਸੇ ਵੱਧ ਕੇ 77.48 ਰੁਪਏ ਪ੍ਰਤੀ ਲੀਟਰ ਹੋ ਗਈ, ਜੋ 30 ਜੁਲਾਈ 2020 ਤੋਂ ਬਾਅਦ ਰਿਕਾਰਡ ਪੱਧਰ ਹੈ। ਇਸ ਦੀ ਕੀਮਤ ਮੁੰਬਈ ਵਿਚ 37 ਪੈਸੇ ਚੜ੍ਹ ਕੇ 84.36 ਰੁਪਏ, ਚੇਨਈ ਵਿਚ 33 ਪੈਸੇ 82.66 ਰੁਪਏ ਅਤੇ ਕੋਲਕਾਤਾ ਵਿਚ 35 ਪੈਸੇ 81.06 ਰੁਪਏ ਪ੍ਰਤੀ ਲੀਟਰ ’ਤੇ ਪਹੁੰਚ ਗਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.