ਪੁਲਿਸ ਵੱਲੋਂ ਸਕਾਰਪੀਓ ਖੋਹਣ ਵਾਲੇ ਤਿੰਨ ਮੁਲਜ਼ਮ ਗ੍ਰਿਫਤਾਰ

0
28

ਗੱਡੀ ਕੀਤੀ ਬ੍ਰਾਮਦ, ਹਥਿਆਰ ਵੀ ਬਰਾਮਦ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪਟਿਆਲਾ ਪੁਲਿਸ ਨੇ ਸਕਾਰਪੀਓ ਗੱਡੀ ਖੋਹਣ ਵਾਲੇ ਤਿੰਨ ਮੁਲਜ਼ਮਾਂ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਕੋਲੋਂ ਉਕਤ ਖੋਹੀ ਹੋਈ ਗੱਡੀ ਵੀ ਬਰਾਮਦ ਕਰ ਲਈ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁੱਖੀ ਵਿਕਰਮਜੀਤ ਦੁੱਗਲ ਨੇ ਦੱਸਿਆ ਕਿ ਅਥਲੈਟਿਕ ਕੋਚ ਮਲਕੀਤ ਸਿੰਘ ਪੁੱਤਰ ਸੁਖੇਦਵ ਸਿੰਘ ਵਾਸੀ ਕੁਆਟਰ ਨੰਬਰ 265, ਘਲੌੜੀ ਗੇਟ ਸਾਹਮਣੇ ਮਹਿੰਦਰਾ ਕਾਲਜ਼ ਪਟਿਆਲਾ 2 ਦਸੰਬਰ ਨੂੰ ਆਪਣੀ ਸਕਾਰਪੀਓ ਗੱਡੀ ਰਾਹੀਂ ਆਪਣੀ ਵਿਦਿਆਰਥ ਨੂੰ ਪਸਿਆਣਾ ਬਾਈਪਾਸ ਤੋਂ ਨਾਲ ਲੈ ਕੇ ਛੱਡਣ ਜਾ ਰਿਹਾ ਸੀ, ਜਦੋਂ ਅੰਡਰ ਬ੍ਰਿਜ ਪਿੰਡ ਖੇੜਾ ਜੱਟਾ ਪਾਸ ਪੁੱਜਿਆ ਤਾ ਤਿੰੰਨ ਅਣਪਛਾਤਿਆਂ ਨੇ ਉਸ ਦੇ ਹਮਲਾ ਕਰ ਦਿੱਤਾ ਅਤੇ ਉਸ ਦੀ ਸਕਾਰਪੀਓ ਗੱਡੀ ਲੈ ਕੇ ਫਰਾਰ ਹੋ ਗਏ। ਇਸ ਸਬੰਧੀ ਥਾਣਾ ਪਸਿਆਣਾ ਵਿਖੇ ਮਾਮਲਾ ਦਰਜ ਕੀਤਾ ਗਿਆ।

ਉਨ੍ਹਾਂ ਦੱਸਿਆ ਕਿ ਸਮਾਣਾ, ਸੀਆਈਏ ਪਟਿਆਲਾ ਅਤੇ ਸਿਟੀ ਪਟਿਆਲਾ ਦੀਆਂ ਟੀਮਾਂ ਵੱਲੋਂ ਉਕਤ ਮਾਮਲੇ ਨੂੰ ਹੱਲ ਕਰਨ ਲਈ ਕਾਰਵਾਈ ਸ਼ੁਰੂ ਕੀਤੀ ਗਈ। ਥਾਣਾ ਤ੍ਰਿਪੜੀ ਪੁਲਿਸ ਨੂੰ ਇਤਲਾਹ ਮਿਲੀ ਕਿ ਉਕਤ ਸਕਾਰਪੀਓ ਗੱਡੀ ਤੇ ਜਾਅਲੀ ਨੰਬਰ ਲਗਾ ਕੇ ਮੁਲਜ਼ਮ ਹੋਰ ਵਾਰਦਾਤ ਨੂੰ ਅੰਜਾਮ ਦੇਣ ਲਈ ਪਿੰਡ ਜੱਸੋਂਵਾਲ ਤੋਂ ਪਟਿਆਲਾ ਵੱਲ ਨੂੰ ਆ ਰਹੇ ਹਨ। ਥਾਣਾ ਤ੍ਰਿਪੜੀ ਦੇ ਇੰਚਾਰਜ਼ ਹੈਰੀ ਬੋਪਾਰਾਏ  ਵੱਲੋਂ ਪੁਲਿਸ ਪਾਰਟੀ ਨੂੰ ਨਾਲ ਕੇ ਪਿੰਡ ਜੱਸੋਵਾਲ ਵਿਖੇ ਆਪਣਾ ਨਾਕਾ ਲਗਾ ਲਿਆ।

ਜਦੋਂ ਉਕਤ ਸਕਾਰਪੀਓ ਖੋਹਣ ਵਾਲਿਆਂ ਨੂੰ ਦਬੋਚਿਆ ਗਿਆ ਤਾਂ ਮਨਪ੍ਰੀਤ ਸਿੰਘ ਵਾਸੀ ਆਨੰਦ ਨਗਰ ਬੀ ਪਟਿਆਲਾ, ਅਰਜੁਨ ਕੁਮਾਰ ਵਾਸੀ ਸਰਬਾਰੀ ਉਤਰ ਪ੍ਰਦੇਸ਼ ਪਰਮਜੀਤ ਸਿੰਘ ਵਾਸੀ ਦੀਪ ਨਗਰ ਪਟਿਆਲਾ ਨੂੰ ਗ੍ਰਿਫਤਾਰ ਕੀਤਾ ਗਿਆ। ਇਨ੍ਹਾਂ ਵੱਲੋਂ ਖੋਹ ਕੀਤੀ ਗਈ ਸਕਾਰਪੀਓ ਗੱਡੀ ਤੇ ਜਾਅਲੀ ਨੰਬਰ ਲਗਾਇਆ ਹੋਇਆ ਸੀ। ਇਸ ਦੇ ਨਾਲ ਹੀ ਇਨ੍ਹਾਂ ਕੋਲੋਂ ਇੱਕ ਦੇਸ਼ੀ ਕੱਟਾ 315 ਬੋਰ, ਕਾਰਤੂਸ ਅਤੇ ਵਾਰਦਾਤ ਸਮੇਂ ਵਰਤਿਆ ਗਿਆ ਦਾਹ ਵੀ ਬਰਾਮਦ ਹੋਇਆ। ਪੁਛਗਿੱਛ ਦੌਰਾਨ ਸਾਹਮਣੇ ਆਇਆ ਕਿ ਉਕਤ ਮੁਲਜ਼ਮ ਦੋਂ ਵੱਖ ਵੱਖ ਮਾਮਲਿਆਂ ਵਿੱਚ ਸਜ਼ਾ ਕੱਟ ਰਹੇ ਹਨ ਅਤੇ ਪੈਰੋਲ ਤੇ ਬਾਹਰ ਆਏ ਹੋਏ ਹਨ। ਇਨ੍ਹਾਂ ਵੱਲੋਂ ਪਿਛਲੀ 17 ਨਵੰਬਰ ਨੂੰ ਇੱਕ ਲੱਖ ਰੁਪਏ ਦੀ ਚੋਰੀ ਨੂੰ ਅੰਜਾਮ ਦਿੱਤਾ ਗਿਆ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.