1 ਕਿਲੋ ਅਫ਼ੀਮ ਤੇ 7 ਕਿਲੋ ਚੂਰਾ ਪੋਸਤ ਸਮੇਤ ਪੁਲਿਸ ਮੁਲਾਜ਼ਮ ਗ੍ਰਿਫ਼ਤਾਰ

0
19

1 ਕਿਲੋ ਅਫ਼ੀਮ ਤੇ 7 ਕਿਲੋ ਚੂਰਾ ਪੋਸਤ ਸਮੇਤ ਪੁਲਿਸ ਮੁਲਾਜ਼ਮ ਗ੍ਰਿਫ਼ਤਾਰ

ਸ੍ਰੀ ਫ਼ਤਹਿਗੜ੍ਹ ਸਾਹਿਬ। ਜ਼ਿਲ੍ਹਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਪੁਲਿਸ ਨੇ ਇੱਕ ਕਿਲੋ ਅਫੀਮ ਤੇ 7 ਕਿਲੋ ਚੂਰਾ ਪੋਸਤ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ, ਜੋ ਕਿ ਪੰਜਾਬ ਪੁਲਿਸ ਦੇ ਸੀਨੀਅਰ ਸਿਪਾਹੀ ਹੈ। ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਫਤਿਹਗੜ ਸਾਹਿਬ ਦੇ ਐਸਐਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਜੀਟੀ ਰੋਡ ‘ਤੇ ਪੈਂਦੇ ਬੋਪਰਾਏ ਢਾਬੇ ਨੇੜੇ ਖਮਾਣੋਂ ਪੁਲਿਸ ਵੱਲੋਂ ਵਾਹਨਾਂ ਦੀ ਚੈਂਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਸਮਰਾਲਾ ਵੱਲੋਂ ਇੱਕ ਬ੍ਰੀਜ਼ਾ ਕਾਰ ਆਈ। ਕਾਰ ਦੇ ਡਰਾਈਵਰ ਨੇ ਖੁੱਦ ਨੂੰ ਪੁਲਿਸ ਮੁਲਾਜ਼ਮ ਦੱਸਿਆ ਜਿਸ ‘ਤੇ ਸ਼ੱਕ ਹੋਣ ‘ਤੇ ਜਦੋਂ ਡੀਐਸਪੀ ਰੈਂਕ ਦੇ ਅਧਿਕਾਰੀ ਦੀ ਮੌਜੂਦਗੀ ‘ਚ ਪੁਲਿਸ ਨੇ ਕਾਰ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ ਇੱਕ ਕਿਲੋ ਅਫ਼ੀਮ ਤੇ 7 ਕਿਲੋ ਚੂਰਾ ਪੋਸਤ ਬਰਾਮਦ ਹੋਇਆ।

ਪੁੱਛਗਿੱਛ ਦੌਰਾਨ ਪਤਾ ਲੱਗਾ ਕਾਬੂ ਕੀਤਾ ਗਿਆ ਵਿਅਕਤੀ ਪੰਜਾਬ ਪੁਲਿਸ ਦਾ ਸੀਨੀਅਰ ਅਧਿਕਾਰੀ ਹੈ। ਜਿਸ ਦਾ ਬੈਲਟ ਨੰਬਰ ਖੰਨੇ ਦਾ ਹੈ। ਪੁਲਿਸ ਨੇ ਉਸ ਨੂੰ ਮੌਕੇ ‘ਤੇ ਹੀ ਗ੍ਰਿਫ਼ਤਾਰ ਕਰਦੇ ਹੋਏ ਮਾਮਲਾ ਦਰਜ ਕਰਕੇ ਉਸ ਤੋਂ ਡਰੱਗ ਮਨੀ ‘ਤੇ ਬ੍ਰੀਜਾ ਕਾਰ, ਇੱਕ ਐਕਟੀਵਾ ਸਕੂਟੀ, ਇੱਕ ਬੁਲੱਟ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਹੈ। ਪੁਲਿਸ ਨੇ ਤਸਕਰ ਦਾ ਇੱਕ ਸਾਥੀ ਜੋ ਲੁਧਿਆਣਾ ਦੇ ਨਾਰਕੋਟੈਕ ਸੈਲ ‘ਚ ਸੀਨੀਅਰ ਸਿਪਾਹੀ ਨੂੰ ਇੱਕ ਹੋਰ ਸਾਥੀ ਨਾਲ ਗ੍ਰਿਫ਼ਤਾਰ ਕਰ ਲਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.